ਜਲੰਧਰ ਤੋਂ ‘ਆਪ’ ਵਿਧਾਇਕ ਰਮਨ ਅਰੋੜਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ । ਇਸ ਸੰਬਧੀ ਰਮਨ ਅਰੋੜਾ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕਰ ਦਿੱਤੀ ਹੈ । ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੂੰ 2 ਵਾਰ ਧਮਕੀ ਭਰਿਆ ਫੋਨ ਆਇਆ ਹੈ । ਧਮਕੀ ਦੇਣ ਵਾਲੇ ਸ਼ਖਸ ਨੇ 5 ਕਰੋੜ ਦੀ ਮੰਗ ਕੀਤੀ ਹੈ । ਪੈਸੇ ਨਾ ਦੇਣ ‘ਤੇ ਪਰਿਵਾਰ ਸਮੇਤ ਗੋਲੀ ਮਾਰਨ ਦੀ ਧਮਕੀ ਦਿੱਤੀ ਹੈ ।
ਵਿਧਾਇਕ ਰਮਨ ਅਰੋੜਾ ਮੁਤਾਬਕ ਇਹ ਕਾਲ ਉਨ੍ਹਾਂ ਨੂੰ ਚਾਰ ਦਿਨ ਪਹਿਲਾਂ ਆਇਆ ਹੈ । ਪਰ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ । ਇਸਤੋਂ ਬਾਅਦ ਮੁਲਜ਼ਮ ਨੇ ਇੱਕ ਹੋਰ ਫੋਨ ਕੀਤਾ । ਇਸ ਵਾਰ ਮੁਲਜ਼ਮ ਨੇ ਪੈਸੇ ਨਾ ਦੇਣ ਦੀ ਸਥਿਤੀ ਵਿੱਚ ਅੰਜਾਮ ਭੁਗਤਣ ਲਈ ਕਿਹਾ ।
ਵਿਧਾਇਕ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਮੁਲਜ਼ਮ ਨੇ ਆਪਣਾ ਕੋਈ ਨਾਂਅ ਨਹੀਂ ਦੱਸਿਆ । ਨਾ ਹੀ ਕਿਸੇ ਗੈਂਗ ਨਾਲ ਜੁੜੇ ਹੋਣ ਦੀ ਗੱਲ ਕਹੀ । ਬੱਸ ਪੈਸੇ ਦੇਣ ਦੀ ਧਮਕੀ ਦਿੰਦਾ ਰਿਹਾ । ਹਾਲਾਂਕਿ ਵਿਧਾਇਕ ਨੇ ਇਸ ਸਬੰਧ ਵਿੱਚ ਕੋਈ ਆਡੀਓ ਜਾਰੀ ਨਹੀਂ ਕੀਤਾ ਹੈ ।
ਦੱਸ ਦਈਏ ਕਿ ਰਮਨ ਅਰੋੜਾ ਨੂੰ ਕਰੀਬ 6 ਮਹੀਨੇ ਪਹਿਲਾਂ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ । ਘਰ ਵਿੱਚੋਂ ਕਰੀਬ ਸਾਢੇ 5 ਲੱਖ ਰੁਪਏ ਨਕਦੀ ਤੇ ਇੱਕ ਕਿੱਲੋ ਦੇ ਕਰੀਬ ਸੋਨੇ ਦੇ ਗਹਿਣਿਆਂ ਨਾਲ ਕੁਝ ਚਾਂਦੀ ਦੇ ਗਹਿਣੇ ਵੀ ਮਿਲੇ ਸਨ