Trending:
ਗੁਰਦਾਸਪੁਰ ਵਿੱਚ ਮੋਟਰ ਸਾਈਕਲ ਸਵਾਰ ਇੱਕ ਨੌਜਵਾਨ ਚਾਇਨਾ ਡੋਰ ਨਾਲ ਗੰਭੀਰ ਜ਼ਖਮੀ ਹੋਇਆ । ਉਸਦੇ ਮੱਥੇ ਤੇ ਨੱਕ 'ਤੇ 35 ਟਾਂਕੇ ਲੱਗੇ। ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਸਦਾ ਇਲਾਜ ਚੱਲ ਰਿਹਾ ਹੈ।
ਨੌਜਵਾਨ ਨੇ ਦੱਸਿਆ ਕਿ ਉਹ ਅੱਜ ਸ਼ਾਮ 4 ਵਜੇ ਗੁਰਦਾਸਪੁਰ ਵਿੱਚ ਆਪਣੇ ਭਰਾ ਦੀ ਦਵਾਈ ਲੈਣ ਜਾ ਰਿਹਾ ਸੀ ਕਿ ਅਚਾਨਕ ਚਾਇਨਾ ਡੋਰ ਉਸਦੀ ਬਾਈਕ ਦੇ ਸਾਹਮਣੇ ਆ ਗਈ। ਇਸ ਨਾਲ ਉਸਦੇ ਮੱਥੇ ਤੇ ਨੱਕ 'ਤੇ ਡੂੰਘਾ ਕੱਟ ਲੱਗਿਆ ਤੇ ਉਹ ਸੜਕ 'ਤੇ ਡਿੱਗ ਪਿਆ,ਜ਼ਖਮੀ ਹੋ ਗਿਆ। ਫਿਰ ਉਸਨੇ ਆਪਣੇ ਦੋਸਤਾਂ ਨੂੰ ਬੁਲਾਇਆ, ਜਿਨ੍ਹਾਂ ਨੇ ਉਸਨੂੰ ਹਸਪਤਾਲ ਪਹੁੰਚਾਇਆ।
ਪੱਗ ਨੇ ਬਚਾਈ ਉਸਦੀ ਜਾਨ
ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਦੇ ਨੱਕ, ਆਇਬਰ੍ਰੋ ਤੇ ਮੱਥੇ 'ਤੇ ਡੂੰਘੇ ਕੱਟ ਲੱਗੇ ਸਨ, ਅਤੇ ਉਨ੍ਹਾਂ ਵਿੱਚੋਂ ਖੂਨ ਵਹਿ ਰਿਹਾ ਸੀ। ਉਸਨੇ ਦੱਸਿਆ ਕਿ ਨੌਜਵਾਨ ਨੇ ਪੱਗ ਬੰਨ੍ਹੀ ਹੋਈ ਸੀ, ਜਿਸ ਨਾਲ ਉਸਦੀ ਜਾਨ ਬਚ ਗਈ; ਨਹੀਂ ਤਾਂ, ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਸੀ। ਜਤਿੰਦਰ ਸਿੰਘ ਤੇ ਡਾ. ਦਲਜੀਤ ਸਿੰਘ ਦੋਵਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਈਨਾ ਡੋਰ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ।
ਚਾਈਨਾ ਡੋਰ ਵੇਚਣ ਵਾਲੇ ਦੋ ਦੁਕਾਨਦਾਰਾਂ ਵਿਰੁੱਧ ਕੇਸ ਦਰਜ
ਗੁਰਦਾਸਪੁਰ ਸ਼ਹਿਰ ਦੇ ਪੁਲਿਸ ਸਟੇਸ਼ਨ ਅਫ਼ਸਰ ਦਵਿੰਦਰ ਪ੍ਰਕਾਸ਼ ਨੇ ਕਿਹਾ ਕਿ ਹੁਣ ਤੱਕ ਚਾਈਨਾ ਡੋਰ ਵੇਚਣ ਵਾਲੇ ਦੋ ਦੁਕਾਨਦਾਰਾਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ। ਦੁਕਾਨਦਾਰਾਂ ਨੂੰ ਚਾਈਨਾ ਡੋਰ ਨਾ ਵੇਚਣ ਲਈ ਸੁਚੇਤ ਕਰਨ ਲਈ ਟੀਮਾਂ ਵੀ ਭੇਜੀਆਂ ਜਾ ਰਹੀਆਂ ਹਨ, ਅਤੇ ਅਜਿਹਾ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।