Trending:
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸ਼ਾਮਿਲ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਸੁਰੱਖਿਆ ਏਜੰਸੀਆਂ ਨੇ ਅਮਰੀਕਾ ਤੋਂ ਭਾਰਤ ਲਿਆਂਦਾ ਹੈ । ਡਿਪੋਰਟ ਕਰਨ ਮਗਰੋਂ NIA ਨੇ ਅਨਮੋਲ ਬਿਸ਼ਨੋਈ ਨੂੰ ਗ੍ਰਿਫਤਾਰ ਕਰ ਲਿਆ ਹੈ । NIA ਉਸਨੂੰ ਸਿੱਧਾ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕਰ ਟ੍ਰਾਜ਼ਿਟ ਰਿਮਾਂਡ ਦੀ ਮੰਗ ਕਰੇਗੀ।
ਅਨਮੋਲ ਫਰਜ਼ੀ ਪਾਸਪੋਰਟ ਦੇ ਸਹਾਰੇ ਵਿਦੇਸ਼ ਭੱਜਿਆ ਸੀ । ਇਸਦੀ ਪੁਖਤਾ ਜਾਣਕਾਰੀ AGIF ਨੇ ਸਭ ਤੋਂ ਪਹਿਲਾਂ ਕੇਂਦਰੀ ਏਜੰਸੀਆਂ ਨੂੰ ਦਿੱਤੀ ਸੀ । ਪਾਸਪੋਰਟ ਵਿੱਚ ਅਨਮੋਲ ਨੇ ਆਪਣਾ ਨਾਂਅ ਭਾਨੂ ਪ੍ਰਤਾਪ ਦੱਸਿਆ ਸੀ । ਇਨ੍ਹਾਂ ਹੀ ਨਹੀਂ ਸਟੇਟ ਕ੍ਰਾਈਮ ਬ੍ਰਾਂਚ ਨੇ ਫਰਜ਼ੀ ਪਾਸਪੋਰਟ ਬਣਾਉਣ ਸਬੰਧੀ ਕੇਸ ਤੱਕ ਵੀ ਦਰਜ ਕੀਤਾ ਹੋਇਆ ਸੀ । ਅਨਮੋਲ ਫਾਜ਼ਿਲਕਾ ਦੇ ਪਿੰਡ ਦੁਤਾਰਾਵਾਲੀ ਦਾ ਰਹਿਣ ਵਾਲਾ ਹੈ । ਅਕਤੂਬਰ 2012 ਤੋਂ ਜੁਲਾਈ 2025 ਤੱਕ 16 FIR ਵਿੱਚ ਮੁਲਜ਼ਮ ਹੈ । 24 ਜੂਨ 2022 ਨੂੰ ਗ੍ਰਹਿ ਮੰਤਰਾਲੇ ਦੇ ਇਮੀਗ੍ਰੇਸ਼ਨ ਬਿਊਰੋ ਨੇ ਮੁਲਜ਼ਮ ਦਾ ਲੁਕਆਊਟ ਸਰਕੂਲਰ ਜਾਰੀ ਕੀਤਾ ਸੀ ।
ਗੈਂਗਸਟਰ ਅਨਮੋਲ ਅਪ੍ਰੈਲ 2024 ਵਿੱਚ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਦੇ ਘਰ 'ਤੇ ਹੋਈ ਫਾਇਰਿੰਗ ਮਾਮਲੇ ਵਿੱਚ ਵਾਂਟਿਡ ਸੀ। ਅਨਮੋਲ ਪਿਛਲੇ ਸਾਲ ਮੁੰਬਈ ਵਿੱਚ NCP ਨੇਤਾ ਬਾਬਾ ਸਿੱਦੀਕੀ ਕਤਲਕਾਂਡ ਦਾ ਮੁੱਖ ਮੁਲਜ਼ਮ ਵੀ ਹੈ। ਸਾਲ 2022 ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਅਨਮੋਲ ਬਿਸ਼ਨੇਈ ਦਾ ਨਾਂਅ ਸਾਹਮਣੇ ਆਇਆ ਸੀ।
ਮੀਡੀਆ ਰਿਪੋਰਟਸ ਮੁਤਾਬਕ-ਅਨਮੋਲ ਨੂੰ ਅਮਰੀਕਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਐਂਟਰੀ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ । ਹੁਣ ਉਸਨੂੰ ਡਿਪੋਰਟ ਕੀਤਾ ਗਿਆ ਹੈ । ਹਾਲ ਹੀ ਵਿੱਚ NIA ਨੇ ਅਨਮੋਲ 'ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਸੀ । ਏਜੰਸੀ ਨੇ 2022 ਵਿੱਚ ਦਰਜ ਦੇ ਮਾਮਲਿਆਂ ਵਿੱਚ ਅਨਮੋਲ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ । ਅਨਮੋਲ NIA ਦੀ ਮੋਸਟ ਵਾਂਟਿਡ ਸੂਚੀ ਵਿੱਚ ਵੀ ਹੈ। ਦੱਸ ਦਈਏ ਕਿ ਅਮਰੀਕਾ ਤੋਂ ਕੁੱਲ 200 ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ। ਇਨ੍ਹਾਂ ਵਿੱਚ ਭਾਰਤ ਦੇ ਤਿੰਨ ਲੋਕ ਹਨ। ਅਨਮੋਲ ਤੋਂ ਇਲਾਵਾ 2 ਪੰਜਾਬ ਨਾਲ ਸਬੰਧਤ ਲੋਕ ਵੀ ਹਨ ।