ਭਾਰਤੀ ਰੇਲਵੇ 'ਤੇ ਯਾਤਰੀਆਂ ਦੀ ਸੁਰੱਖਿਆ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਰੇਲ ਹਾਦਸੇ 2004-2014 ਦੌਰਾਨ ਔਸਤਨ 171 ਪ੍ਰਤੀ ਸਾਲ ਤੋਂ ਘੱਟ ਕੇ 2025-26 (ਨਵੰਬਰ ਤੱਕ) 'ਚ ਸਿਰਫ਼ 11 ਰਹਿ ਗਏ ਹਨ। ਮੰਤਰਾਲੇ ਮੁਤਾਬਿਕ ਹਾਦਸਿਆਂ 'ਚ ਭਾਰੀ ਗਿਰਾਵਟ ਸੁਰੱਖਿਆ ਅਤੇ ਤਕਨੀਕੀ ਅੱਪਗ੍ਰੇਡ 'ਚ ਨਿਰੰਤਰ ਨਿਵੇਸ਼ ਦਾ ਨਤੀਜਾ ਹੈ। ਸੁਰੱਖਿਆ ਨਾਲ ਸਬੰਧਤ ਗਤੀਵਿਧੀਆਂ 'ਤੇ ਖਰਚ 2013-14 'ਚ 39,463 ਕਰੋੜ ਰੁਪਏ ਤੋਂ ਵੱਧ ਕੇ ਮੌਜੂਦਾ ਵਿੱਤੀ ਸਾਲ 'ਚ ਲਗਭਗ ਤਿੰਨ ਗੁਣਾ ਵੱਧ ਕੇ 1,16,470 ਕਰੋੜ ਰੁਪਏ ਹੋ ਗਿਆ ਹੈ। ਧੁੰਦ ਸੁਰੱਖਿਆ ਉਪਕਰਣ, ਜੋ ਘੱਟ ਦ੍ਰਿਸ਼ਟੀ ਵਾਲੀਆਂ ਸਥਿਤੀਆਂ 'ਚ ਦ੍ਰਿਸ਼ਟੀ 'ਚ ਸਹਾਇਤਾ ਕਰਦੇ ਹਨ, 288 ਗੁਣਾ ਵੱਧ ਗਏ ਹਨ, 2014 'ਚ 90 ਯੂਨਿਟਾਂ ਤੋਂ ਵੱਧ ਕੇ 2025 ਵਿੱਚ 25,939 ਯੂਨਿਟ ਹੋ ਗਏ ਹਨ।
ਮੰਤਰਾਲੇ ਨੇ ਪਿਛਲੇ ਚਾਰ ਮਹੀਨਿਆਂ 'ਚ 21 ਸਟੇਸ਼ਨਾਂ 'ਚ ਕੇਂਦਰੀਕ੍ਰਿਤ ਇਲੈਕਟ੍ਰਾਨਿਕ ਇੰਟਰਲਾਕਿੰਗ ਅਤੇ ਟ੍ਰੈਕ-ਸਰਕੁਟਿੰਗ ਪ੍ਰਣਾਲੀਆਂ ਦੇ ਮੁਕੰਮਲ ਹੋਣ 'ਤੇ ਚਾਨਣਾ ਪਾਇਆ। ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਚੁੱਕੇ ਗਏ ਹੋਰ ਉਪਾਵਾਂ 'ਚ ਸ਼ਾਮਲ ਹਨ। ਲੋਕੋ ਪਾਇਲਟਾਂ ਦੀ ਚੌਕਸੀ ਵਧਾਉਣ ਲਈ ਸਾਰੇ ਲੋਕੋਮੋਟਿਵਾਂ 'ਚ ਚੌਕਸੀ ਕੰਟਰੋਲ ਯੰਤਰ ਲਗਾਏ ਗਏ ਹਨ। ਆਧੁਨਿਕ ਟਰੈਕ ਢਾਂਚੇ, ਮਸ਼ੀਨੀ ਟ੍ਰੈਕ-ਲੇਇੰਗ ਮਸ਼ੀਨਾਂ, ਲੰਬੇ ਰੇਲ ਪੈਨਲ, ਅਤੇ ਰੇਲਾਂ ਦੀ ਅਲਟਰਾਸੋਨਿਕ ਨੁਕਸ ਖੋਜ, ਰੇਲਵੇ ਰਾਜ ਪੁਲਿਸ ਅਤੇ ਜੀਆਰਪੀ ਨਾਲ ਬਿਹਤਰ ਤਾਲਮੇਲ ਲਈ ਕਈ ਕਦਮ ਚੁੱਕ ਰਿਹਾ ਹੈ ਤਾਂ ਜੋ ਤਾਲਮੇਲ ਵਾਲੀ ਕਾਰਵਾਈ ਨੂੰ ਯਕੀਨੀ ਬਣਾਇਆ ਜਾ ਸਕੇ, ਘਟਨਾਵਾਂ ਨੂੰ ਰੋਕਿਆ ਜਾ ਸਕੇ ਅਤੇ ਉਨ੍ਹਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਕੀਤੀ ਜਾ ਸਕੇ। ਪਛਾਣੇ ਗਏ ਬਲੈਕ ਸਪਾਟਾਂ ਅਤੇ ਕਮਜ਼ੋਰ ਹਿੱਸਿਆਂ ਦੀ ਵਾਰ-ਵਾਰ ਗਸ਼ਤ ਰੇਲਵੇ mulwzmW, ਆਰਪੀਐਫ, ਜੀਆਰਪੀ ਅਤੇ ਸਿਵਲ ਪੁਲਿਸ ਦੁਆਰਾ ਸਾਂਝੇ ਤੌਰ 'ਤੇ ਕੀਤੀ ਜਾ ਰਹੀ ਹੈ।
ਰੇਲਵੇ ਪਟੜੀਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਪਟੜੀਆਂ 'ਤੇ ਵਿਦੇਸ਼ੀ ਸਮੱਗਰੀ ਰੱਖਣ, ਰੇਲ ਦੇ ਹਿੱਸਿਆਂ ਨਾਲ ਛੇੜਛਾੜ ਕਰਨ ਦੇ ਨਤੀਜਿਆਂ ਬਾਰੇ ਸੰਵੇਦਨਸ਼ੀਲ ਬਣਾਇਆ ਜਾ ਰਿਹਾ ਹੈ, ਅਤੇ ਉਨ੍ਹਾਂ ਨੂੰ ਤੁਰੰਤ ਨਿਗਰਾਨੀ ਰੱਖਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਰਿਪੋਰਟ ਕਰਨ ਲਈ ਕਿਹਾ ਗਿਆ ਹੈ।