Sunday, 11th of January 2026

Arms licences to be cancelled- ਹਥਿਆਰਾਂ ਦੇ ਹਜ਼ਾਰਾਂ ਲਾਇਸੈਂਸ ਹੋਣਗੇ ਰੱਦ !

Reported by: Gurpreet Singh  |  Edited by: Jitendra Baghel  |  December 04th 2025 01:47 PM  |  Updated: December 04th 2025 01:47 PM
Arms licences to be cancelled- ਹਥਿਆਰਾਂ ਦੇ ਹਜ਼ਾਰਾਂ ਲਾਇਸੈਂਸ ਹੋਣਗੇ ਰੱਦ !

Arms licences to be cancelled- ਹਥਿਆਰਾਂ ਦੇ ਹਜ਼ਾਰਾਂ ਲਾਇਸੈਂਸ ਹੋਣਗੇ ਰੱਦ !

ਪੰਜਾਬ ਪੁਲਿਸ ਵੱਲੋਂ ਗਨ ਕਲਚਰ ‘ਤੇ ਐਕਸ਼ਨ ਦੀ ਤਿਆਰੀ ਕਰ ਲਈ ਗਈ ਹੈ। 7000 ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਸਪੈਸ਼ਲ DGP ਅਰਪਿਤ ਸ਼ੁਕਲਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਲਾਇਸੈਂਸ ਧਾਰਕ ਸੋਸ਼ਲ ਮੀਡੀਆ ‘ਤੇ ਤੇ ਪਾਰਟੀਆਂ ‘ਚ ਗਨ ਕਲਚਰ ਦੀ ਨੁਮਾਇਸ਼ ਕਰਦੇ ਹਨ। ਵਿਆਹ-ਸ਼ਾਦੀਆਂ ਵਿਚ ਜਸ਼ਨ ਦੇ ਨਾਂ ‘ਤੇ ਹਵਾਈ ਫਾਇਰ ਕੀਤੇ ਜਾਂਦੇ ਹਨ। ਇਸੇ ਦਰਮਿਆਨ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਧਮਕੀ ਦੇਣ ਜਾਂ ਕਿਸੇ ਹੋਰ ਅਪਰਾਧ ਦੇ ਵਿਚ ਹਥਿਆਰਾਂ ਦੀ ਵਰਤੋਂ ਕਰਦੇ ਵੀ ਕਈ ਪਾਏ ਗਏ ਜਿਸ ਕਰਕੇ 7000 ਲਾਇਸੈਂਸ ਰੱਦ ਕਰਨ ਦੀ ਸਿਫਾਰਸ਼ ਕਰ ਦਿੱਤੀ ਗਈ ਹੈ।

ਪੁਲਿਸ ਨੇ ਸੋਸ਼ਲ ਮੀਡੀਆ ਪੋਸਟ ਦੀ ਨਿਗਰਾਨੀ ਲਈ ਪਿਛਲੇ ਡੇਢ ਸਾਲ ਦੌਰਾਨ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਸੀ ਤੇ ਹੁਣ ਡੀਜਪੀ ਦਾ ਕਹਿਣਾ ਹੈ ਕਿ ਮੰਦਭਾਗੀ ਗੱਲ ਹੈ ਲੋਕ ਗੈਂਗਸਟਰ ਆਧਾਰਿਤ ਗਾਣਿਆਂ ਨੂੰ ਲੈ ਕੇ ਸ਼ਰੇਆਮ ਹਥਿਆਰ ਲਹਿਰਾਉਂਦੇ ਹਨ ਤੇ ਮਨਮਾਨੀ ਢੰਗ ਨਾਲ ਗੋਲੀਬਾਰੀ ਵੀ ਕਰਦੇ ਹਨ। ਪੰਜਾਬ ਵਿਚ ਲਗਭਗ 4.3 ਲੱਖ ਰਜਿਸਟਰਡ ਹਥਿਆਰ ਹਨ ਤੇ ਇਨ੍ਹਾਂ ਵਿਚੋਂ 3.46 ਲੱਖ ਲਾਇਸੈਂਸੀ ਹਨ। ਸੂਤਰਾਂ ਦਾ ਮੰਨਣਾ ਹੈ ਕਿ ਪੰਜਾਬ ਦੀ ਆਬਾਦੀ ਦਾ ਕੁੱਲ ਜੰਨਸੰਖਿਆ ਦਾ ਲਗਭਗ 2 ਪ੍ਰਤੀਸ਼ਤ ਹੈ ਜਦ ਕਿ ਦੇਸ਼ ਦੀ ਕੁੱਲ ਲਾਇਸੈਂਸ ਸ਼ੁਦਾ ਦਾ ਲਗਭਗ 10 ਫੀਸਦੀ ਹਿੱਸਾ ਇਥੇ ਹੀ ਹੈ। ਇਸ ਨੂੰ ਲੈ ਕੇ ਡੀਜੀਪੀ ਅਰਪਿਤ ਸ਼ੁਕਲਾ ਵੱਲੋਂ ਖਾਸ ਹੁਕਮ ਕੀਤੇ ਗਏ ਹਨ।