Sunday, 11th of January 2026

Akali Dal Alleges Police Plot, SSP Denies Audio, ਅਫਸਰਾਂ ਦੀ ਕਥਿਤ ਆਡੀਓ 'ਤੇ ਬਵਾਲ

Reported by: Sukhjinder Singh  |  Edited by: Jitendra Baghel  |  December 04th 2025 02:29 PM  |  Updated: December 04th 2025 02:29 PM
Akali Dal Alleges Police Plot, SSP Denies Audio, ਅਫਸਰਾਂ ਦੀ ਕਥਿਤ ਆਡੀਓ 'ਤੇ ਬਵਾਲ

Akali Dal Alleges Police Plot, SSP Denies Audio, ਅਫਸਰਾਂ ਦੀ ਕਥਿਤ ਆਡੀਓ 'ਤੇ ਬਵਾਲ

ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿਚਾਲੇ ਅਫ਼ਸਰਾਂ ਦੀ ਕਥਿਤ ਆਡੀਓ 'ਤੇ ਬਵਾਲ ਮਚਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਨਫਰੰਸ ਕਾਲ 'ਤੇ ਹੋਈ ਇੱਕ ਮੀਟਿੰਗ ਦੀ ਕਥਿਤ ਆਡੀਓ ਕਲਿਪ ਆਪਣੇ ਸੋਸ਼ਲ ਮੀਡੀਆ ਐਕਸ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਜਿੱਤ ਯਕੀਨੀ ਬਣਾ ਕੇ ਲੋਕਤੰਤਰ ਦਾ ਕਤਲ ਕਰਨ ਲਈ ਜੁਟੀ ਹੋਈ ਹੈ। ਸੁਖਬੀਰ ਸਿੰਘ ਬਾਦਲ ਦਾ ਦਾਅਵਾ ਹੈ ਕਿ ਇਹ ਮੀਟਿੰਗ ਪਟਿਆਲਾ ਪੁਲਿਸ ਅਧਿਕਾਰੀਆਂ ਵਿਚਾਲੇ ਹੋ ਰਹੀ ਹੈ। ਇਸ ਆਡੀਓ ਵਿੱਚ SSP ਵੱਖੋ-ਵੱਖ DSP ਨਾਲ ਗੱਲਬਾਤ ਕਰ ਰਹੇ ਹਨ । ਆਡੀਓ ਵਿੱਚ ਸਕਿਊਰਟੀ ਪ੍ਰਬੰਧਾਂ ਦੌਰਾਨ ਵਿਰੋਧੀ ਉਮੀਦਵਾਰਾਂ ਨਾਲ ਨਾਮਜ਼ਦਗੀ ਦੇ ਸਮੇਂ ਧੱਕੇਸ਼ਾਹੀ ਬਾਰੇ ਯੋਜਨਾ ਬਣਾਈ ਜਾ ਰਹੀ ਹੈ । ਵਿਰੋਧੀ ਉਮੀਦਵਾਰਾਂ ਨੂੰ ਉਨ੍ਹਾਂ ਨੂੰ ਘਰ-ਪਿੰਡ ਤੋਂ ਲੈ ਕੇ ਨਾਮਜ਼ਦਗੀ ਕੇਂਦਰਾਂ ਬਾਹਰ ਰੋਕਣ ਬਾਰੇ ਕਿਹਾ ਜਾ ਰਿਹਾ ਹੈ । ਹਾਲਾਂਕਿ GTC ਨਿਊਜ਼ ਇਸ ਕਲਿੱਪ ਦੀ ਕੋਈ ਪੁਸ਼ਟੀ ਨਹੀਂ ਕਰਦਾ।

ਇਸ ਰਿਕਾਰਡਿੰਗ ਵਿੱਚ ਨਿਰਪੱਖ ਚੋਣਾਂ ਕਰਵਾਉਣ ਲਈ ਲਗਾਏ ਆਬਜ਼ਰਵਰ ਦੇ ਨਾਲ ਪੰਜਾਬ ਪੁਲਿਸ ਅਤੇ ਪ੍ਰਸਾਸ਼ਨ ਦੇ ਵੀ ਡਿਵੀਜ਼ਨਲ ਕਮਿਸ਼ਨਰ ਅਤੇ ਡੀਆਈਜੀ ਪੱਧਰ ਦੇ ਅਫ਼ਸਰਾਂ ਦੇ ਨਾਂਅ ਲਏ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਨੂੰ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ ।

ਹਾਲਾਂਕਿ ਪਟਿਆਲਾ ਪੁਲਿਸ ਨੇ ਸੁਖਬੀਰ ਸਿੰਘ ਬਾਦਲ ਦੇ ਦਾਅਵੇ ਨੂੰ ਖਾਰਿਜ ਕਰ ਦਿੱਤਾ ਹੈ । ਐੱਸ.ਐੱਸ.ਪੀ. ਨੇ ਇਸਨੂੰ ਫੇਕ ਵੀਡੀਓ ਦੱਸਿਆ ਹੈ ਉਨ੍ਹਾਂ ਕਿਹਾ AI ਜ਼ਰੀਏ ਬਣਾਈ ਗਈ ਹੈ । ਇਸ ਰਾਹੀਂ ਜਾਣਬੁੱਝ ਕੇ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੂੰ ਵਾਇਰਲ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਪੁਲਿਸ ਦੇ ਦਾਅਵੇ 'ਤੇ ਹਾਲੇ ਤੱਕ ਸੁਖਬੀਰ ਸਿੰਘ ਬਾਦਲ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। 

ਦੂਜੇ ਪਾਸੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਲੋਕਤੰਤਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਦੱਸ ਦਈਏ ਕਿ ਲਗਾਤਾਰ ਇਹ ਆਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਸੀ ਜਿਸ ਨਾਲ ਸਿਆਸੀ ਗਲਿਆਰਿਆਂ ਵਿਚ ਹਲਚਲ ਮਚ ਗਈ।