Monday, 12th of January 2026

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸ਼ਿਲੌਂਗ ਦੌਰਾ,ਸ਼ਹੀਦੀ ਸਮਾਗਮ ਵਿੱਚ ਲੈਣਗੇ ਹਿੱਸਾ

Reported by: Gurjeet Singh  |  Edited by: Jitendra Baghel  |  December 14th 2025 11:37 AM  |  Updated: December 14th 2025 01:54 PM
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸ਼ਿਲੌਂਗ ਦੌਰਾ,ਸ਼ਹੀਦੀ ਸਮਾਗਮ ਵਿੱਚ ਲੈਣਗੇ ਹਿੱਸਾ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸ਼ਿਲੌਂਗ ਦੌਰਾ,ਸ਼ਹੀਦੀ ਸਮਾਗਮ ਵਿੱਚ ਲੈਣਗੇ ਹਿੱਸਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਅੱਜ ਐਤਵਾਰ 14 ਅਤੇ 15 ਦਸੰਬਰ ਤੋਂ ਮੇਘਾਲਿਆ ਰਾਜ ਦੇ ਸ਼ਿਲੌਗ ਸ਼ਹਿਰ ਦੇ ਦੌਰੇ ਉੱਤੇ ਹਨ। ਗੁਵਾਹਟੀ ਦੇ ਹਵਾਈ ਅੱਡੇ ਉੱਤੇ ਪੁੱਜਣ ਉੱਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਅਸਾਮ ਅਤੇ ਮੇਘਾਲਿਆ ਦੀ ਸਿੱਘ ਸੰਗਤ ਨੇ ਭਰਵਾ ਸਵਾਗਤ ਕੀਤਾ।  

ਜਾਣਕਾਰੀ ਅਨੁਸਾਰ ਦੱਸ ਦਈਏ ਜਥੇਦਾਰ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ,ਸ਼ਿਲੌਂਗ ਦੀ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਵਿੱਚ 14 ਦਸੰਬਰ ਨੂੰ ਸ਼ਮੂਲੀਅਤ ਕਰਨਗੇ ਅਤੇ 15 ਦਸੰਬਰ ਨੂੰ ਸ਼ਿਲੌਂਗ ਪੰਜਾਬੀ ਲੇਨ ਵਿੱਚ ਵੱਸਦੇ ਸਥਾਨਕ ਸਿੱਖਾਂ ਨਾਲ ਮੁਲਾਕਾਤ ਕਰਨਗੇ। ਉੱਥੇ ਹੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਮੱਸਿਆਵਾਂ ਵੀ ਜਾਣਗੇ। 

ਦੱਸ ਦਈਏ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਵਿੱਚ ਹਿੱਸਾ ਲੈਣਗੇ। ਸ਼ਿਲੌਂਗ ਦੀ ਸੰਗਤ ਵੱਲੋਂ ਖਾਸ ਤੌਰ ਉੱਤੇ ਜਥੇਦਾਰ ਨੂੰ ਸਮੂਲਿਅਤ ਦਾ ਸੱਦਾ ਦਿੱਤਾ ਗਿਆ ਸੀ।