Sunday, 11th of January 2026

CM Launches Easy Registry System, ਹੁਣ 20 ਮਿੰਟਾਂ 'ਚ ਹੋਵੇਗੀ ਰਜਿਸਟਰੀ

Reported by: Gurpreet Singh  |  Edited by: Jitendra Baghel  |  November 27th 2025 06:10 PM  |  Updated: November 27th 2025 06:10 PM
CM Launches Easy Registry System, ਹੁਣ 20 ਮਿੰਟਾਂ 'ਚ ਹੋਵੇਗੀ ਰਜਿਸਟਰੀ

CM Launches Easy Registry System, ਹੁਣ 20 ਮਿੰਟਾਂ 'ਚ ਹੋਵੇਗੀ ਰਜਿਸਟਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਫਤਿਹਗੜ੍ਹ ਸਾਹਿਬ ਦੇ ਤਹਿਸੀਲ ਦਫ਼ਤਰ ਤੋਂ ਸੂਬਾ ਪੱਧਰੀ ‘ਈਜ਼ੀ ਰਜਿਸਟਰੀ ਸਿਸਟਮ’ ਦੀ ਸ਼ੁਰੂਆਤ ਕੀਤੀ ਹੈ । ਹੁਣ ਪੰਜਾਬ ਵਿੱਚ 20 ਮਿੰਟ ਅੰਦਰ ਰਜਿਸਟਰੀ ਹੋ ਜਾਵੇਗੀ । ਇਸਤੋਂ ਇਲਾਵਾ ਲੋਕ ਘਰ ਬੈਠੇ ਵੀ ਰਜਿਸਟਰੀਆਂ ਕਰਵਾ ਸਕਦੇ ਹਨ ।  ਜੇ ਕੋਈ ਤੈਅ ਰਕਮ ਤੋਂ ਵੱਧ ਰੁਪਏ ਮੰਗਦਾ ਹੈ ਤਾਂ ਉਸਦੇ ਖਿਲਾਫ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ । ਈਜੀ ਰਜਿਸਟਰੀ ਸਿਸਟਮ ਦੀ ਸ਼ੁਰੂਆਤ ਕਰਦਿਆਂ ਭਗਵੰਤ ਮਾਨ ਨੇ ਇਹ ਗੱਲ ਕਹੀ । ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਰਜਿਸਟਰੀ ਲਈ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ । ਪਰ ਹੁਣ ਟੋਕਨਾਂ ਜ਼ਰੀਏ ਨਿਸ਼ਚਿਤ ਸਮਾਂ ਮਿਲੇਗਾ ।

ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਚਾਹੇ ਤਾਂ ਸਰਕਾਰੀ ਮੁਲਾਜ਼ਮ ਰਜਿਸਟਰੀ ਕਰਨ ਲਈ ਉਨ੍ਹਾਂ ਦੇ ਘਰ ਮਸ਼ੀਨ ਲੈ ਕੇ ਆਉਣਗੇ । ਮੋਹਾਲੀ ਤੋਂ ਬਾਅਦ ਇਸ ਦੀ ਸ਼ੁਰੂਆਤ ਫਤਿਹਗੜ੍ਹ ਸਾਹਿਬ ਵਿੱਚ ਕੀਤੀ ਗਈ ਹੈ । ਇਸ ਤੋਂ ਬਾਅਦ ਇਸ ਨੂੰ ਪੂਰੇ ਸੂਬੇ ਵਿੱਚ ਲਾਗੂ ਕੀਤਾ ਜਾਵੇਗਾ ।  ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਨਾ ਕੇਵਲ ਭ੍ਰਿਸ਼ਟਾਚਾਰ ’ਤੇ ਕੰਟਰੋਲ ਹੋਵੇਗਾ, ਸਗੋਂ ਦਫ਼ਤਰਾਂ ’ਚ ਭੀੜ ਵੀ ਘਟੇਗੀ ।

ਹੁਣ ਇੱਦਾਂ ਕਰਾਓ ਈਜ਼ੀ ਰਜਿਸਟਰੀ

ਪਹਿਲਾਂ http://www.easyregistry.punjab.gov.in 'ਤੇ ਲੌਗਇਨ ਕਰੋ । ਪੋਰਟਲ 'ਤੇ ਇੱਕ ਆਨਲਾਈਨ ਰਜਿਸਟਰੀ ਸਲਾਟ ਬੁੱਕ ਕੀਤਾ ਜਾਂਦਾ ਹੈ, ਜਿਸ ਵਿੱਚ ਖਰੀਦਦਾਰ ਅਤੇ ਵੇਚਣ ਵਾਲੇ ਬਾਰੇ ਮੁੱਢਲੀ ਜਾਣਕਾਰੀ ਭਰੀ ਜਾਂਦੀ ਹੈ।

ਇਸ ਤੋਂ ਬਾਅਦ, ਜਾਇਦਾਦ ਦੇ ਪੂਰੇ ਵੇਰਵੇ ਦਰਜ ਕੀਤੇ ਜਾਂਦੇ ਹਨ, ਜਿਵੇਂ ਕਿ ਜਾਇਦਾਦ ਦੀ ਕਿਸਮ, ਖਸਰਾ ਨੰਬਰ, ਪਤਾ ਅਤੇ ਖੇਤਰ ।

ਫਿਰ ਆਧਾਰ ਕਾਰਡ, ਪੈਨ ਕਾਰਡ, ਸੇਲ ਡੀਡ ਡਰਾਫਟ, ਫੋਟੋਆਂ, ਬਿਜਲੀ ਬਿੱਲ ਅਤੇ ਐਨਓਸੀ ਵਰਗੇ ਦਸਤਾਵੇਜ਼ ਪੋਰਟਲ 'ਤੇ ਪੀਡੀਐਫ ਦੇ ਰੂਪ ਵਿੱਚ ਅਪਲੋਡ ਕੀਤੇ ਜਾਂਦੇ ਹਨ।

ਸਟੈਂਪ ਡਿਊਟੀ ਅਤੇ ਰਜਿਸਟਰੀ ਫੀਸਾਂ ਦਾ ਭੁਗਤਾਨ ਨੈੱਟ ਬੈਂਕਿੰਗ,ਯੂਪੀਆਈ, ਡੈਬਿਟ ਕਾਰਡ ਦੀ ਵਰਤੋਂ ਕਰਕੇ ਆਨਲਾਈਨ ਕੀਤਾ ਜਾਂਦਾ ਹੈ ਅਤੇ ਇੱਕ ਈ-ਰਸੀਦ ਤਿਆਰ ਕੀਤੀ ਜਾਂਦੀ ਹੈ।

ਪੋਰਟਲ 'ਤੇ ਇੱਕ ਆਟੋ-ਡਰਾਫਟ ਸੇਲ ਡੀਡ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਲੋੜ ਪੈਣ 'ਤੇ ਸੋਧਿਆ ਜਾ ਸਕਦਾ ਹੈ ਅਤੇ ਫਿਰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ।

ਸਲਾਟ ਵਾਲੇ ਦਿਨ, ਖਰੀਦਦਾਰ, ਵਿਕਰੇਤਾ ਅਤੇ ਗਵਾਹ ਨਿਰਧਾਰਤ ਸਮੇਂ 'ਤੇ ਸਬ-ਰਜਿਸਟਰਾਰ ਦੇ ਦਫ਼ਤਰ ਪਹੁੰਚਦੇ ਹਨ । ਉੱਥੇ ਹਰ ਕੋਈ ਬਾਇਓਮੈਟ੍ਰਿਕ ਤਸਦੀਕ ਕਰਦਾ ਹੈ ਜਿਸ ਵਿੱਚ ਫਿੰਗਰਪ੍ਰਿੰਟ ਅਤੇ ਆਧਾਰ OTP ਤਸਦੀਕ ਸ਼ਾਮਲ ਹੈ।

ਸਬ-ਰਜਿਸਟਰਾਰ ਸਾਰੇ ਦਸਤਾਵੇਜ਼ਾਂ, ਫੀਸਾਂ ਅਤੇ ਜਾਇਦਾਦ ਦੇ ਵੇਰਵਿਆਂ ਦੀ ਤਸਦੀਕ ਕਰਦਾ ਹੈ ਅਤੇ ਰਜਿਸਟਰੀ ਨੂੰ ਡਿਜੀਟਲ ਰੂਪ ਵਿੱਚ ਮਨਜ਼ੂਰੀ ਦਿੰਦਾ ਹੈ।

ਮਨਜ਼ੂਰੀ ਤੋਂ ਬਾਅਦ, ਰਜਿਸਟਰੀ ਦੀ ਇੱਕ ਡਿਜੀਟਲ ਕਾਪੀ ਪੋਰਟਲ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ, ਅਤੇ ਇੱਕ ਹਾਰਡ ਕਾਪੀ ਦਫ਼ਤਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।