ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਨੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ ਚੌਕੰਨਾ ਕਰ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਹੁਣ ਇਸ ਮਾਮਲੇ ਦੀ ਪੂਰੀ ਜਾਂਚ ਰਾਸ਼ਟਰੀ ਜਾਂਚ ਏਜੰਸੀ (NIA) ਨੂੰ ਸੌਂਪ ਦਿੱਤੀ ਹੈ। ਕੇਂਦਰ ਸਰਕਾਰ ਨੇ ਇਸ ਧਮਾਕੇ ਨੂੰ ਰਾਸ਼ਟਰੀ ਪੱਧਰ ਦੀ ਸਾਜ਼ਿਸ਼ ਮੰਨਦਿਆਂ NIA ਨੂੰ ਅਧਿਕਾਰਿਤ ਕੀਤਾ ਹੈ ਕਿ ਉਹ ਇਸਦੇ ਪਿੱਛੇ ਦੇ ਸਾਰੇ ਸਿਰਿਆਂ ਦੀ ਜਾਂਚ ਕਰੇ।
ਫਰੀਦਾਬਾਦ ਕਨੈਕਸ਼ਨ ਉਜਾਗਰ !
ਜਾਂਚ ਦੇ ਪਹਿਲੇ ਪੜਾਅ 'ਚ ਹੀ ਇਹ ਸਾਹਮਣੇ ਆਇਆ ਹੈ ਕਿ ਧਮਾਕੇ ਦਾ ਸਿਰਾ ਹਰਿਆਣਾ ਦੇ ਫਰੀਦਾਬਾਦ 'ਚੋਂ ਬਰਾਮਦ ਕੀਤੇ ਗਏ ਹਥਿਆਰ ਤੇ ਵਿਸਫੋਟਕ ਸਮੱਗਰੀ ਨਾਲ ਜੁੜਿਆ ਹੋ ਸਕਦਾ ਹੈ। ਫਰੀਦਾਬਾਦ ਦੇ ਇੱਕ ਘਰ ਤੋਂ ਲਗਭਗ 2,900 ਕਿਲੋ ਅਮੋਨਿਯਮ ਨਾਈਟਰੇਟ, ਟਾਈਮਰ, ਡਿਟੋਨੇਟਰ ਤੇ ਵਾਇਰਿੰਗ ਮਿਲੀ ਸੀ — ਜਿਸਦਾ ਇਸਤੇਮਾਲ ਕਿਸੇ ਵੱਡੇ ਧਮਾਕੇ ਲਈ ਕੀਤਾ ਜਾਣਾ ਸੀ।
ਐਨਆਈਏ ਦੀ ਕਾਰਵਾਈ ਸ਼ੁਰੂ
ਐਨਆਈਏ ਦੀਆਂ ਟੀਮਾਂ ਨੇ ਦਿੱਲੀ, ਫਰੀਦਾਬਾਦ ਅਤੇ ਜੰਮੂ ਕਸ਼ਮੀਰ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਫੋਰੇਂਸਿਕ ਵਿਭਾਗ ਨੇ ਧਮਾਕੇ ਵਾਲੀ ਥਾਂ ਤੋਂ ਕਾਰ ਦੇ ਬਚੇ ਅੰਗ, ਮੋਬਾਇਲ ਚਿਪਾਂ, ਵਾਇਰਿੰਗ ਅਤੇ ਰਸਾਇਣਕ ਨਮੂਨੇ ਇਕੱਠੇ ਕੀਤੇ ਹਨ।
'ਵਾਈਟ ਕਾਲਰ ਟੇਰਰ' ਦਾ ਨਵਾਂ ਰੂਪ
ਜਾਂਚ ਏਜੰਸੀਆਂ ਦੇ ਅਨੁਸਾਰ, ਫਰੀਦਾਬਾਦ 'ਚ ਕਾਬੂ ਕੀਤੇ ਗਏ ਵਿਅਕਤੀ ਡਾਕਟਰੀ ਤੇ ਸਿੱਖਿਆ ਨਾਲ ਸਬੰਧਤ ਪੇਸ਼ੇਵਰ ਹਨ। ਇਹ ਗੱਲ ਇਸ ਪੂਰੇ ਮਾਮਲੇ ਨੂੰ ਹੋਰ ਗੰਭੀਰ ਬਣਾਉਂਦੀ ਹੈ — ਕਿਉਂਕਿ ਹੁਣ ਦਹਿਸ਼ਤਗਰਦੀ ਦੀ ਸਾਜ਼ਿਸ਼, ਵਿਗਿਆਨਕ ਸਾਧਨਾਂ ਨਾਲ ਤਿਆਰ ਕੀਤੀ ਜਾ ਰਹੀ ਹੈ, ਬੰਦੂਕਾਂ ਨਾਲ ਨਹੀਂ।
ਕੇਂਦਰੀ ਏਜੰਸੀਆਂ ਦਾ ਸਹਿਯੋਗ
ਐਨਆਈਏ ਨਾਲ ਨਾਲ ਇੰਟੈਲੀਜੈਂਸ ਬਿਊਰੋ (IB), ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਤੇ ਹਰਿਆਣਾ ਪੁਲਿਸ ਵੀ ਮਿਲ ਕੇ ਕੰਮ ਕਰ ਰਹੀਆਂ ਹਨ।