Trending:
ਫਿਰੋਜ਼ਪੁਰ ‘ਚ ਐਂਟੀ-ਨਾਰਕੋਟਿਕਸ ਟਾਸਕ ਫੋਰਸ ਨੇ 50 ਕਿੱਲੋ ਹੈਰੋਇਨ ਸਮੇਤ ਇੱਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਕੌਮਾਂਤਰੀ ਬਾਜ਼ਾਰ ਵਿਚ ਹੈਰੋਇਨ ਦੀ ਕੀਮਤ 250 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ। ਸੰਦੀਪ ਸਿੰਘ ਵਜੋਂ ਮੁਲਜ਼ਮ ਦੀ ਪਛਾਣ ਹੋਈ ਹੈ । ਕਪੂਰਥਲਾ ਦੇ ਪਿੰਡ ਸ਼ੇਰਾਵਾਲੀ ਛੰਨਾ ਦਾ ਰਹਿਣ ਵਾਲਾ ਹੈ।
ਮੁਲਜ਼ਮ ਪਹਿਲਾਂ ਵੀ ਡਰੱਗ ਤਸਕਰੀ ਦੇ ਮਾਮਲਿਆਂ ਵਿੱਚ ਨਾਮਜ਼ਦ ਹੈ। ਉਸਨੇ ਇਹ ਵੱਡੀ ਖੇਪ ਪਾਕਿਸਤਾਨ ਤੋਂ ਮੰਗਵਾਈ ਸੀ। ਜਾਣਕਾਰੀ ਮੁਤਾਬਕ ਗ੍ਰਿਫਤਾਰ ਤਸਕਰ ਆਪਣੀ ਕਾਰ ਵਿੱਚ 50 ਕਿੱਲੋ ਹੈਰੋਇਨ ਲੈ ਕੇ ਅੱਗੇ ਡਲਿਵਰੀ ਕਰਨ ਜਾ ਰਿਹਾ ਸੀ। ਡੀ.ਜੀ.ਪੀ.ਗੌਰਵ ਯਾਦਵ ਮੁਤਾਬਕ ਮੁਲਜ਼ਮ ਸੰਦੀਪ ਹਾਲ ਵਿੱਚ ਜ਼ਮਾਨਤ 'ਤੇ ਬਾਹਰ ਆਇਆ ਸੀ। ਪੁਲਿਸ ਨੂੰ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ।