Friday, 14th of November 2025

AAP WINS TARANTARAN-‘ਆਪ’ ਦੀ ਬੱਲੇ-ਬੱਲੇ, ਪੰਥਕ ਸੀਟ ‘ਤੇ ‘ਆਪ’ ਦੀ ਜਿੱਤ

Reported by: Sukhjinder Singh  |  Edited by: Jitendra Baghel  |  November 14th 2025 04:48 PM  |  Updated: November 14th 2025 04:48 PM
AAP WINS TARANTARAN-‘ਆਪ’ ਦੀ ਬੱਲੇ-ਬੱਲੇ, ਪੰਥਕ ਸੀਟ ‘ਤੇ ‘ਆਪ’ ਦੀ ਜਿੱਤ

AAP WINS TARANTARAN-‘ਆਪ’ ਦੀ ਬੱਲੇ-ਬੱਲੇ, ਪੰਥਕ ਸੀਟ ‘ਤੇ ‘ਆਪ’ ਦੀ ਜਿੱਤ

ਤਰਨਤਾਰਨ ਜ਼ਿਮਨੀ ਚੋਣ ਚੋਣ ਦੇ ਨਤੀਜੇ ਸਾਹਮਣੇ ਆ ਗਏ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ 12,091 ਵੋਟਾਂ ਨਾਲ ਚੋਣ ਜਿੱਤ ਲਈ ਹੈ। ਹਰਮੀਤ ਸਿੰਘ ਸੰਧੂ ਨੂੰ ਕੁੱਲ 42,649 ਵੋਟਾਂ ਪਈਆਂ। ਅਕਾਲੀ ਦਲ ਦੇ ਸੁਖਵਿੰਦਰ ਕੌਰ ਰੰਧਾਵਾ ਨੂੰ 30,558 ਵੋਟਾਂ ਪਈਆਂ। ਆਮ ਆਦਮੀ ਪਾਰਟੀ ਦੀ ਜਿੱਤ ਐਲਾਨਣ ਤੋਂ ਪਹਿਲਾਂ ਹੀ ਪਾਰਟੀ ਵਰਕਰਾਂ ਨੇ ਆਪਣੇ ਦਫਤਰਾਂ ਵਿਚ ਢੋਲ ਦੀ ਥਾਪ ‘ਤੇ ਭੰਗੜੇ ਪਾਉਣੇ ਤੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ। ਦਰਅਸਲ ਤੀਜੇ ਗੇੜ ਦੀ ਗਿਣਤੀ ਤੋਂ ਬਾਅਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਅੱਗੇ ਵਧੇ ਤੇ ਆਪਣੀ ਲੀਡ ਬਰਕਰਾਰ ਰੱਖੀ।

ਉਧਰ ਇਸ ਚੋਣ ‘ਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ 19,620 ਵੋਟਾਂ ਲੈਕੇ ਤੀਜੇ ਨੰਬਰ ‘ਤੇ ਰਹੇ। ਜਦਕਿ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ 15078 ਵੋਟਾਂ ਨਾਲ ਚੌਥੇ ਨੰਬਰ ‘ਤੇ ਰਹੇ, ਉਧਰ ਬੀਜੇਪੀ ਉਮੀਦਵਾਰ ਦੀ ਜ਼ਮਾਨਤ ਹੀ ਜ਼ਬਤ ਹੋ ਗਈ। ਬੀਜੇਪੀ ਉਮੀਦਾਵਰ ਹਰਜੀਤ ਸਿੰਘ ਸੰਧੂ ਨੂੰ ਸਿਰਫ 6239 ਵੋਟਾਂ ਹਾਸਿਲ ਹੋਈਆਂ। 

ਤਰਨਤਾਰਨ ਜ਼ਿਮਨੀ ਚੋਣ ‘ਚ AAP ਦੀ ਸ਼ਾਨਦਾਰ ਜਿੱਤ ‘ਤੇ ਅਰਵਿੰਦ ਕੇਜਰੀਵਾਲ ਨੇ ਸਮੁੱਚੀ ਲੀਡਰਸ਼ਿਪ ਤੇ ਵਲੰਟੀਅਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ “ਪੰਜਾਬ ਨੇ ਇੱਕ ਵਾਰ ਫਿਰ ‘AAP’ ‘ਤੇ ਆਪਣਾ ਭਰੋਸਾ ਜਤਾਇਆ ਹੈ, ਇਹ ਜਿੱਤ ਲੋਕਾਂ ਤੇ ਹਰ ਮਿਹਨਤੀ ਵਰਕਰ ਦੀ ਜਿੱਤ ਹੈ। ਇਸ ਜਿੱਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਲੋਕ ਕੰਮ ਦੀ ਰਾਜਨੀਤੀ ਤੇ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਪਸੰਦ ਕਰਦੇ ਹਨ।”