Monday, 12th of January 2026

Children missing from Chandigarh found in UP: ਯੂਪੀ ‘ਚ ਮਿਲੇ ਚੰਡੀਗੜ੍ਹ ਤੋਂ ਲਾਪਤਾ ਹੋਏ ਬੱਚੇ

Reported by: Richa  |  Edited by: Jitendra Baghel  |  December 25th 2025 05:04 PM  |  Updated: December 25th 2025 05:04 PM
Children missing from Chandigarh found in UP: ਯੂਪੀ ‘ਚ ਮਿਲੇ ਚੰਡੀਗੜ੍ਹ ਤੋਂ ਲਾਪਤਾ ਹੋਏ ਬੱਚੇ

Children missing from Chandigarh found in UP: ਯੂਪੀ ‘ਚ ਮਿਲੇ ਚੰਡੀਗੜ੍ਹ ਤੋਂ ਲਾਪਤਾ ਹੋਏ ਬੱਚੇ

ਚੰਡੀਗੜ੍ਹ ‘ਚ ਬੀਤੇ ਦਿਨ ਆਪਣੇ ਘਰ ਦੇ ਬਾਹਰ ਖੇਡਦੇ ਸਮੇਂ ਦੋ ਬੱਚੇ ਲਾਪਤਾ ਹੋ ਗਏ ਸਨ ਜੋ ਕਿ ਯੂਪੀ ਦੇ ਇੱਕ ਰੇਲਵੇ ਸਟੇਸ਼ਨ ‘ਤੋਂ ਮਿਲ ਚੁੱਕੇ ਹਨ। ਦੋਵੇਂ ਬੱਚੇ ਜੀਆਰਪੀ ਪੁਲਿਸ ਦੀ ਹਿਰਾਸਤ ਵਿੱਚ ਹਨ ਤੇ ਜੀਆਰਪੀ ਨੇ ਚੰਡੀਗੜ੍ਹ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।

ਮੌਲੀ ਜਾਗਰਣ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਹਰੀਓਮ ਨੇ ਦੱਸਿਆ ਕਿ ਦੋਵੇਂ ਮੁੰਡੇ ਚੰਡੀਗੜ੍ਹ ਤੋਂ ਅੰਬਾਲਾ ਬੱਸ ‘ਚ ਗਏ ਸਨ। ਇਸ ਤੋਂ ਬਾਅਦ, ਉਨ੍ਹਾਂ ਨੇ ਗੋਰਖਪੁਰ-ਲਖਨਊ ਲਈ ਰੇਲਗੱਡੀ ਫੜੀ। ਜਦੋਂ ਜੀਆਰਪੀ ਪੁਲਿਸ ਨੇ ਬੱਚਿਆਂ ਨੂੰ ਇਕੱਲੇ ਦੇਖਿਆ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ, ਤਾਂ ਉਨ੍ਹਾਂ ਨੇ ਕੁਝ ਵੀ ਨਹੀਂ ਦੱਸਿਆ। ਇਸ ਤੋਂ ਬਾਅਦ, ਪੁਲਿਸ ਨੇ ਉਨ੍ਹਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਤੇ ਚੰਡੀਗੜ੍ਹ ਪੁਲਿਸ ਨੂੰ ਸੂਚਿਤ ਕਰ ਦਿੱਤਾ।

ਪੁਲਿਸ ਮੁਤਾਬਕ ਲਾਪਤਾ ਬੱਚਿਆਂ ਦੇ ਪਰਿਵਾਰ ਰਾਏਪੁਰ ਖੁਰਦ ਵਿੱਚ ਰਹਿੰਦੇ ਹਨ ਅਤੇ ਚੰਡੀਗੜ੍ਹ ਵਿੱਚ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਸਨ। ਇੱਕ ਬੱਚਾ ਤੀਜੀ ਜਮਾਤ ਵਿੱਚ ਪੜ੍ਹਦਾ ਹੈ, ਜਦੋਂ ਕਿ ਦੂਜਾ ਸਕੂਲ ਨਹੀਂ ਜਾਂਦਾ

TAGS