ਲੁਧਿਆਣਾ ਪੁਲਿਸ ਨੇ ਵਿਰਵਾਰ ਦੇਰ ਰਾਤ ਜੈਨ ਕਾਲੋਨੀ ਵਿੱਚ ਸਥਿਕ ਇੱਕ ਹੋਟਲ ਵਿੱਚ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਪੁਲਿਸ ਦੇ ਉੱਡੇ ਹੋਸ਼, ਹੋਟਲ ਵਿੱਚ ਨਾਬਾਲਗ ਮੁੰਡੇ-ਕੁੜੀਆਂ ਮਿਲੇ। ਜਾਣਕਾਰੀ ਅਨੁਸਾਰ ਪੁਲਿਸ ਨੇ ਛਾਪੇਮਾਰੀ ਦੌਰਾਨ 4 ਕੁੜੀਆਂ ਅਤੇ 8 ਮੁੰਡਿਆਂ ਨੂੰ ਹਿਰਾਸਤ ਵਿਚ ਲੈ ਲਿਆ। ਹੋਟਲ ਦੇ ਆਉਣ ਵਾਲਿਆਂ ਅਤੇ ਗਤੀਵਿਧੀਆਂ ਦੀ ਜਾਂਚ ਕਰਨ ਲਈ ਹੋਟਲ 'ਚ ਲੱਗੇ CCTV ਜ਼ਬਤ ਕੀਤੇ ਗਏ। ਸਥਾਨਕ ਨਿਵਾਸੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਦੋਵਾਂ ਹੋਟਲਾਂ ਵਿਰੁੱਧ ਕਈ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਕਮਰੇ ਬਿਨਾਂ ਪਹਿਚਾਨ ਦੇ ਦਿੱਤੇ ਜਾਂਦੇ ਹਨ ਅਤੇ ਨਿਯਮਾਂ ਨੂੰ ਅਣਦੇਖਿਆ ਕੀਤਾ ਜਾਂਦਾ ਹੈ ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਛਾਪੇਮਾਰੀ ਦੌਰਾਨ ਹੋਟਲ ਮਾਲਕ ਮੌਕੇ ਤੋਂ ਫ਼ਰਾਰ ਸੀ। ਜਦੋਂ ਪੁਲਿਸ ਨੇ ਸੰਪਰਕ ਕੀਤਾ ਗਿਆ ਤਾਂ ਉਹ ਟਾਲ-ਮਟੋਲ ਕਰਦਾ ਰਿਹਾ।
ਸਕੂਲ ਅਤੇ ਕਾਲਜ ਦੇ ਮਿਲੇ ਵਿਦਿਆਰਥੀ
ਛਾਪੇਮਾਰੀ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਫੜੀਆਂ ਗਈਆਂ ਕੁਝ ਕੁੜੀਆਂ ਕਾਲਜ ਦੀਆਂ ਵਿਦਿਆਰਥਣਾਂ ਸਨ, ਜਦੋਂ ਕਿ ਇੱਕ ਜਾਂ ਦੋ 11ਵੀਂ ਜਮਾਤ ਦੀਆਂ ਵਿਦਿਆਰਥਣਾਂ ਸਨ। ਤਲਾਸ਼ੀ ਦੌਰਾਨ ਕੁਝ ਵਿਦਿਆਰਥਣਾਂ ਦੇ ਬੈਗ ਬਰਾਮਦ ਕੀਤੇ ਗਏ ਸਨ।
ਮੁੰਡੇ-ਕੁੜੀਆਂ ਹਿਰਾਸਤ ਚ, ਜਾਂਚ ਪੜਤਾਲ ਜਾਰੀ
ਇਸ ਸਬੰਧ 'ਚ ਸੰਪਰਕ ਕਰਨ 'ਤੇ ਮੋਤੀ ਨਗਰ ਥਾਣੇ ਦੇ SHO ਭੁਪਿੰਦਰ ਸਿੰਘ ਵਿਰਕ ਨੇ ਕਿਹਾ ਕਿ ਹੋਟਲ 'ਤੇ ਛਾਪਾ ਮਾਰ ਕੇ ਕੁਝ ਮੁੰਡੇ-ਕੁੜੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਦੀ ਪਛਾਣ ਅਤੇ ਉਮਰ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਅੱਗੇ ਦੀ ਕਾਨੂੰਨੀ ਕਾਰਵਾਈ ਦਾ ਫੈਸਲਾ ਕੀਤਾ ਜਾਵੇਗਾ। SHO ਨੇ ਕਿਹਾ ਕਿ ਜੇਕਰ ਮੋਤੀ ਨਗਰ ਥਾਣਾ ਖੇਤਰ ਵਿੱਚ ਕਿਸੇ ਵੀ ਹੋਟਲ 'ਚ ਕੋਈ ਗੈਰ-ਕਾਨੂੰਨੀ ਗਤੀਵਿਧੀ ਪਾਈ ਗਈ ਤਾਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।