ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਲਾਈਵ ਪ੍ਰਸਾਰਣ ਹੁਣ ਤੁਸੀਂ GTC ਨੈੱਟਵਰਕ ਦੇ ਚੈਨਲ GTC GURMAT ਅਤੇ GTC PUNJABI ‘ਤੇ ਦੇਖ ਸਕੋਗੇ।
GTC ਨੈੱਟਵਰਕ ਨੂੰ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਚਾਂਦਨੀ ਚੌਂਕ ਦਿੱਲੀ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਦੀ ਅਧਿਕਾਰਤ ਮਨਜ਼ੂਰੀ ਮਿਲ ਗਈ ਹੈ। ਬਹੁਤ ਜਲਦੀ ਹੀ ਸੰਗਤ ਇਨ੍ਹਾਂ ਚੈਨਲਾਂ ਜ਼ਰੀਏ ਇਸ ਮੁਕੱਦਸ ਅਸਥਾਨ ਤੋਂ ਨਿਰਵਿਘਨ ਗੁਰਬਾਣੀ ਦਾ ਆਨੰਦ ਘਰ ਬੈਠੇ ਮਾਣ ਸਕੇਗੀ। ਜਿੱਥੇ ਇਹ ਸਮੂਹ ਸੰਗਤ ਲਈ ਖੁਸ਼ੀ ਦਾ ਮੌਕਾ ਹੈ, ਉੱਥੇ ਹੀ ਜੀਟੀਸੀ ਨੈੱਟਵਰਕ ਦੀ ਟੀਮ ਲਈ ਵੀ ਬੇਹੱਦ ਆਤਮਿਕ ਅਨੰਦ ਦਾ ਪਲ ਹੈ। ਜੀਟੀਸੀ ਨੈੱਟਵਰਕ ਦੇ MD ਅਤੇ PRESIDENT ਰਬਿੰਦਰ ਨਾਰਾਇਣ ਨੂੰ ਗੁਰਬਾਣੀ ਦੇ ਲਾਈਵ ਪ੍ਰਸਾਰਣ ਦੀ ਸੇਵਾ ਸਬੰਧੀ ਚਿੱਠੀ DSGMC ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਵੱਲੋਂ ਸੌਂਪੀ ਗਈ।