Sunday, 11th of January 2026

CHANDIGARH extends school holidays : ਠੰਢ ਕਾਰਨ ਵਧੀਆਂ ਸਕੂਲਾਂ ਦੀਆਂ ਛੁੱਟੀਆਂ

Reported by: GTC News Desk  |  Edited by: Gurjeet Singh  |  January 04th 2026 01:15 PM  |  Updated: January 04th 2026 01:15 PM
CHANDIGARH extends school holidays : ਠੰਢ ਕਾਰਨ ਵਧੀਆਂ ਸਕੂਲਾਂ ਦੀਆਂ ਛੁੱਟੀਆਂ

CHANDIGARH extends school holidays : ਠੰਢ ਕਾਰਨ ਵਧੀਆਂ ਸਕੂਲਾਂ ਦੀਆਂ ਛੁੱਟੀਆਂ

ਚੰਡੀਗੜ੍ਹ:- ਲਗਾਤਾਰ ਪੈ ਰਹੀ ਕੜੀ ਠੰਡ ਅਤੇ ਸੰਘਣੀ ਧੁੰਦ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਸਕੂਲਾਂ ਲਈ ਅਸਥਾਈ ਹਦਾਇਤਾਂ ਜਾਰੀ ਕੀਤੀਆਂ ਹਨ। ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਚੰਡੀਗੜ੍ਹ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਵਿੱਚ 10 ਜਨਵਰੀ 2026 ਤੱਕ ਛੁੱਟੀਆਂ ਰਹਿਣਗੀਆਂ।

ਹੁਕਮਾਂ ਮੁਤਾਬਕ ਪਹਿਲੀ ਤੋਂ ਅੱਠਵੀਂ ਜਮਾਤ ਅਤੇ ਨਾਨ-ਬੋਰਡ ਕਲਾਸਾਂ (9ਵੀਂ ਅਤੇ 11ਵੀਂ) ਲਈ ਸਕੂਲ ਭੌਤਿਕ ਰੂਪ ਵਿੱਚ ਨਹੀਂ ਖੁੱਲ੍ਹਣਗੇ। ਹਾਲਾਂਕਿ, ਸਕੂਲ ਇਨ੍ਹਾਂ ਕਲਾਸਾਂ ਲਈ ਸਵੇਰੇ 9 ਵਜੇ ਤੋਂ ਬਾਅਦ ਆਨਲਾਈਨ ਕਲਾਸਾਂ ਲਗਾ ਸਕਣਗੇ। ਸਕੂਲ ਸਟਾਫ਼ ਦੀਆਂ ਡਿਊਟੀਆਂ ਵੀ ਇਸੇ ਅਨੁਸਾਰ ਨਿਰਧਾਰਤ ਕੀਤੀਆਂ ਜਾਣਗੀਆਂ।

ਬੋਰਡ ਕਲਾਸਾਂ (10ਵੀਂ ਅਤੇ 12ਵੀਂ) ਲਈ ਵਿਸ਼ੇਸ਼ ਹਦਾਇਤਾਂ

ਬੋਰਡ ਕਲਾਸਾਂ ਲਈ ਸਕੂਲ ਸੀਮਤ ਘੰਟਿਆਂ ਲਈ ਖੁੱਲ੍ਹਣਗੇ ਪਰ ਸਕੂਲ ਸਵੇਰੇ 9:30 ਵਜੇ ਤੋਂ ਪਹਿਲਾਂ ਅਤੇ ਦੁਪਹਿਰ 3:30 ਵਜੇ ਤੋਂ ਬਾਅਦ ਨਹੀਂ ਖੁੱਲ੍ਹਣਗੇ। ਇਹ ਯਕੀਨੀ ਬਣਾਉਣ ਲਈ ਕਿ ਪ੍ਰੀ-ਬੋਰਡ ਪ੍ਰੀਖਿਆਵਾਂ ਵਿਚ ਵਿਘਨ ਨਾ ਪਵੇ, ਸਕੂਲਾਂ ਨੂੰ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। ਡਬਲ ਸ਼ਿਫਟਾਂ ਵਿੱਚ ਚੱਲ ਰਹੇ ਸਕੂਲਾਂ ਦੇ ਪ੍ਰਿੰਸੀਪਲ ਜਾਂ ਮੁੱਖ ਅਧਿਆਪਕ ਜ਼ਰੂਰਤ ਪੈਣ ‘ਤੇ ਸ਼ਾਮ ਦੀ ਸ਼ਿਫਟ ਦੇ ਸਟਾਫ਼ ਨੂੰ ਸਵੇਰ ਦੀ ਸ਼ਿਫਟ ਵਿੱਚ ਬੁਲਾ ਸਕਣਗੇ।

ਇਹ ਹੁਕਮ ਸਕੂਲ ਸਿੱਖਿਆ ਨਿਰਦੇਸ਼ਕ ਨਿਤੀਸ਼ ਸਿੰਗਲਾ ਵੱਲੋਂ ਜਾਰੀ ਕੀਤੇ ਗਏ ਹਨ।ਪ੍ਰਸ਼ਾਸਨ ਨੇ ਸਾਰੇ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

TAGS