Monday, 12th of January 2026

AAP Expels Moga Mayor, ਮੇਅਰ ਬਲਜੀਤ 'ਆਪ' ਤੋਂ OUT

Reported by: Sukhjinder Singh  |  Edited by: Jitendra Baghel  |  November 27th 2025 07:03 PM  |  Updated: November 27th 2025 07:04 PM
AAP Expels Moga Mayor, ਮੇਅਰ ਬਲਜੀਤ 'ਆਪ' ਤੋਂ OUT

AAP Expels Moga Mayor, ਮੇਅਰ ਬਲਜੀਤ 'ਆਪ' ਤੋਂ OUT

ਆਮ ਆਦਮੀ ਪਾਰਟੀ ਨੇ ਮੋਗਾ ਤੋਂ ਆਪਣੇ ਮੌਜੂਦਾ ਮੇਅਰ ਬਲਜੀਤ ਸਿੰਘ ਚੰਨੀ ‘ਤੇ ਵੱਡਾ ਐਕਸ਼ਨ ਲੈਂਦਿਆਂ ਪਾਰਟੀ ਵਿਰੋਧੀ ਅਤੇ ਗਲਤ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਹੈ। ਇਨ੍ਹਾਂ ਹੀ ਨਹੀਂ ਬਲਜੀਤ ਚੰਨੀ ਨੂੰ ਮੋਗਾ ਦੇ ਮੇਅਰ ਨੂੰ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਹੈ। 

ਜਾਣਕਾਰੀ ਮੁਤਾਬਕ ਮੇਅਰ ਵੱਲੋਂ ਇੱਕ ਔਰਤ ਨੂੰ ਅਪਰਾਧਿਕ ਮਾਮਲੇ ਤੋਂ ਬਚਾਉਣ ਦੇ ਬਦਲੇ ਪੈਸੇ ਲੈਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਪਾਰਟੀ ਨੇ ਬਲਜੀਤ ਚੰਨੀ ਖਿਲਾਫ ਕਾਰਵਾਈ ਕੀਤੀ ਹੈ ।

ਦੱਸ ਦਈਏ ਕਿ ਬਲਜੀਤ ਸਿੰਘ ਚੰਨੀ 21 ਅਗਸਤ 2023 ਨੂੰ ਬਿਨਾਂ ਕਿਸੇ ਵਿਰੋਧ ਦੇ ਮੋਗਾ ਨਗਰ ਨਿਗਮ ਦੇ ਮੇਅਰ ਚੁਣੇ ਗਏ ਸਨ। ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪਹਿਲੇ ਮੇਅਰ ਬਣੇ । ਇਸ ਤੋਂ ਪਹਿਲਾਂ 5 ਜੁਲਾਈ 2023 ਨੂੰ ਤਤਕਾਲੀ ਕਾਂਗਰਸ ਦੀ ਮੇਅਰ ਨੀਤਿਕਾ ਭੱਲਾ ਵਿਰੁੱਧ ਅਵਿਸ਼ਵਾਸ ਮਤਾ ਪਾਸ ਕੀਤਾ ਗਿਆ ਸੀ, ਜਿਸ ਤੋਂ ਬਾਅਦ ਚੰਨੀ ਕੌਂਸਲਰਾਂ ਦੇ ਸਮਰਥਨ ਨਾਲ ਚੁਣੇ ਗਏ ਸਨ।

ਚੰਨੀ ਨੂੰ ਮੋਗਾ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ 50 ਵਿੱਚੋਂ 42 ਕੌਂਸਲਰਾਂ ਦੀ ਮੌਜੂਦਗੀ ਵਿੱਚ ਚੁਣਿਆ ਗਿਆ ਸੀ। ਇਸ ਵਿੱਚ ‘ਆਪ’ ਦੇ 32 ਕੌਂਸਲਰਾਂ ਅਤੇ ਹੋਰ ਪਾਰਟੀਆਂ ਦੇ 10 ਕੌਂਸਲਰਾਂ ਦਾ ਸਮਰਥਨ ਸ਼ਾਮਲ ਸੀ।