Trending:
UIDAI ਆਧਾਰ ਕਾਰਡ ਵਿਚ ਵੱਡੇ ਪੈਮਾਨੇ ‘ਤੇ ਬਦਲਾਅ ਕਰਨ ਦਾ ਵਿਚਾਰ ਬਣਾ ਰਿਹਾ ਹੈ। UIDAI, ਆਧਾਰ ‘ਤੇ ਮੌਜੂਦ ਲੋਕਾਂ ਦੀ ਡਿਟੇਲਸ ਜ਼ਰੀਏ ਕਾਰਡ ਦੇ ਗਲਤ ਇਸਤੇਮਾਲ ਨੂੰ ਰੋਕਣ ਤੇ ਆਫਲਾਈਨ ਵੈਰੀਫਿਕੇਸ਼ਨ ਨੂੰ ਖਤਮ ਕਰਨ ਲਈ ਸਿਰਫ ਫੋਟੋ ਤੇ QR ਕੋਡ ਦੇ ਨਾਲ ਆਧਾਰ ਕਾਰਡ ਜਾਰੀ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਆਧਾਰ ਲਈ ਇੱਕ ਨਵੇਂ ਐਪ ‘ਤੇ ਕਰਵਾਏ ਆਨਲਾਈਨ ਸੰਮੇਲਨ ਵਿਚ UIDAI ਦੇ ਮੁੱਖ ਕਾਰਜਕਾਰੀ ਅਧਿਕਾਰੀ ਭੁਵਨੇਸ਼ ਕੁਮਾਰ ਨੇ ਕਿਹਾ ਕਿ ਦਸੰਬਰ ਵਿੱਚ ਇੱਕ ਨਵਾਂ ਨਿਯਮ ਲਿਆਉਣ ‘ਤੇ ਵਿਚਾਰ ਹੋ ਰਿਹਾ ਹੈ ਤਾਂ ਕਿ ਹੋਟਲ, ਪ੍ਰੋਗਰਾਮ ਆਯੋਜਕਾਂ ਵਰਗੀਆਂ ਸੰਸਥਾਵਾਂ ਵੱਲੋਂ ਆਫਲਾਈਨ ਵੈਰੀਫਿਕੇਸ਼ਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਸਪੱਸ਼ਟ ਤੌਰ ‘ਤੇ, ਇਸ ਅਹਿਮ ਦਸਤਾਵੇਜ਼ ਦੀ ਦੁਰਵਰਤੋਂ ਦੇ ਵੱਡੇ ਜੋਖਮ ਹਨ। ਇਸ ਜੋਖਮ ਨੂੰ ਦੇਖਦੇ ਹੋਏ, ਸਰਕਾਰ ਨੇ ਇੱਕ ਵਾਰ ਫਿਰ ਆਧਾਰ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਬਦਲਾਅ ਦਾ ਐਲਾਨ ਕੀਤਾ ਹੈ।
ਭੁਵਨੇਸ਼ ਕੁਮਾਰ ਨੇ ਕਿਹਾ ਕਿ ਕਿਸੇ ਵਿਅਕਤੀ ਦੀ ਗੋਪਨੀਅਤਾ ਨੂੰ ਬਣਾਏ ਰੱਖਦੇ ਹੋਏ ਆਧਾਰ ਦਾ ਇਸਤੇਮਾਲ ਕਰਕੇ ਉਮਰ ਤਸਦੀਕ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਸਕਦਾ ਹੈ। ਇਸ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਕਾਰਡ ‘ਤੇ ਕਿਸੇ ਹੋਰ ਡਿਟੇਲਸ ਦੀ ਲੋੜ ਕਿਉਂ ਹੋਵੇ। ਇਸ ਵਿਚ ਸਿਰਫ ਫੋਟੋ ਤੇ QR ਕੋਡ ਹੋਣਾ ਚਾਹੀਦਾ ਹੈ। ਜੇਕਰ ਅਸੀਂ ਹੋਰ ਜਾਣਕਾਰੀ ਛਾਪਾਂਗੇ ਤਾਂ ਲੋਕ ਉਹੀ ਮੰਨਣਗੇ ਤੇ ਜੋ ਲੋਕ ਇਸ ਦਾ ਗਲਤ ਇਸਤੇਮਾਲ ਕਰਨਾ ਜਾਣਦੇ ਹਨ, ਉਹ ਕਰਦੇ ਰਹਿਣਗੇ।
ਆਧਾਰ ਐਕਟ ਦੇ ਅਨੁਸਾਰ, ਕਿਸੇ ਵੀ ਵਿਅਕਤੀ ਦਾ ਆਧਾਰ ਨੰਬਰ ਜਾਂ ਬਾਇਓਮੈਟ੍ਰਿਕ ਜਾਣਕਾਰੀ ਔਫਲਾਈਨ ਤਸਦੀਕ ਲਈ ਇਕੱਠੀ, ਵਰਤੋਂ ਜਾਂ ਸਟੋਰ ਨਹੀਂ ਕੀਤੀ ਜਾ ਸਕਦੀ। ਹਾਲਾਂਕਿ, ਬਹੁਤ ਸਾਰੀਆਂ ਸੰਸਥਾਵਾਂ ਆਧਾਰ ਕਾਰਡਾਂ ਦੀਆਂ ਫੋਟੋਕਾਪੀਆਂ ਇਕੱਠੀਆਂ ਅਤੇ ਸਟੋਰ ਕਰਦੀਆਂ ਹਨ, ਜਿਸ ਨਾਲ ਧੋਖਾਧੜੀ ਜਾਂ ਦੁਰਵਰਤੋਂ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਨੂੰ ਰੋਕਣ ਲਈ, ਹੁਣ ਸਾਰੀ ਆਧਾਰ ਜਾਣਕਾਰੀ ਨੂੰ ਡੀ-ਅਨਾਮ ਕੀਤਾ ਜਾ ਰਿਹਾ ਹੈ, ਤਾਂ ਜੋ ਔਫਲਾਈਨ ਤਸਦੀਕ ਅਤੇ ਦੁਰਵਰਤੋਂ ਨੂੰ ਰੋਕਿਆ ਜਾ ਸਕੇ।