Monday, 12th of January 2026

ਮੁਅੱਤਲ DIG ਹਰਚਰਨ ਭੁੱਲਰ ਨੇ HC ਤੋਂ ਆਪਣੀ ਪਟੀਸ਼ਨ ਲਈ ਵਾਪਸ

Reported by: Nidhi Jha  |  Edited by: Jitendra Baghel  |  January 12th 2026 12:58 PM  |  Updated: January 12th 2026 12:58 PM
ਮੁਅੱਤਲ DIG ਹਰਚਰਨ ਭੁੱਲਰ ਨੇ HC ਤੋਂ ਆਪਣੀ ਪਟੀਸ਼ਨ ਲਈ ਵਾਪਸ

ਮੁਅੱਤਲ DIG ਹਰਚਰਨ ਭੁੱਲਰ ਨੇ HC ਤੋਂ ਆਪਣੀ ਪਟੀਸ਼ਨ ਲਈ ਵਾਪਸ

ਮੁਅੱਤਲ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਭੁੱਲਰ ਨੇ ਹਾਈ ਕੋਰਟ ਤੋਂ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ। ਭੁੱਲਰ ਨੇ ਸੀਬੀਆਈ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੱਤੀ ਸੀ। ਉਨ੍ਹਾਂ ਨੂੰ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨਾਲ 8 ਲੱਖ ਰੁਪਏ ਦੇ ਰਿਸ਼ਵਤਖੋਰੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਭੁੱਲਰ 'ਤੇ ਭ੍ਰਿਸ਼ਟਾਚਾਰ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ ਵੀ ਲਗਾਏ ਗਏ ਸਨ।

ਭੁੱਲਰ ਨੇ ਦਲੀਲ ਦਿੱਤੀ ਸੀ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਗੈਰ-ਕਾਨੂੰਨੀ ਤਰੀਕੇ ਨਾਲ ਕੀਤੀ ਗਈ ਸੀ ਤੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਲਈ, ਉਨ੍ਹਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਸੀ। ਹਾਈ ਕੋਰਟ ਨੇ ਇਸ ਮਾਮਲੇ ਵਿੱਚ CBI ਅਤੇ ਹੋਰ ਸੰਬੰਧਿਤ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਸੀ।

ਸੁਣਵਾਈ ਸੋਮਵਾਰ ਨੂੰ ਹੋਣੀ ਸੀ, ਪਰ ਹਰਚਰਨ ਭੁੱਲਰ ਨੇ ਸੁਣਵਾਈ ਤੋਂ ਪਹਿਲਾਂ ਹੀ ਆਪਣੀ ਪਟੀਸ਼ਨ ਵਾਪਸ ਲੈ ਲਈ। ਇਸ ਕਾਰਵਾਈ ਦੇ ਕਾਰਨ ਹੁਣ ਹਾਈ ਕੋਰਟ ਵਿੱਚ ਮਾਮਲੇ ਦੀ ਅਗਲੀ ਕਾਰਵਾਈ ਸਥਗਿਤ ਹੋ ਗਈ ਹੈ। ਕਾਨੂੰਨੀ ਮਾਹਰਾਂ ਦੇ ਅਨੁਸਾਰ, ਪਟੀਸ਼ਨ ਵਾਪਸ ਲੈਣ ਦਾ ਮਤਲਬ ਇਹ ਨਹੀਂ ਕਿ ਮਾਮਲੇ ਦਾ ਅੰਤ ਹੋ ਗਿਆ ਹੈ, ਬਲਕਿ ਹੁਣ ਅਗਲੇ ਕਦਮਾਂ ਲਈ ਭੁੱਲਰ ਅਤੇ ਸਬੰਧਿਤ ਧਿਰਾਂ ਵਿਚਾਰ ਕਰਨਗੇ।

ਇਸ ਮਾਮਲੇ ਨੂੰ ਪੰਜਾਬ ਵਿੱਚ Indian  ਮੀਡਿਆ  ਅਤੇ ਆਮ ਲੋਕਾਂ ਨੇ ਧਿਆਨ ਨਾਲ ਦੇਖਿਆ। ਪੁਲਿਸ ਮਾਹਿਰਾਂ ਅਤੇ ਕਾਨੂੰਨੀ ਮਾਹਿਰਾਂ ਦੇ ਅਨੁਸਾਰ, ਭੁੱਲਰ ਦੀ ਪਟੀਸ਼ਨ ਵਾਪਸੀ ਨਾਲ ਮਾਮਲੇ ਦੀ ਨਿਰਪੱਖ ਜਾਂਚ ‘ਤੇ ਕੋਈ ਸਿੱਧਾ ਪ੍ਰਭਾਵ ਨਹੀਂ ਪਵੇਗਾ। ਇਸ ਘਟਨਾ ਨੇ ਪੰਜਾਬ ਪੁਲਿਸ ਅਤੇ ਸੀਬੀਆਈ ਦੇ ਵਿਚਾਲੇ ਚੱਲ ਰਹੇ ਤਣਾਅ ਨੂੰ ਇੱਕ ਵਾਰ ਫਿਰ ਉਜਾਗਰ ਕੀਤਾ ਹੈ।