ਅੰਮ੍ਰਿਤਸਰ ਵਿੱਚ ਵੀ ਵਾਪਰੀ ਜਲੰਧਰ ਵਰਗੀ ਘਟਨਾ! ਅੰਮ੍ਰਿਤਸਰ ਵਿੱਚ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। 10 ਸਾਲਾ ਬੱਚੇ ਨਾਲ 60 ਸਾਲ ਦੇ ਗੁਆਂਢੀ ਵੱਲੋਂ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸਦੇ ਚਲਦੇ ਪੀੜਤ ਲੜਕੇ ਦੇ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਸ਼ਿਕਾਇਤ ਦਰਜ ਕਰਵਾ ਇਨਸਾਫ਼ ਦੀ ਮੰਗ ਕੀਤੀ ਗਈ ਹੈ ਅਤੇ ਮੁਲਜ਼ਮ 'ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਪੀੜਤ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ 10 ਸਾਲ ਦਾ ਬੱਚਾ ਜੋ ਕਿ ਪਤੰਗ ਲੁੱਟਣ ਲਈ ਗੁਆਂਢੀ ਦੇ ਘਰ ਗਿਆ ਸੀ, ਜੋ 60 ਸਾਲਾ ਬਜ਼ੁਰਗ ਹੈ ਘਰ ਵਿਚ ਇਕੱਲਾ ਰਹਿੰਦਾ ਹੈ, ਉਸਨੇ ਬੱਚੇ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬੱਚਾ ਉਥੋਂ ਬੜੀ ਮੁਸ਼ਕਿਲ ਨਾਲ ਬਚ ਕੇ ਨਿਕਲਿਆ ਅਤੇ ਉਸਨੇ ਘਰ ਆ ਕੇ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਉਸਦੇ ਪਿਤਾ ਅਤੇ ਇਲਾਕਾ ਨਿਵਾਸੀਆਂ ਵੱਲੋਂ ਥਾਣਾ ਡੀ ਡਵੀਜ਼ਨ 'ਚ ਸ਼ਿਕਾਇਤ ਦਰਜ ਕਰਵਾ ਮੁਲਜ਼ਮ ਨੂੰ ਪੁਲਿਸ ਹਵਾਲੇ ਕੀਤਾ ਹੈ। ਪਰਿਵਾਰ ਨੇ ਮੁਲਜ਼ਮ 'ਤੇ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਗੁਆਂਢੀ ਜੋ ਕਿ ਇਕੱਲਾ ਰਹਿੰਦਾ ਹੈ ਉਸਦਾ ਬੇਟਾ ਫੌਜੀ ਹੈ ਅਤੇ ਕੁੜੀ ਆਸਟ੍ਰੇਲੀਆ ਰਹਿੰਦੀ ਹੈ ਅਤੇ ਅਕਸਰ ਇਹ ਸਾਡੇ ਬੱਚੇ ਨਾਲ ਅਜਿਹੀ ਹਰਕਤਾਂ ਕਰਦਾ ਰਹਿੰਦਾ ਸੀ।
ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਸੰਬਧੀ ਪੀੜਤ ਬੱਚੇ ਦੇ ਪਿਤਾ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਚੱਲ ਰਹੀ ਹੈ, ਜਲਦੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।