ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਨਰੇਂਦਰ ਮੋਦੀ ਨੇ ਲੋਕ ਕਲਿਆਣ ਮਾਰਗ 'ਤੇ ਆਪਣੀ ਸਰਕਾਰੀ ਰਿਹਾਇਸ਼ ਤੇ ਚੈਂਪੀਅਨ ਧੀਆਂ ਦੀ ਮੇਜ਼ਬਾਨੀ।
ਇਸ ਮੌਕੇ ਪੀਐੱਮ ਨੇ ਭਾਰਤੀ ਮਹਿਲਾ ਟੀਮ ਅਤੇ ਟਰਾਫੀ ਨਾਲ ਫੋਟੋ ਖਿਚਵਾਈ । ਨਰੇਂਦਰ ਮੋਦੀ ਨੇ ਖਿਡਾਰਣਾਂ ਨੂੰ ਇਤਿਹਾਸਿਕ ਜਿੱਤ 'ਤੇ ਵਧਾਈ ਦਿੱਤੀ ।
ਟੂਰਨਾਮੈਂਟ ਵਿੱਚ ਲਗਾਤਾਰ ਤਿੰਨ ਮੈਚ ਹਾਰਨ ਅਤੇ ਸੋਸ਼ਲ ਮੀਡੀਆ 'ਤੇ ਆਲੋਚਨਾ ਦੇ ਬਾਵਜੂਦ ਸ਼ਾਨਦਾਰ ਵਾਪਸੀ ਦੀ ਸ਼ਲਾਘਾ ਕੀਤੀ । ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ 2017 ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਹੋਈ ਮੁਲਾਕਾਤ ਨੂੰ ਯਾਦ ਕੀਤਾ। ਜਦੋਂ ਉਸਨੇ
ਟਰਾਫੀ ਦੇ ਬਿਨਾਂ ਮੁਲਾਕਾਤ ਕੀਤੀ ਸੀ ਪਰ ਇਸ ਵਾਰ ਉਹ ਟਰਾਫੀ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਹੈ । ਉਪ ਕਪਤਾਨ ਸਮ੍ਰਿਤੀ ਮੰਧਾਣਾ ਨੇ ਕਿਹਾ ਕਿ ਪੀਐਮ ਨੇ ਸਾਰਿਆਂ ਨੂੰ ਮੋਟੀਵੇਟ ਕੀਤਾ ਕੀ ਅਸੀਂ ਸਾਰਿਆਂ ਦੇ ਲਈ ਪ੍ਰੇਰਨਾ ਸਰੋਤ ਹਾਂ । ਭਾਰਤੀ ਟੀਮ ਦੇ ਨਾਲ ਬੀਸੀਸੀਆਈ ਪ੍ਰੈਜੀਡੈਂਟ ਅਤੇ ਕੋਚ ਅਮੋਲ ਵੀ ਮੌਜੂਦ ਰਹੇ। ਮੁਲਾਕਾਤ ਦੌਰਾਨ ਮੋਦੀ ਨੇ ਤੇਜ਼ ਗੇਂਦਬਾਜ਼ ਅਤੇ ਆਲ ਰਾਉਂਡਰ ਅਮਨਜੋਤ ਕੌਰ ਦੇ ਕੈਚ ਦੀ ਵੀ ਪ੍ਰਸ਼ੰਸਾ ਕੀਤੀ।
ਇਸ ਦੌਰਾਨ ਭਾਰਤੀ ਟੀਮ ਦੀਆਂ ਖਿਡਾਰਣਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਪੈਸ਼ਲ ਜਰਸੀ ਗਿਫਟ ਕੀਤੀ ਜਿਸ 'ਤੇ ਸਾਰੀਆਂ ਖਿਡਾਰਣਾਂ ਨੇ ਆਪਣੇ ਹਸਤਾਖਰ ਕੀਤੇ ਸੀ ਇਸ ਵਿੱਚ ਨਮੋ ਵੀ ਲਿਖਿਆ ਹੋਇਆ ਸੀ ।
ਦੱਸ ਦਈਏ ਕਿ ਭਾਰਤੀ ਮਹਿਲਾ ਟੀਮ ਨੇ 2 ਨਵੰਬਰ ਨੂੰ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ 2025 ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਆਪਣਾ ਪਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ।