ਚੰਡੀਗੜ੍ਹ ਵਿੱਚ ਹਰ ਮਹੀਨੇ ਇੱਕ ਵੱਡਾ ਸਮਾਗਮ ਹੁੰਦਾ ਹੈ ਜੋ ਨਾ ਸਿਰਫ਼ ਸ਼ਹਿਰ ਦਾ ਪ੍ਰਤੀਕ ਹੁੰਦਾ ਹੈ ਬਲਕਿ ਇਸਦੇ ਨਿਵਾਸੀਆਂ ਲਈ ਵੀ ਮਹੱਤਵਪੂਰਨ ਮਹੱਤਵ ਰੱਖਦਾ ਹੈ। ਅਜਿਹਾ ਹੀ ਇੱਕ ਸਮਾਗਮ ਗੁਲਦਾਊਦੀ ਸ਼ੋਅ ਹੈ, ਜੋ 19 ਦਸੰਬਰ ਨੂੰ ਸੈਕਟਰ-33 ਸਥਿਤ ਟੈਰੇਸਡ ਗਾਰਡਨ ਵਿੱਚ ਸ਼ੁਰੂ ਹੋਣ ਵਾਲਾ ਹੈ। ਚੰਡੀਗੜ੍ਹ ਨਗਰ ਨਿਗਮ ਦੇ ਬਾਗਬਾਨੀ ਵਿੰਗ ਦੁਆਰਾ ਆਯੋਜਿਤ,ਇਸ ਤਿੰਨ ਦਿਨਾਂ ਪ੍ਰਦਰਸ਼ਨੀ ਵਿੱਚ ਗੁਲਦਾਊਦੀ ਦੀਆਂ 260 ਕਿਸਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਹਾਲਾਂਕਿ ਇਹ ਸਮਾਗਮ ਅਜੇ ਕੁਝ ਮਹੀਨੇ ਦੂਰ ਹੈ,ਪਰ ਇਹ ਯਕੀਨੀ ਬਣਾਉਣ ਲਈ ਤਿਆਰੀਆਂ ਪਹਿਲਾਂ ਹੀ ਸ਼ੁਰੂ ਹੋ ਗਈਆਂ ਹਨ ਕਿ ਸਭ ਕੁਝ ਸੁਚਾਰੂ ਢੰਗ ਨਾਲ ਚੱਲੇ।
ਗੁਲਦਾਊਦੀ ਸ਼ੋਅ ਲਈ ਗਮਲਿਆਂ ਨੂੰ ਤਿਆਰ ਕੀਤਾ ਰਿਹਾ ਹੈ, ਕਈ ਮਾਲੀ ਫੁੱਲਾਂ ਨੂੰ ਪਾਣੀ ਦੇ ਰਹੇ ਹਨ, ਕੋਈ ਗਮਲਿਆਂ ਨੂੰ ਸਜਾਉਣ ਵਿਚ ਲੱਗਾ ਹੋਇਆ ਸੀ। ਇਹ ਗੁਲਦਾਊਦੀ ਸ਼ੋਅ ਦਾ 19 ਦਸੰਬਰ ਨੂੰ ਸਵੇਰੇ 11 ਵਜੇ ਉਦਘਾਟਨ ਕੀਤਾ ਜਾਵੇਗਾ। ਇਸ ਦੌਰਾਨ ਮੁਕਾਬਲੇ ਤੋਂ ਲੈ ਕੇ ਸੱਭਿਆਚਾਰਕ ਪ੍ਰੋਗਰਾਮ, ਇਨਾਮ ਵੰਡਣ ਦੀ ਸਮਾਰੋਹ ਸ਼ਾਮਲ ਹੈ।
ਜਾਣਕਾਰੀ ਅਨੁਸਾਰ ਇਹ ਸ਼ੋਅ ਤਿੰਨ ਦਾ ਹੁੰਦਾ ਹੈ, ਪਰ ਇਹਨਾਂ ਪਿਛੇ ਸਾਲ ਭਰ ਦੀ ਮਿਹਨਤ ਲੱਗੀ ਹੁੰਦੀ ਹੈ। ਜਿਵੇਂ ਕੀ ਫੁੱਲਾਂ ਦੀ ਦੇਖਭਾਲ ਕਰਨਾ,ਫੁੱਲਾਂ ਦੀ ਕਟਾਈ ਕਰਨਾ, ਦੁਬਾਰਾ ਪਲਾਂਟ ਕਰਨ ਵਿੱਚ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਹੈ। ਗੁਲਦਾਊਦੀ ਸ਼ੋਅ ਲਈ ਹਲਾਂਕਿ ਇੱਕ ਮਹੀਨਾ ਪਹਿਲਾ ਹੀ ਤਿਆਰੀ ਸ਼ੁਰੂ ਹੋ ਜਾਂਦੀ ਹੈ, ਇਸ ਲਈ 170 ਦੀ ਕਰੀਬ ਮਾਲੀਆਂ ਦੀ ਟੀਮ ਤਿਆਰ ਕੀਤੀ ਜਾਂਦੀ ਹੈ, ਜੋ ਕਿ ਆਪਣੇ ਸਮੇਂ ਅਨੁਸਾਰ ਡਿਊਂਟੀ ਦਿੰਦੇ ਹਨ। ਇਸ ਵਾਰ ਮੌਸਮ ਦਾ ਅਸਰ ਵੀ ਫੁੱਲਾਂ ਉੱਤੇ ਦੇਖਣ ਨੂੰ ਮਿਲ ਸਕਦਾ ਹੈ, ਕਿਉਂਕਿ ਬਰਸਾਤ ਦੇ ਕਾਰਨ ਫੁੱਲਾਂ ਦਾ ਕਾਫੀ ਨੁਕਸਾਨ ਹੋਇਆ ਹੈ।
ਹੋਣ ਵਾਲੇ ਗੁਲਦਾਊਦੀ ਸ਼ੋਅ ’ਚ ਫੁੱਲਾਂ ਦੀਆਂ ਕਈ ਕਿਸਮਾਂ ਦੇਖਣ ਨੂੰ ਮਿਲਣਗੀਆਂ। ਜਿਹਨਾਂ ਵਿਚ ਐਨੀਮੋਨ ਚੰਦਰਮਾ,ਚੰਗੇਜ਼ ਖਾਨ,ਕਸਤੂਰਬਾ ਗਾਂਧੀ,ਮਹਾਤਮਾ ਗਾਂਧੀ,ਸਪਾਈਡਰ, ਡਾਇਮੰਡ ਜੁਬਲੀ, ਸੋਨਾਰ ਬੰਗਲਾ, ਸਨੋ ਬਾਲ,ਸਪੂਨ,ਬਟਨ, ਆਦਿ ਸ਼ਾਮਲ ਹਨ।