ਦਿੱਲੀ ਦੇ ਲਾਲ ਕਿਲ੍ਹੇ ਨੇੜੇ ਸੋਮਵਾਰ ਨੂੰ ਹੋਏ ਧਮਾਕੇ ਤੋਂ ਬਾਅਦ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੀ ਪੁਲਿਸ ਹਾਈ ਅਲਰਟ 'ਤੇ ਹੈ । ਖਾਸਕਰ ਜੰਮੂ ਨਾਲ ਲੱਗਦੇ ਪਠਾਨਕੋਟ ਵਿੱਚ ਪੁਲਿਸ ਨੇ ਨਾਕੇਬੰਦੀ ਕਰ ਦਿੱਤੀ ਹੈ । ਪਠਾਨਕੋਟ ਤੋਂ ਜੰਮੂ ਦੇ ਐਂਟਰੀ ਪੁਆਇੰਟ ਮਾਧੋਪੁਰ ਨਾਕੇ ‘ਤੇ ਪੁਲਿਸ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਨਾਲ ਚੈਕਿੰਗ ਕਰ ਰਹੀ ਹੈ ।
ਜੰਮੂ ਤੋਂ ਪੰਜਾਬ ਅਤੇ ਪੰਜਾਬ ਤੋਂ ਜੰਮੂ ਆਉਣ ਵਾਲੇ ਕਿਸੇ ਵੀ ਵਾਹਨ ਨੂੰ ਬਿਨਾਂ ਤਲਾਸ਼ੀ ਦੇ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ । ਧਮਾਕਿਆਂ ਤੋਂ ਬਾਅਦ ਸਵੇਰ ਤੋਂ ਸ਼ਾਮ ਤੱਕ ਜਨਤਕ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੰਜਾਬ ਦੇ ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ ਵੀ ਪੁਲਿਸ ਸਰਹੱਦ ਵੱਲ ਜਾਣ ਵਾਲੇ ਰਾਸਤਿਆਂ ‘ਤੇ ਵੀ ਨਾਕੇਬੰਦੀ ਕਰ
ਰਹੀ ਹੈ ।
ਰਾਤ ਦੀ ਗਸ਼ਤ ਵਧਾ ਦਿੱਤੀ ਗਈ ਹੈ । ਫਾਜ਼ਿਲਕਾ ਪੁਲਿਸ ਨੇ ਆਪਣੀ ਰਾਤ ਦੀ ਗਸ਼ਤ ਤੇਜ਼ ਕਰ ਦਿੱਤੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਸ਼ੱਕੀ ਦਿਖੇ ਤਾਂ 112 ਨੰਬਰ 'ਤੇ ਕਾਲ ਕਰਕੇ ਸੂਚਿਤ ਕਰਨ । ਪੁਲਿਸ ਨੇ ਸੜਕਾਂ 'ਤੇ ਨਾਕਾਬੰਦੀ ਜ਼ਰੂਰ ਵਧਾ ਦਿੱਤੀ ਹੈ, ਪਰ ਫੌਜ ਜਾਂ ਬੀਐਸਐਫ ਵੱਲੋਂ ਕਿਸੇ ਵੀ ਖ਼ਤਰੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।