Friday, 23rd of October 2026

Maharashtra: ਸੂਬੇ 'ਚ ਖੁੱਲ੍ਹਿਆ GOAT BANK, ਅਨੇਕਾਂ ਮਹਿਲਾਵਾਂ ਨੂੰ ਮਿਲ ਚੁੱਕਿਆ ਲਾਭ

Edited By: Gurjeet Singh | Updated at:
Maharashtra:  ਸੂਬੇ 'ਚ ਖੁੱਲ੍ਹਿਆ GOAT BANK, ਅਨੇਕਾਂ ਮਹਿਲਾਵਾਂ ਨੂੰ ਮਿਲ ਚੁੱਕਿਆ ਲਾਭ

Maharashtra: ਸੂਬੇ 'ਚ ਖੁੱਲ੍ਹਿਆ GOAT BANK, ਅਨੇਕਾਂ ਮਹਿਲਾਵਾਂ ਨੂੰ ਮਿਲ ਚੁੱਕਿਆ ਲਾਭ

ਜਲਗਾਓਂ:-  ਅਕਸਰ ਹੀ ਬੈਂਕਾਂ ਨੂੰ ਲੋਨ ਦਿੰਦੇ ਵੇਖਿਆ ਜਾਂਦਾ ਹੈ, ਪਰ ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ਦੀ ਚਾਲੀਸਗਾਓਂ ਤਹਿਸੀਲ ਵਿੱਚ ਇੱਕ ਅਜਿਹਾ ਬੈਂਕ ਚੱਲ ਰਿਹਾ ਹੈ, ਜਿਸ ਨੂੰ GOAT BANK ਦੇ ਨਾਮ ਵਜੋਂ ਜਾਣਿਆ ਜਾਂਦਾ ਹੈ। ਇਸ ਬੈਂਕ ਵਿੱਚ ਪੈਸਿਆਂ ਦੀ ਬਜਾਏ ਬੱਕਰੀਆਂ ਦਾ ਲੈਣ-ਦੇਣ ਹੁੰਦਾ ਹੈ। ਇਸ GOAT BANK ਨੇ 300 ਤੋਂ ਵੱਧ ਗਰੀਬ, ਵਿਧਵਾ, ਤਿਆਗੀਆਂ ਅਤੇ ਬੇ-ਜ਼ਮੀਨੀ ਮਹਿਲਾਵਾਂ ਨੂੰ ਸਵੈ-ਨਿਰਭਰ ਬਣਾਇਆ ਹੈ।

ਪੁਣੇ ਦੀ ਸੇਵਾ ਸਹਿਯੋਗ ਫਾਊਂਡੇਸ਼ਨ ਕਰਜ਼ਾ ਲੈਣ ਲਈ ਆਉਣ ਵਾਲੀਆਂ ਮਹਿਲਾਵਾਂ ਨੂੰ ਬੱਕਰੀ ਪਾਲਣ ਦੀ ਸਿਖਲਾਈ ਦਿੰਦਾ ਹੈ। ਇਸ ਸਿਖਲਾਈ ਤੋਂ ਬਾਅਦ ਇੱਕ ਵਧਿਆ ਬੱਕਰੀ ਮੁਫ਼ਤ ਵਿੱਚ ਦਿੱਤੀ ਜਾਂਦੀ ਹੈ। ਇਸ ਵਿੱਚ ਇੱਕ ਸ਼ਰਤ ਇਹ ਹੈ ਕਿ 6 ਤੋਂ 9 ਮਹੀਨਿਆਂ ਬਾਅਦ, ਜਦੋਂ ਬੱਕਰੀ ਦੇ ਬੱਚੇ ਵੱਡੇ ਹੋ ਜਾਂਦੇ ਹਨ, ਤਾਂ ਔਰਤ ਨੂੰ ਇੱਕ ਮੇਮਣਾ ਬੈਂਕ ਵਿੱਚ ਜਮ੍ਹਾਂ ਕਰਵਾਉਣਾ ਪੈਂਦਾ ਹੈ। ਇਹੀ ਮੇਮਣਾ ਜਦੋਂ ਵੱਡਾ ਹੋ ਜਾਂਦਾ ਹੈ, ਤਾਂ ਸਵੈ-ਰੁਜ਼ਗਾਰ ਲਈ ਕਿਸੇ ਹੋਰ ਨਵੀਂ ਮੈਂਬਰ ਔਰਤ ਨੂੰ ਦਿੱਤਾ ਜਾਂਦਾ ਹੈ।

ਮਹਿਲਾਵਾਂ ਲਈ ਬੱਕਰੀ ਬਣੀ ATM

ਮਹਿਲਾਵਾਂ ਬੈਂਕ ਤੋਂ ਮਿਲੀਆਂ ਬੱਕਰੀਆਂ ਪਾਲ ਰਹੀਆਂ ਹਨ। ਉਹਨਾਂ ਨੂੰ ਸਾਲਾਨਾ 3 ਤੋਂ 4 ਮੇਮਣੇ ਮਿਲਦੇ ਹਨ, ਇੱਕ ਨੂੰ ਬੈਂਕ ਵਿੱਚ ਦੇ ਦਿੰਦੀਆਂ ਹਨ ਅਤੇ ਬਾਕੀ ਬਚੇ ਹੋਇਆ ਨੂੰ ਵੇਚ ਕੇ 30 ਹਜ਼ਾਰ ਤੱਕ ਕਮਾਉਂਦੀਆਂ ਹਨ। ਬੱਕਰੀ ਮਹਿਲਾਵਾਂ ਲਈ 'ਏਟੀਐਮ' ਬਣ ਗਈ ਹੈ। ਹੁਣ ਇਹਨਾਂ ਮਹਿਲਾਵਾਂ ਨੇ 'ਗਿਰਨਾ ਪਰਿਸਰ ਮਹਿਲਾ ਪਸ਼ੂਪਾਲਕ ਉਤਪਦਕ ਕੰਪਨੀ' ਬਣਾਈ ਹੈ।

ਜਾਣੋਂ ਕਿਵੇਂ ਕੰਮ ਕਰਦਾ ਇਹ ਬੈਂਕ ?

ਰਜਿਸਟ੍ਰੇਸ਼ਨ -  ਇਸ ਕਿੱਤੇ ਵਿੱਚ ਰੁਚੀ ਰੱਖਣ ਵਾਲੀਆਂ ਮਹਿਲਾਵਾਂ ਇੱਕ ਛੋਟੀ ਜਿਹੀ ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਕਰਕੇ ਬੈਂਕ ਨਾਲ ਇੱਕ ਸਮਝੌਤਾ ਕਰਦੀਆਂ ਹਨ।

ਬੱਕਰੀ ਲਈ ਕਰਜ਼ਾ - ਬੈਂਕ ਉਹਨਾਂ ਨੂੰ ਇੱਕ ਗਰਭਵਤੀ ਬੱਕਰੀ ਜਾਂ ਕੁਝ ਬੱਕਰੀਆਂ ਪ੍ਰਦਾਨ ਕਰਦਾ ਹੈ।

ਮੇਮਣੇ ਦੀ ਵਾਪਸੀ - ਮਹਿਲਾਵਾਂ ਨੂੰ ਇੱਕ ਨਿਸ਼ਚਿਤ ਸਮੇਂ (40 ਮਹੀਨੇ) ਦੇ ਅੰਦਰ ਬੈਂਕ ਨੂੰ ਕੁਝ ਮੇਮਣੇ ਵਾਪਸ ਕਰਨੇ ਪੈਂਦੇ ਹਨ।

ਲਾਭ-  ਮਹਿਲਾਵਾਂ ਬਚੇ ਹੋਏ ਮੇਮਣਿਆਂ ਅਤੇ ਬੱਕਰੀਆਂ ਨੂੰ ਵੇਚ ਕੇ ਪੈਸੇ ਕਮਾਉਂਦੀਆਂ ਹਨ।