ਬਰਨਾਲਾ 'ਚ ਮੱਝਾਂ ਨੂੰ ਲੈ ਕੇ ਜਾ ਰਿਹਾ ਇੱਕ ਟਰੱਕ ਪਲਟ ਗਿਆ, ਜਿਸ ਕਾਰਨ 5 ਮੱਝਾਂ ਦੀ ਮੌਤ ਹੋ ਗਈ ਅਤੇ 11 ਗੰਭੀਰ ਜ਼ਖਮੀ ਹੋ ਗਈਆਂ। ਇਹ ਹਾਦਸਾ ਬੀਤੀ ਦੇਰ ਰਾਤ ਬਰਨਾਲਾ ਦੇ ਜੀ ਮਾਲ ਨੇੜੇ ਜਲੇਬੀ ਪੁਲ 'ਤੇ ਵਾਪਰਿਆ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮੱਝਾਂ ਦੀ ਮੌਤ ਹੋਣ ਦੀ ਸੂਚਨਾ ਦਿੱਤੀ।
SSF ਟੀਮ, ਪੁਲਿਸ ਅਤੇ ਨੰਦੀ ਗਊਸ਼ਾਲਾ ਦੇ ਵਲੰਟੀਅਰਾਂ ਨੇ ਤੁਰੰਤ ਕਾਰਵਾਈ ਕੀਤੀ, ਜਿਸ ਦੌਰਾਨ ਜ਼ਖਮੀ ਜਾਨਵਰਾਂ ਦਾ ਮੌਕੇ 'ਤੇ ਇਲਾਜ ਅਤੇ ਦਵਾਈ ਦਿੱਤੀ, ਜਿਸ ਨਾਲ 11 ਮੱਝਾਂ ਦੀ ਜਾਨ ਬਚ ਗਈ। ਇਹ ਟਰੱਕ ਜਲੰਧਰ ਦੀ ਸੁਭਾਨਪੁਰ ਮੰਡੀ ਤੋਂ ਰਵਾਨਾ ਹੋਇਆ ਸੀ, ਅਤੇ ਵਪਾਰੀਆਂ ਦੁਆਰਾ ਮੱਝਾਂ ਖਰੀਦੀਆਂ ਗਈਆਂ ਸਨ। ਵਪਾਰੀਆਂ ਦੇ ਬਿਆਨ ਲੈਣ ਤੋਂ ਬਾਅਦ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।
ਉੱਥੇ ਹੀ ਥਾਣਾ ਸਿਟੀ-2 ਦੇ SHO ਚਰਨਜੀਤ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਸਾਨੂੰ ਸੂਚਨਾ ਮਿਲੀ ਕਿ ਜਲੇਬੀ ਪੁਲ 'ਤੇ ਮੱਝਾਂ ਨੂੰ ਲੈ ਕੇ ਜਾ ਰਿਹਾ ਇੱਕ ਟਰੱਕ ਪਲਟ ਗਿਆ ਹੈ। ਸਾਡੀ ਪੁਲਿਸ ਟੀਮ ਅਤੇ SSF ਟੀਮ ਮੌਕੇ 'ਤੇ ਪਹੁੰਚੀ। ਟਰੱਕ ਨੂੰ ਕਾਫ਼ੀ ਨੁਕਸਾਨ ਹੋਇਆ।
ਉਨ੍ਹਾਂ ਦੱਸਿਆ ਕਿ ਮੱਝਾਂ ਦਾ ਟਰੱਕ ਜਲੰਧਰ ਦੀ ਸੁਭਾਨਪੁਰ ਮੰਡੀ ਤੋਂ ਰਵਾਨਾ ਹੋਇਆ ਸੀ। ਇਹ ਮੱਝਾਂ ਵਪਾਰੀਆਂ ਦੁਆਰਾ ਖਰੀਦੀਆਂ ਗਈਆਂ ਸਨ। ਇਹਨਾਂ ਵਪਾਰੀਆਂ ਤੋਂ ਕਾਰਵਾਈ ਲਈ ਬਿਆਨ ਲਿਖਵਾਇਆ ਜਾਵੇਗਾ, ਅਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।