ਚੰਗੇ ਭਵਿੱਖ ਦੀ ਹਰ ਕੋਈ ਕਾਮਨਾ ਕਰਦਾ ਹੈ। ਇਹ ਕਾਮਨਾ ਨੂੰ ਪੂਰਾ ਕਰਨਾ ਪੰਜਾਬ ਤੋਂ ਨੌਜਵਾਨੀ ਵਿਦੇਸ਼ਾਂ ਵੱਲ ਰੁਖ਼ ਕਰ ਰਹੀ ਹੈ। ਇਨ੍ਹਾਂ ਵਿੱਚੋਂ ਅਜਿਹੇ ਬਹੁਤ ਸਾਰੇ ਪੰਜਾਬੀ ਹਨ ਜਿੰਨ੍ਹਾਂ ਦੇ ਸੁਫਨੇ ਪੂਰੇ ਨਹੀਂ ਹੁੰਦੇ ਤੇ ਵਿਦੇਸ਼ ਵਿੱਚ ਪੰਜਾਬ ਨਾਲੋਂ ਵੀ ਮਾੜੀ ਜ਼ਿੰਦਗੀ ਹੰਢਾਉੇਂਦੇ ਹਨ, ਸਾਰੀ ਉਮਰ ਸੜਕਾਂ ਉੱਤੇ ਰਾਤ ਗੁਜਾਰਦੇ ਹਨ ਆਖਿਰਾ ਸੜਕਾਂ ਉੱਤੇ ਹੀ ਮਰ ਜਾਂਦੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਆਪਣੇ ਚੰਗੇ ਭਵਿੱਖ ਲਈ ਇੰਗਲੈਂਡ ਗਏ ਪੰਜਾਬੀ ਨੌਜਵਾਨ ਰਵਿੰਦਰ ਸਿੰਘ ਦੀ ਅਚਾਨਕ ਮੌਤ ਹੋ ਗਈ,ਜਿਸ ਤੋਂ ਬਾਅਦ ਹੁਸ਼ਿਆਰਪੁਰ ਜ਼ਿਲ੍ਹੇ ਦੇ ਜੱਦੀ ਪਿੰਡ ਟਾਹਲੀ ’ਚ ਸੋਗ ਦੀ ਲਹਿਰ ਛਾ ਗਈ। ਰਵਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਪਿਛਲੇ 18 ਸਾਲ ਤੋਂ ਇੰਗਲੈਂਡ ਦੇ ਗਰੇਵਜੈਂਡ ਸ਼ਹਿਰ ਵਿਚ ਰਹਿ ਰਿਹਾ ਸੀ।
ਮੌਤ ਦੀ ਦਰਦਨਾਕ ਖ਼ਬਰ ਸੁਣ ਕੇ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਮ੍ਰਿਤਕ ਦੇ ਭਰਾ ਜਤਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਪਿਛਲੇ 18 ਸਾਲ ਤੋਂ ਇੰਗਲੈਂਡ ਵਿਚ ਰਹਿ ਰਿਹਾ ਅਤੇ ਉਹ ਅਕਸਰ ਹੀ ਪੰਜਾਬ ਆਉਂਦਾ ਰਹਿੰਦਾ ਸੀ। ਹੁਣ ਵੀ ਉਸ ਨੇ 10 ਦਸੰਬਰ ਨੂੰ ਪੰਜਾਬ ਆਉਣਾ ਸੀ ਅਤੇ ਉਸ ਨੇ ਆਪਣੀਆਂ ਟਿਕਟਾਂ ਬੁੱਕ ਕਰਵਾ ਲਈ ਸਨ ਪਰ ਪ੍ਰਮਾਤਮਾ ਨੂੰ ਸ਼ਾਇਦ ਕੁੱਝ ਹੋਰ ਹੀ ਮਨਜ਼ੂਰ ਸੀ। ਰਵਿੰਦਰ ਸਿੰਘ ਇੰਗਲੈਂਡ ਵਿਚ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਅਤੇ ਇਕ ਬੇਟਾ ਛੱਡ ਗਿਆ ਹੈ।
ਜਦੋਂ ਵੀ ਪੰਜਾਬ ਦਾ ਨਾਮ ਆਉਂਦਾ ਹੈ ਤਾਂ ਪੰਜਾਬ ਦੇ ਖੇਤਾਂ, ਸਰੋਂ ਦੇ ਸਾਗ ਅਤੇ ਪੰਜਾਬੀਆਂ ਦੇ ਖੁੱਲੇ ਸੁਭਾਅ ਦੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਹਨ ਹੈ। ਪ੍ਰੰਤੂ ਜੇਕਰ ਅੱਜ ਦੇ ਹਲਾਤਾਂ ਤੇ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਦੇ ਨੌਜ਼ਵਾਨ ਲੜਕੇ ਲੜਕੀਆਂ ਵਿੱਚ ਵਿਦੇਸ਼ ਜਾਣ ਦੀ ਹੌੜ ਲੱਗੀ ਹੋਈ ਹੈ। ਆਈਲੈਟਸ ਸੈਂਟਰਾਂ ਵਿੱਚ ਲੜਕੇ ਲੜਕੀਆਂ ਦਾ ਹਜੂਮ ਪੰਜਾਬ ਦੇ ਹਰ ਸ਼ਹਿਰ ਵਿੱਚ ਦੇਖਣ ਨੂੰ ਮਿਲੇਗਾ ਅਤੇ ਲੜਕੇ ਲੜਕੀਆਂ ਆਈਲੈਟਸ ਕਰਕੇ ਜਾਂ ਫ਼ਿਰ ਕਿਸੇ ਵੀ ਹਿਸਾਬ ਨਾਲ ਵਿਦੇਸ਼ ਪਹੁੰਚਕੇ ਆਪਣਾ ਭਵਿੱਖ ਸੁਰੱਖਿਅਤ ਸਮਝਦੇ ਹਨ, ਜੋਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।