Sunday, 11th of January 2026

CM Mann’s Japan Visit Begins Tomorrow, ਕੱਲ੍ਹ ਤੋਂ ਜਾਪਾਨ ਦੌਰੇ 'ਤੇ ਮੁੱਖ ਮੰਤਰੀ ਮਾਨ

Reported by: Sukhjinder Singh  |  Edited by: Jitendra Baghel  |  November 30th 2025 01:12 PM  |  Updated: November 30th 2025 01:12 PM
CM Mann’s Japan Visit Begins Tomorrow, ਕੱਲ੍ਹ ਤੋਂ ਜਾਪਾਨ ਦੌਰੇ 'ਤੇ ਮੁੱਖ ਮੰਤਰੀ ਮਾਨ

CM Mann’s Japan Visit Begins Tomorrow, ਕੱਲ੍ਹ ਤੋਂ ਜਾਪਾਨ ਦੌਰੇ 'ਤੇ ਮੁੱਖ ਮੰਤਰੀ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਜਾਪਾਨ ਦੇ ਦੌਰੇ 'ਤੇ ਜਾਣਗੇ। ਉਹ ਕੱਲ੍ਹ ਜਾਪਾਨ ਲਈ ਰਵਾਨਾ ਹੋਣਗੇ ਅਤੇ 10 ਦਿਨਾਂ ਤੱਕ ਜਾਪਾਨ ਰਹਿਣਗੇ । ਇਸ ਦੌਰਾਨ ਉਹ ਜਾਪਾਨੀ ਉਦਯੋਗਪਤੀਆਂ ਨੂੰ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੀ ਜਾ ਰਹੀ ਉਦਯੋਗਿਕ ਸਮਿਟ ਵਿੱਚ ਸ਼ਾਮਿਲ ਹੋਣ ਲਈ ਸੱਦਾ ਦੇਣਗੇ। ਉਹ ਚੋਟੀ ਦੀਆਂ ਜਾਪਾਨੀ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਸੱਦਾ ਦੇਣਗੇ।

ਪੰਜਾਬ ਸਰਕਾਰ ਜਾਪਾਨ ਨਾਲ ਮਿਲ ਕੇ ਕੰਮ ਕਰਨ ਦੀ ਇੱਛੁਕ ਹੈ, ਖਾਸ ਕਰਕੇ ਉੱਨਤ ਮਸ਼ੀਨਰੀ ਨਿਰਮਾਣ, ਆਟੋਮੋਟਿਵ ਤਕਨਾਲੋਜੀ, ਇਲੈਕਟ੍ਰਾਨਿਕਸ, ਫੂਡ ਪ੍ਰੋਸੈਸਿੰਗ, ਸੂਰਜੀ ਊਰਜਾ ਅਤੇ ਹੋਰ ਨਵੀਂ ਊਰਜਾ ਤਕਨਾਲੋਜੀਆਂ ਵਰਗੇ ਪ੍ਰਮੁੱਖ ਖੇਤਰਾਂ ਵਿੱਚ। ਤਿੰਨ ਦਿਨ ਪਹਿਲਾਂ ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਮਿਲ ਕੇ ਇੱਕ ਵੱਡੇ ਜਾਪਾਨੀ ਵਫ਼ਦ ਨਾਲ ਇੱਕ ਆਨਲਾਈਨ ਮੀਟਿੰਗ ਕੀਤੀ ਸੀ।

ਇਸ ਵਿੱਚ ਜਾਪਾਨੀ ਦੂਤਾਵਾਸ, JETRO, JCCII ਅਤੇ ਭਾਰਤ ਵਿੱਚ ਕੰਮ ਕਰਨ ਵਾਲੀਆਂ 25 ਤੋਂ ਵੱਧ ਵੱਡੀਆਂ ਜਾਪਾਨੀ ਕੰਪਨੀਆਂ ਜਿਵੇਂ ਕਿ ਪੈਨਾਸੋਨਿਕ, ਸੁਮਿਤੋਮੋ, ਨਿਪੋਨ, NEC, ਟੋਇਟਾ ਸ਼ਾਮਲ ਸਨ।

ਪੰਜਾਬ ਸਰਕਾਰ 13-15 ਮਾਰਚ 2026 ਨੂੰ ਆਈਐਸਬੀ ਮੋਹਾਲੀ ਵਿੱਚ ਹੋਣ ਵਾਲੇ 6ਵੇਂ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ਤੋਂ ਪਹਿਲਾਂ ਆਪਣੀ ਵਿਸ਼ਵਵਿਆਪੀ ਪਹੁੰਚ ਵਧਾ ਰਾਹੀਂ ਹੈ । ਸੰਮੇਲਨ ਦੌਰਾਨ ਇਨਵੈਸਟ ਪੰਜਾਬ ਵਿੱਚ ਦਿਖਾਇਆ ਜਾਵੇਗਾ ਕਿ ਕਿਵੇਂ ਰਾਜ ਵਿੱਚ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਕਈ ਵਿਭਾਗਾਂ ਨੂੰ ਜੋੜ ਕੇ ਇਕ ਥਾਂ 'ਤੇ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ । ਇਸ ਮਾਡਲ ਨੂੰ ਇਨਵੈਸਟ ਪੰਜਾਬ ਯੂਨੀਫਾਈਡ ਰੈਗੂਲੇਟਰੀ ਮਾਡਲ ਕਿਹਾ ਜਾਂਦਾ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਤੰਬਰ 2022 ਵਿੱਚ ਜਰਮਨੀ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਬਾਅਦ ਵਿੱਚ ਕਈ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਸੀ।