ਮੋਗਾ: ਨਸ਼ੇ ਦੀ ਓਵਰਡੋਜ਼ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ। ਤਾਜ਼ਾ ਮਾਮਲਾ ਪਿੰਡ ਢੋਲੇਵਾਲਾ ਦਾ ਹੈ ਜਿਥੇ ਨਸ਼ੇ ਦੀ ਓਵਰਡੋਜ਼ ਕਾਰਨ 18 ਸਾਲਾ ਨੌਜਵਾਨ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਨੌਜਵਾਨ ਦਿਲਪ੍ਰੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਲੈਣ ਕਰ ਕੇ ਮੌਤ ਹੋਈ ਹੈ। ਦਿਲਪ੍ਰੀਤ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਦਿਲਪ੍ਰੀਤ ਸਿੰਘ ਮੌਤ ਨਾਲ ਪੂਰਾ ਪਿੰਡ ਸੋਗ ਦੀ ਲਹਿਰ ਹੈ। ਦਿਲਪ੍ਰੀਤ ਦੇ ਸਸਕਾਰ ਮੌਕੇ ਉਸ ਦੀਆਂ ਭੈਣਾਂ ਨੇ ਸਿਰ ’ਤੇ ਸਿਹਰਾ ਬੰਨ੍ਹ ਕੇ ਆਪਣੇ ਇਕਲੌਤੇ ਭਰਾ ਨੂੰ ਅੰਤਿਮ ਵਿਦਾਈ ਦਿੱਤੀ। ਇਸ ਦ੍ਰਿਸ਼ ਵੇਖ ਕੇ ਸਾਰੀਆਂ ਦੀਆਂ ਅੱਖਾ ਨਮ ਹੋ ਗਈਆਂ।
ਪਿੰਡ ਵਿੱਚ ਮਿਲ ਰਿਹਾ ਸ਼ਰੇਆਮ ਨਸ਼ਾ
ਪਿੰਡ ਵਾਸੀਆਂ ਨੇ ਪੰਜਾਬ ਪੁਲਿਸ ’ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਕਾਸੋ ਸਰਚ ਅਪਰੇਸ਼ਨਾਂ ਅਤੇ ਟੋਲੀਆਂ ਬਣਾ ਕੇ ਗੇੜੇ ਕੱਢਣ ਨਾਲ ਕੁਝ ਨਹੀਂ ਹੋ ਰਿਹਾ। ਨਸ਼ਾ ਤਾਂ ਪਿੰਡ ਵਿਚ ਸ਼ਰੇਆਮ ਮਿਲ ਰਿਹਾ ਹੈ। ਪੁਲਿਸ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ।
ਪੰਜਾਬ 'ਚ ਨਸ਼ਾ ਖ਼ਤਮ ਕਰਨ ਦੀ ਅਪੀਲ
ਮ੍ਰਿਤਕ ਦਿਲਪ੍ਰੀਤ ਦੀ ਮਾਂ ਅਤੇ ਦਾਦੀ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਅਪੀਲ ਕਰਦਿਆਂ ਕਿਹਾ ਕਿ ਚਿੱਟੇ ਵਰਗੇ ਨਸ਼ੇ ਨੂੰ ਪੰਜਾਬ ਵਿਚੋਂ ਖ਼ਤਮ ਕੀਤਾ ਜਾਵੇ, ਤਾਂ ਜੋ ਹੋਰ ਮਾਵਾਂ ਦੇ ਪੁੱਤ ਇਸ ਨਸ਼ੇ ਦੀ ਭੇਟ ਨਾ ਚੜ੍ਹਨ।