ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਸਦ ਰਾਘਵ ਚੱਢਾ ਇੱਕ ਵੱਖਰੇ ਹੀ ਅੰਦਾਜ਼ ਵਿੱਚ ਨਜ਼ਰ ਆਏ, ਜਦੋਂ ਉਹ ਡਿਲੀਵਰੀ ਬੋਏ ਬਣ ਕੇ ਲੋਕਾਂ ਦੇ ਘਰਾਂ ਤੱਕ ਸਮਾਨ ਪਹੁੰਚਾਉਂਦੇ ਦਿੱਸੇ। ਇਸ ਕਦਮ ਦੇ ਪਿੱਛੇ ਉਨ੍ਹਾਂ ਦਾ ਮਕਸਦ ਡਿਲੀਵਰੀ ਸੇਵਾ ਨਾਲ ਜੁੜੇ ਕਰਮਚਾਰੀਆਂ ਦੀ ਜ਼ਿੰਦਗੀ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਨਜ਼ਦੀਕੋਂ ਸਮਝਣਾ ਸੀ। ਰਾਘਵ ਚੱਢਾ ਨੇ ਇਸ ਅਨੁਭਵ ਨਾਲ ਜੁੜਿਆ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਐਕਸ’ ‘ਤੇ ਸਾਂਝਾ ਕੀਤਾ ਹੈ।
40-ਸਕਿੰਟ ਦੇ ਵੀਡੀਓ 'ਚ ਡਿਲੀਵਰੀ ਬੁਆਏ ਦੀ ਕਹਾਣੀ
ਵੀਡੀਓ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ, “ਬੋਰਡਰੂਮ ਤੋਂ ਦੂਰ, ਜ਼ਮੀਨੀ ਪੱਧਰ ‘ਤੇ। ਮੈਂ ਉਨ੍ਹਾਂ ਦਾ ਇੱਕ ਦਿਨ ਜੀਆ। ਜੁੜੇ ਰਹੋ।” ਲਗਭਗ 40 ਸਕਿੰਟ ਦੇ ਇਸ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਰਾਘਵ ਚੱਢਾ ਡਿਲੀਵਰੀ ਬੋਏ ਦੀ ਡ੍ਰੈੱਸ ਪਹਿਨ ਕੇ ਘਰੋਂ ਨਿਕਲਦੇ ਹਨ। ਬਾਹਰ ਇੱਕ ਡਿਲੀਵਰੀ ਬੋਏ ਆਪਣੇ ਸਕੂਟਰ ਨਾਲ ਖੜ੍ਹਾ ਹੁੰਦਾ ਹੈ। ਰਾਘਵ ਉਸ ਕੋਲ ਪਹੁੰਚ ਕੇ ਡਿਲੀਵਰੀ ਬੈਗ ਲੈਂਦੇ ਹਨ, ਹੈਲਮੈਟ ਪਾਉਂਦੇ ਹਨ ਅਤੇ ਸਕੂਟਰ ‘ਤੇ ਪਿੱਛੇ ਬੈਠ ਜਾਂਦੇ ਹਨ।
ਵੀਡੀਓ ਵਿੱਚ ਉਹ ਇੱਕ ਥਾਂ ਤੋਂ ਆਰਡਰ ਲੈਂਦੇ ਅਤੇ ਫਿਰ ਉਸਨੂੰ ਮੰਜਿਲ ਤੱਕ ਪਹੁੰਚਾਉਣ ਲਈ ਰਵਾਨਾ ਹੁੰਦੇ ਨਜ਼ਰ ਆਉਂਦੇ ਹਨ। ਵੀਡੀਓ ਦੇ ਅੰਤ ਵਿੱਚ “ਸਟੇ ਟਿਊਨ” ਲਿਖਿਆ ਆਉਂਦਾ ਹੈ, ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਰਾਘਵ ਚੱਢਾ ਭਵਿੱਖ ਵਿੱਚ ਇਸ ਤਜਰਬੇ ਬਾਰੇ ਹੋਰ ਵੀ ਜਾਣਕਾਰੀਆਂ ਸਾਂਝੀਆਂ ਕਰ ਸਕਦੇ ਹਨ। ਇਸ ਕਦਮ ਨੂੰ ਲੋਕਾਂ ਵੱਲੋਂ ਕਾਫ਼ੀ ਸਰਾਹਿਆ ਜਾ ਰਿਹਾ ਹੈ।