Monday, 12th of January 2026

Bus Strike-ਬੱਸਾਂ ਦੇ ਚੱਕੇ ਜਾਮ, ਲੋਕ ਪਰੇਸ਼ਾਨ

Reported by: Gurpreet Singh  |  Edited by: Jitendra Baghel  |  November 29th 2025 12:43 PM  |  Updated: November 29th 2025 12:43 PM
Bus Strike-ਬੱਸਾਂ ਦੇ ਚੱਕੇ ਜਾਮ, ਲੋਕ ਪਰੇਸ਼ਾਨ

Bus Strike-ਬੱਸਾਂ ਦੇ ਚੱਕੇ ਜਾਮ, ਲੋਕ ਪਰੇਸ਼ਾਨ

ਪੰਜਾਬ ਦੇ ਲੋਕਾਂ ਨੂੰ ਅੱਜ ਵੀ ਬੱਸਾਂ ਵਿਚ ਸਫਰ ਕਰਨ ਨੂੰ ਲੈ ਕੇ ਖੱਜਲ-ਖੁਆਰ ਹੋਣਾ ਪਏਗਾ। ਸਰਕਾਰੀ ਬੱਸਾਂ ਦਾ ਅੱਜ ਵੀ ਚੱਕਾ ਜਾਮ ਰਹੇਗਾ। PRTC ਤੇ ਪਨਬਸ ਦੇ ਕੱਚ ਮੁਲਾਜਮਾਂ ਨੇ ਮੰਗਾਂ ਨਾ ਮੰਨੇ ਜਾਣ ਤੱਕ ਹੜਤਾਲ ‘ਤੇ ਰਹਿਣ ਦੀ ਦਿੱਤੀ ਚਿਤਾਵਨੀ ਦਿੱਤੀ ਹੈ। ਦੱਸ ਦੇਈਏ ਕਿ ਮੁਲਾਜ਼ਮਾਂ ਵੱਲੋਂ ਕਿਲੋਮੀਟਰ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਰੋਡਵੇਜ ਮੁਲਾਜਮ ਸਾਰੀ ਰਾਤ ਵੱਖ-ਵੱਖ ਥਾਵਾਂ ‘ਤੇ ਧਰਨੇ ਮੁਜਾਹਰੇ ਕਰਦੇ ਰਹੇ। ਪੁਲਿਸ ਤੇ ਮੁਲਾਜਮਾਂ ਵਿਚਾਲੇ ਸ਼ੁੱਕਰਵਾਰ ਨੂੰ ਹਾਲਾਤ ਤਣਾਅ ਵਾਲੇ ਹੋ ਗਏ। ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਪਿੱਛੇ ਹੱਟਣ ਵਾਲੇ ਨਹੀਂ ਹਨ। ਉਥੇ ਹੀ ਸੰਗਰੂਰ ਬੱਸ ਸਟੈਂਡ ‘ਤੇ ਮੁਲਾਜ਼ਮਾਂ ਨੇ ਜ਼ੋਰਦਾਰ ਹੰਗਾਮਾ ਕੀਤਾ।। ਸੰਗਰੂਰ ਪੁਲਿਸ ਦਾ ਪ੍ਰਦਰਸ਼ਨਕਾਰੀ ਰੋਡਵੇਜ਼ ਮੁਲਾਜ਼ਮਾਂ ਖਿਲਾਫ਼ FIR ਦਰਜ ਕਰ ਲਈ ਹੈ। ਉਨ੍ਹਾਂ ‘ਤੇ ਪ੍ਰਦਰਸ਼ਨ ਦੌਰਾਨ ਕਾਨੂੰਨ ਵਿਵਸਥਾ ਭੰਗ ਕਰਨ ਦੇ ਇਲਜ਼ਾਮ ਲਾਏ ਗਏ ਹਨ। ਇਹ ਮਾਮਲਾ ਸਰਕਾਰੀ ਕੰਮ ‘ਚ ਰੁਕਾਵਟ ਪਾਉਣ ‘ਤੇ ਦਰਜ ਕੀਤਾ ਗਿਆ ਹੈ।

ਸ਼ੁੱਕਰਵਾਰ ਵਾਂਗ, ਰੋਡਵੇਜ਼ ਕਰਮਚਾਰੀ ਸ਼ਨੀਵਾਰ ਨੂੰ ਵੱਖ-ਵੱਖ ਬੱਸ ਡਿਪੂਆਂ ਅਤੇ ਬੱਸ ਅੱਡਿਆਂ ‘ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅੱਜ ਵੀ ਬੱਸ ਆਵਾਜਾਈ ਪ੍ਰਭਾਵਿਤ ਹੋਵੇਗੀ। ਦੱਸ ਦੇਈਏ ਕਿ ਯੂਨੀਅਨ ਨੇ ਇਸ ਦਾ ਕਾਰਨ ਪਨਬੱਸ ਵਿੱਚ ਕਿਲੋਮੀਟਰ ਸਕੀਮ ਅਧੀਨ ਨਿੱਜੀ ਮਾਲਕੀ ਵਾਲੀਆਂ ਬੱਸਾਂ ਲਈ ਟੈਂਡਰ ਖੋਲ੍ਹਣ ਨੂੰ ਦੱਸਿਆ।

TAGS