Sunday, 11th of January 2026

ਅੰਮ੍ਰਿਤਸਰ ‘ਚ ਭਿਆਨਕ ਸੜਕ ਹਾਦਸਾ, 3 ਨੌਜਵਾਨਾਂ ਦੀ ਮੌਤ, 1 ਗੰਭੀਰ ਜ਼ਖਮੀ

Reported by: Gurjeet Singh  |  Edited by: Jitendra Baghel  |  December 10th 2025 02:05 PM  |  Updated: December 10th 2025 02:05 PM
ਅੰਮ੍ਰਿਤਸਰ ‘ਚ ਭਿਆਨਕ ਸੜਕ ਹਾਦਸਾ, 3 ਨੌਜਵਾਨਾਂ ਦੀ ਮੌਤ, 1 ਗੰਭੀਰ ਜ਼ਖਮੀ

ਅੰਮ੍ਰਿਤਸਰ ‘ਚ ਭਿਆਨਕ ਸੜਕ ਹਾਦਸਾ, 3 ਨੌਜਵਾਨਾਂ ਦੀ ਮੌਤ, 1 ਗੰਭੀਰ ਜ਼ਖਮੀ

ਅੰਮ੍ਰਿਤਸਰ:ਪੰਜਾਬ ਵਿਚ ਤੇਜ਼ ਰਫਤਾਰੀ ਕਾਰਨ ਹਾਦਸਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹਾ ਹੀ ਹਾਦਸਾ ਅੰਮ੍ਰਿਤਸਰ ਬਾਈਪਾਸ 'ਤੇ ਮਹਾਲਾਂ ਪੁਲ ਨੇੜੇ ਵਾਪਰਿਆਂ, ਜਿਸ ਹਾਦਸੇ ਦੌਰਾਨ ਕਾਰ ਵਿੱਚ ਸਵਾਰ 4 ਨੌਜਵਾਨਾਂ ਵਿੱਚੋਂ 3 ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਿੰਡ ਲੋਪੋਕੇ ਤੋਂ ਆ ਰਹੀ ਇੱਕ ਕਾਰ ਤੇਜ਼ ਰਫ਼ਤਾਰ ਕੰਟਰੋਲ ਗੁਆ ਬੈਠੀ। ਇਹ ਘਟਨਾ ਸਵੇਰੇ 1:30 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਇੰਜਣ ਵੱਖ ਹੋ ਗਿਆ ਅਤੇ ਲਗਪਗ 100 ਮੀਟਰ ਦੂਰ ਡਿੱਗ ਗਿਆ। ਮ੍ਰਿਤਕ ਨੌਜਵਾਨਾਂ ਵਿਚੋਂ ਇਕ ਪਿੰਡ ਲੋਪੋਕੇ ਦਾ, ਇਕ ਪਿੰਡ ਚੱਕ ਮਿਸ਼ਰੀ ਖਾਂ ਤੇ ਇਕ ਬੋਪਾਰਾਏ ਬਾਜਕਲਾਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਦੂਜਾ ਨੌਜਵਾਨ ਬਿੱਲਾ, ਲੋਪੋਕੇ ਪਿੰਡ ਦਾ ਰਹਿਣ ਵਾਲਾ ਸੀ ਅਤੇ ਤੀਜਾ ਅਵਤਾਰ ਸਿੰਘ ਬੋਪਾਰਾਏ ਬਾਜ ਕਲਾਂ ਪਿੰਡ ਦਾ ਰਹਿਣ ਵਾਲਾ ਸੀ। ਜ਼ਖਮੀ ਨੌਜਵਾਨ ਵੀ ਪਿੰਡ ਚੱਕ ਮਿਸ਼ਰੀ ਖਾਂ ਦਾ ਰਹਿਣ ਵਾਲਾ ਹੈ। ਫਿਲਹਾਲ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗਿਆ। 

ਇਸ ਹਾਦਸੇ ਦੌਰਾਨ ਐਨਾ ਜ਼ਿਆਦਾ ਸ਼ੋਰ ਹੋਇਆ ਕਿ ਇਲਾਕੇ ਨੇੜੇ-ਤੇੜੇ ਦੇ ਲੋਕ ਵੀ ਇੱਕ ਦਮ ਉੱਠੇ ਗਏ। ਘਟਨਾ ਵਾਲੀ ਥਾਂ ਉੱਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਸਥਾਨਕ ਲੋਕਾਂ ਨੇ ਤੁਰੰਤ ਐਂਬੂਲੈਂਸ ਅਤੇ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ, ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।