Trending:
ਰੇਲਵੇ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮਾਂ ਦੇ ਮੱਦੇਨਜ਼ਰ ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾਣਗੀਆਂ। ਇਹ ਐਲਾਨ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕੀਤਾ । ਇਹ ਸਪੈਸ਼ਲ ਟ੍ਰੇਨ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ 22,23,24 ਤੇ 25 ਨਵੰਬਰ ਨੂੰ ਚੱਲੇਗੀ ਅਤੇ 23 ਨਵੰਬਰ ਨੂੰ ਪਟਨਾ ਤੋਂ ਵਿਸ਼ੇਸ਼ ਟ੍ਰੇਨ ਚੱਲੇਗੀ । ਸੰਗਤ ਦੀ ਸਹੂਲਤ ਲਈ ਇਹ ਵਿਸ਼ੇਸ਼ ਟ੍ਰੇਨਾਂ ਚਲਾਈਆਂ ਗਈਆਂ ਹਨ।
22 ਕੋਚਾਂ ਵਾਲੀ ਪਟਨਾ ਸਾਹਿਬ ਵਿਸ਼ੇਸ਼ ਟ੍ਰੇਨ 23 ਨਵੰਬਰ ਨੂੰ ਸਵੇਰੇ 6.40 ਵਜੇ ਪਟਨਾ ਤੋਂ ਚੱਲੇਗੀ ਅਤੇ ਅਗਲੇ ਦਿਨ ਸਵੇਰੇ 4.15 ਵਜੇ ਅਨੰਦਪੁਰ ਸਾਹਿਬ ਪਹੁੰਚੇਗੀ। 25 ਨਵੰਬਰ ਨੂੰ ਰਾਤ 9 ਵਜੇ ਅਨੰਦਪੁਰ ਸਾਹਿਬ ਤੋਂ ਟ੍ਰੇਨ ਚੱਲੇਗੀ ਅਤੇ ਉਸੇ ਦਿਨ ਰਾਤ 11.30 ਵਜੇ ਪੁਰਾਣੀ ਦਿੱਲੀ ਪਹੁੰਚੇਗੀ। ਲਖਨਊ, ਮੁਰਾਦਾਬਾਦ ਅਤੇ ਅੰਬਾਲਾ ਸਟੇਸ਼ਨਾਂ ‘ਤੇ ਟ੍ਰੇਨ ਰੁਕੇਗੀ।
17 ਕੋਚਾਂ ਵਾਲੀ ਵਿਸੇਸ਼ ਟ੍ਰੇਨ (ਏਸੀ) 22, 23, 24 ਅਤੇ 25 ਨਵੰਬਰ ਨੂੰ ਰੋਜ਼ਾਨਾ ਸਵੇਰੇ 7 ਵਜੇ ਪੁਰਾਣੀ ਦਿੱਲੀ ਤੋਂ ਚੱਲੇਗੀ ਤੇ ਦੁਪਹਿਰ 1.45 ਵਜੇ ਅਨੰਦਪੁਰ ਸਾਹਿਬ ਪਹੁੰਚੇਗੀ । ਵਾਪਸੀ ‘ਤੇ ਟ੍ਰੇਨ ਰੋਜ਼ਾਨਾ ਰਾਤ 8.30 ਵਜੇ ਅਨੰਦਪੁਰ ਸਾਹਿਬ ਤੋਂ ਚੱਲੇਗੀ ਤੜਕਸਾਰ 3.15 ਵਜੇ ਦਿੱਲੀ ਪਹੁੰਚੇਗੀ। ਦੋਵੇਂ ਰੂਟਾਂ ਵਿੱਚ ਟ੍ਰੇਨ ਸੋਨੀਪਤ,ਪਾਣੀਪਤ, ਕੁਰੂਕਸ਼ੇਤਰ, ਅੰਬਾਲਾ, ਸਰਹਿੰਦ ਤੇ ਨਿਊ ਮੋਰਿੰਡਾ ਸਟੇਸ਼ਨਾਂ ‘ਤੇ ਰੁਕੇਗੀ।
ਇਸ ਮੌਕੇ ਕੇਂਦਰੀ ਮੰਤਰੀ ਬਿੱਟੂ ਨੇ ਕਿਹਾ ਕਿ ਭਾਰਤੀ ਰੇਲਵੇ ਇਸ ਪਾਵਨ ਮੌਕੇ ‘ਤੇ ਲੱਖਾਂ ਸ਼ਰਧਾਲੂਆਂ ਦੀ ਯਾਤਰਾ ਨੂੰ ਆਸਾਨ ਤੇ ਸੁਰੱਖਿਅਤ ਬਣਾਉਣ ਲਈ ਵਚਨਬੱਧ ਹੈ।