ਜਲੰਧਰ 'ਚ ਅਪਰਾਧੀਆਂ ਦੇ ਹੌਸਲੇਂ ਲਗਾਤਾਰ ਬੁਲੰਦ ਹੋ ਰਹੇ ਹਨ,ਤਾਜ਼ਾ ਮਾਮਲਾ JMP ਫੈਕਟਰੀ ਦੇ ਨੇੜੇ ਤੋਂ ਸਾਹਮਣੇ ਆਈ ਜਿੱਥੇ ਗੈਰ-ਕਾਨੂੰਨੀ ਤੌਰ 'ਤੇ ਸਥਿਤ ਇੱਕ ਲਾਟਰੀ ਦੀ ਦੁਕਾਨ 'ਤੇ ਚੋਰੀ ਹੋਈ ਹੈ। ਕੁਝ ਨੌਜਵਾਨਾਂ ਨੇ ਦੇਰ ਰਾਤ ਦੁਕਾਨ ਨੂੰ ਨਿਸ਼ਾਨਾ ਬਣਾਇਆ, ਤੇ ਚੋਰੀ ਦੀਆਂ ਤਸਵੀਰਾਂ ਵੀ ਹੁਣ ਸਾਹਮਣੇ ਆਈਆਂ ਹਨ। ਚੋਰੀ ਦੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ, ਜਿਸ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ।
ਕਿਵੇਂ ਚੋਰਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ
ਜਾਣਕਾਰੀ ਮੁਤਾਬਕ ਕੁਝ ਨੌਜਵਾਨ ਦੇਰ ਰਾਤ ਬਾਈਕ 'ਤੇ ਆਏ, ਦੁਕਾਨ ਦੇ ਬਾਹਰ ਰੁਕੇ, ਫਿਰ ਅੰਦਰ ਦਾਖਲ ਹੋ ਕੇ ਨਕਦੀ ਤੇ ਹੋਰ ਸਮਾਨ ਚੋਰੀ ਕਰ ਕੇ ਫਰਾਰ ਹੋ ਗਏ। CCTV ਫੁਟੇਜ 'ਚ ਸਾਫ਼ ਚੋਰੀ ਕਰ ਕੇ ਆਰੋਪੀ ਆਪਣੀਆਂ ਬਾਈਕ 'ਤੇ ਤੇਜ਼ੀ ਨਾਲ ਭੱਜਦੇ ਨਜ਼ਰ ਆ ਰਹੇ ਹਨ। ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਤੇ ਪੁਲਿਸ ਨੇ ਫੁਟੇਜ ਜ਼ਬਤ ਕਰ ਕੇ ਜਾਂਚ ਕੀਤੀ ਸ਼ੁਰੂ । ਪੁਲਿਸ ਆਰੋਪੀਆਂ ਦੀ ਭਾਲ ਕਰ ਰਹੀ ਹੈ। ਸਥਾਨਕ ਲੋਕਾਂ ਨੇ ਗੈਰ-ਕਾਨੂੰਨੀ ਤੌਰ 'ਤੇ ਚੱਲ ਰਹੀਆਂ ਦੁਕਾਨਾਂ ਵਿਰੁੱਧ ਕਾਰਵਾਈ ਦੀ ਵੀ ਮੰਗ ਕੀਤੀ ਹੈ।