Sunday, 11th of January 2026

EVM ਹੈਕ ਹੋ ਜਾਂਦੀ ਹੈ ਤਾਂ ਕਾਂਗਰਸ ਵੋਟ ਚੋਰੀ ਲਈ ਰੈਲੀ ਕਿਉਂ ਕਰ ਰਹੀ: ਸੁਨੀਲ ਜਾਖੜ

Reported by: Sukhwinder Sandhu  |  Edited by: Jitendra Baghel  |  December 14th 2025 03:37 PM  |  Updated: December 14th 2025 04:38 PM
EVM ਹੈਕ ਹੋ ਜਾਂਦੀ ਹੈ ਤਾਂ ਕਾਂਗਰਸ ਵੋਟ ਚੋਰੀ ਲਈ ਰੈਲੀ ਕਿਉਂ ਕਰ ਰਹੀ: ਸੁਨੀਲ ਜਾਖੜ

EVM ਹੈਕ ਹੋ ਜਾਂਦੀ ਹੈ ਤਾਂ ਕਾਂਗਰਸ ਵੋਟ ਚੋਰੀ ਲਈ ਰੈਲੀ ਕਿਉਂ ਕਰ ਰਹੀ: ਸੁਨੀਲ ਜਾਖੜ

ਕਾਂਗਰਸ ਤੋਂ ਭਾਜਪਾ ਵਿੱਚ ਆਏ ਸੁਨੀਲ ਜਾਖੜ ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਹਨ। ਇਸ ਦੌਰਾਨ ਸੁਨੀਲ ਜਾਖੜ ਲਗਾਤਾਰ ਕਾਂਗਰਸ ਦੇ ਖਿਲਾਫ ਵੱਡੇ-ਵੱਡੇ ਬਿਆਨ ਦਿੰਦੇ ਹਨ। ਹੁਣ ਕਾਂਗਰਸ ਦਿੱਲੀ ਵਿੱਚ ਭਾਜਪਾ ਦੇ ਖਿਲਾਫ ਵੋਟ ਚੋਰੀ ਦੇ ਨਾਂਅ ਹੇਠ ਰੈਲੀ ਕਰਨ ਜਾ ਰਹੀ ਹੈ। ਇਸੇ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ 'ਤੇ ਜੰਮ ਕੇ ਨਿਸ਼ਾਨੇ ਸਾਧੇ ਹਨ।

ਸੁਨੀਲ ਜਾਖੜ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਲਿਖਿਆ ਕਿ ਕਾਂਗਰਸ ਪਾਰਟੀ ਜੋ ਇੰਨੇ ਸਾਲਾਂ ਤੱਕ ਕਹਿੰਦੀ ਰਹੀ ਕਿ ਈਵੀਐਮ ਹੈਕ ਹਨ... ਅੱਜ ਵੋਟ ਚੋਰੀ ਦੇ ਖਿਲਾਫ ਦਿੱਲੀ ਵਿੱਚ ਰੈਲੀ ਕਰ ਰਹੀ ਹੈ। ਜੇਕਰ ਈਵੀਐਮ ਹੈਕ ਹੁੰਦੀ ਹੈ ਤਾਂ ਕਿਸੇ ਨੂੰ ਵੋਟ ਚੋਰੀ ਦੀ ਕੀ ਜਰੂਰਤ ਹੈ। ਕਾਂਗਰਸ ਨੂੰ ਪਹਿਲਾਂ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਈਵੀਐਮ ਹੈਕ ਹੈ ਜਾਂ ਵੋਟ ਚੋਰੀ ਹੁੰਦੀ ਹੈ। ਹੁਣ ਤਾਂ ਕਾਂਗਰਸ ਦੇ ਆਪਣੇ ਵਰਕਰ ਵੀ ਕਾਂਗਰਸ ਦੇ ਵੋਟ ਚੋਰੀ ਦੇ ਦਾਅਵੇ ਤੇ ਯਕੀਨ ਨਹੀਂ ਕਰਦੇ ਸਗੋਂ ਉਹਨਾਂ ਦਾ ਮੰਨਣਾ ਹੈ ਕਿ ਕਾਂਗਰਸ ਕੋਲ ਲੋਕ ਪੱਖੀ ਨੀਤੀਆਂ ਦੀ ਘਾਟ ਹੈ ਅਤੇ ਇਸਦੀ ਲੀਡਰਸ਼ਿਪ ਪ੍ਰਤੀ ਲੋਕਾਂ ਵਿਚ ਬੇਭਰੋਸਗੀ ਹੀ ਉਸਦੀ ਹਾਰ ਦਾ ਕਾਰਨ ਹੈ।

ਕਾਂਗਰਸ ਐਤਵਾਰ, 14 ਦਸੰਬਰ ਨੂੰ ਦਿੱਲੀ ਵਿੱਚ ਕਥਿਤ "ਵੋਟ ਚੋਰੀ" ਦੇ ਖਿਲਾਫ ਪ੍ਰਦਰਸ਼ਨ ਕਰ ਰਹੀ ਹੈ। ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ, ਮਲਿਕਾਰਜੁਨ ਖੜਗੇ ਨੇ ਕਿਹਾ, "ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਸੱਤਾ ਵਿੱਚ ਇੱਕ 'ਚੋਰ ਸਰਕਾਰ' ਹੈ।" ਲੋਕ ਸਭਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਬਾਰੇ, ਮਲਿਕਾਰਜੁਨ ਖੜਗੇ ਨੇ ਕਿਹਾ, "ਸਦਨ ਵਿੱਚ ਬਿਆਨ ਦੇਣਾ ਇੱਕ ਗੱਲ ਹੈ, ਪਰ ਉਨ੍ਹਾਂ ਨੇ ਸਦਨ ਵਿੱਚ ਸਾਡੇ ਸਵਾਲ ਦਾ ਜਵਾਬ ਨਹੀਂ ਦਿੱਤਾ। ਇਸ ਦੀ ਬਜਾਏ, ਉਨ੍ਹਾਂ ਨੇ ਆਪਣਾ ਜਵਾਬ ਦਿੱਤਾ। ਦੂਜਾ, ਉਨ੍ਹਾਂ ਨੇ ਸਦਨ ਨੂੰ ਗਲਤ ਜਾਣਕਾਰੀ ਦਿੱਤੀ। ਅਸੀਂ ਵੋਟਾਂ ਕਿਵੇਂ ਅਤੇ ਕਿਸ ਤਰੀਕੇ ਨਾਲ ਚੋਰੀ ਕੀਤੀਆਂ ਗਈਆਂ, ਇਸ ਬਾਰੇ ਵੇਰਵੇ ਮੰਗੇ, ਅਤੇ ਅਸੀਂ ਸਬੂਤ ਪੇਸ਼ ਕੀਤੇ।"