Trending:
ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਮੌਕੇ ਸਿੱਖ ਕੌਮ ਤੇ ਹਰਿਆਵਲ ਦਸਤੇ ਵਜੋਂ ਜਾਣੀ ਜਾਂਦੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਨੇ ਆਪਸੀ ਏਕਤਾ ਕਰਦਿਆਂ ਐਲਾਨ ਕੀਤਾ ਹੈ । ਕਿ ਆਉਣ ਵਾਲੇ ਸਮੇਂ ਦੇ ਵਿੱਚ ਫੈੱਡਰੇਸ਼ਨ ਨੂੰ ਜਥੇਬੰਦਕ ਕਰਦਿਆਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੂਰੀ ਤਨਦੇਹੀ ਨਾਲ ਲਾਮਬੰਦ ਕੀਤਾ ਜਾਵੇਗਾ। ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਮਨਜੀਤ ਸਿੰਘ ਅਤੇ ਫੈੱਡਰੇਸ਼ਨ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਐਲਾਨ ਕੀਤਾ ਕਿ ਬੀਤੇ ਸਮੇਂ ਦੇ ਵਿੱਚ ਜਦੋਂ ਉਹਨਾਂ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਤੋਂ ਅਸਤੀਫਾ ਦਿੱਤਾ ਸੀ ਤਾਂ ਜਥੇਬੰਦੀ ਦੀ ਵਾਗਡੋਰ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਦੇ ਹੱਥ ਸੀ । ਕੁਝ ਸਮਾਂ ਪਹਿਲਾਂ ਐਡਵੋਕੇਟ ਢੀਗਰਾ ਸਰੀਰਕ ਵਿਛੌੜਾ ਦੇ ਗਏ ਸੀ । ਪਰ ਅਸਾ ਨਵਾਂ ਪ੍ਰਧਾਨ ਨਿਯੁਕਤ ਨਹੀਂ ਕੀਤਾ ਸੀ ਲੇਕਿਨ ਫੈੱਡਰੇਸ਼ਨ (ਪੀਰ ਮੁਹੰਮਦ ) ਨੇ ਆਪਣੀ ਦਸ ਮੈਂਬਰੀ ਸੁਪਰੀਮ ਕੌਂਸਲ ਬਣਾਈ ਹੋਈ ਸੀ । ਉਸ 10 ਮੈਂਬਰੀ ਕੌਂਸਲ ਨੇ ਮੀਟਿੰਗ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਵਿੱਚ ਸੰਪੂਰਨ ਏਕਤਾ ਲਈ ਪਹਿਲਕਦਮੀ ਕਰਦਿਆਂ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੇ ਭਤੀਜੇ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ ਦੇ ਬੇਟੇ ਭਾਈ ਕੰਵਰ ਚੜਤ ਸਿੰਘ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਾਂਝਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਹੈ। ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਅਸੀਂ ਹਮੇਸ਼ਾ ਏਕਤਾ ਲਈ ਪਹਿਲ ਕਦਮੀ ਕੀਤੀ ਹੈ।

ਭਾਈ ਕੰਵਰ ਚੜ੍ਹਤ ਸਿੰਘ ਦੀ ਅਗਵਾਈ ਵਿੱਚ ਵੀ ਫੈੱਡਰੇਸ਼ਨ ਵੱਲੋਂ ਸਕੂਲਾਂ ਕਾਲਜਾਂ 'ਚ ਜਿੱਥੇ ਨੌਜਵਾਨ ਜਾਗਰੂਕਤਾ ਲਹਿਰ ਚਲਾਈ ਗਈ,ਉੱਥੇ ਨਾਲ ਹੀ ਵੱਖੋ ਸਮੇਂ ਸਮੇਂ 'ਤੇ ਚੱਲਦੇ ਆ ਰਹੇ ਸੰਘਰਸ਼ ਜਿਵੇਂ ਕਿਸਾਨ ਸੰਘਰਸ਼, ਪੰਜਾਬ 'ਚ ਆਏ ਹੜ੍ਹ, ਪੰਜਾਬ ਯੂਨੀਵਰਸਟੀ ਸੰਘਰਸ਼ ਆਦਿ ਦੇ ਵਿੱਚ ਵੀ ਯੋਗਦਾਨ ਪਾਇਆ ਗਿਆ । ਮੌਜੂਦਾ ਸਮੇਂ ਵਿੱਚ ਸ਼ਹੀਦਾਂ ਦੀ ਕੁਰਬਾਨੀ ਨਾਲ ਸਿੱਝੀ ਹੋਈ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅੰਦਰ ਏਕਤਾ ਦੀ ਬੇਹੱਦ ਲੋੜ ਹੈ ਜਿੰਨੀਆਂ ਵੀ ਸਿੱਖ ਪੰਥ ਦੀਆਂ ਜਥੇਬੰਦੀਆਂ ਨੇ ਉਹਨਾਂ ਦੀ ਆਪਸੀ ਇਕਸਾਰਤਾ ਲਈ ਸਾਡੀ ਪਹਿਲ ਕਦਮੀ ਫੈਡਰੇਸ਼ਨ ਨੂੰ ਬਲ ਦੇਵੇਗੀ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਕੰਵਰ ਚੜਤ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਸੁਪਰੀਮ ਐਡਵਾਇਜ਼ਰੀ ਕੌਂਸਲ ਗਠਿਤ ਕਰ ਦਿੱਤੀ ਗਈ ਹੈ। ਭਾਈ ਕੰਵਰ ਚੜ੍ਹਤ ਸਿੰਘ ਨੇ ਖਾਸ ਜ਼ੋਰ ਦਿੰਦਿਆਂ ਪੰਜਾਬ ਦੇ ਡਿੱਗਦੇ ਜਾ ਰਹੇ ਵਿੱਦਿਆ ਦੇ ਮਿਆਰ ਬਾਰੇ ਚਿੰਤਾ ਜਤਾਈ।