ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਇੱਕ ਵਾਰ ਮੁੜ ਡਰਾਉਣ ਲੱਗਾ ਹੈ । ਮੰਗਲਵਾਰ ਸਵੇਰੇ 7 ਵਜੇ ਦਿੱਲੀ ਵਿੱਚ AQI 414 ਦਰਜ ਕੀਤਾ ਗਿਆ, ਜਿਸ ਨਾਲ ਹਵਾ "ਗੰਭੀਰ" ਸ਼੍ਰੇਣੀ ਵਿੱਚ ਪਹੁੰਚ ਗਈ । ਆਨੰਦ ਵਿਹਾਰ ਅਤੇ ਨਹਿਰੂ ਨਗਰ ਵਰਗੇ ਇਲਾਕਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ 450 ਤੋਂ ਪਾਰ ਹੋ ਗਿਆ ਹੈ । ਇਸੇ ਤਰ੍ਹਾਂ ਮੁੰਡਕਾ ਅਤੇ ਓਖਲਾ ਫੇਜ਼ 2 ਵਰਗੇ ਇਲਾਕਿਆਂ ਵਿੱਚ ਵੀ AQI 450 ਤੋਂ ਉੱਪਰ ਦਰਜ ਕੀਤਾ ਗਿਆ ਹੈ।
ਸੀਪੀਸੀਬੀ ਅਨੁਸਾਰ ਅੱਜ ਸਵੇਰੇ 7 ਵਜੇ ਆਨੰਦ ਵਿਹਾਰ- 466, ਅਲੀਪੁਰ- 408, ਅਸ਼ੋਕ ਵਿਹਾਰ- 444, ਬੁਰਾੜੀ ਕਰਾਸਿੰਗ- 390, ਚਾਂਦਨੀ ਚੌਕ 425, ਦਵਾਰਕਾ- ਸੈਕਟਰ- 8- 440, ਆਈਜੀਆਈ ਏਅਰਪੋਰਟ (ਟੀ3)-379, ਦਿਲਸ਼ਾਦ ਗਾਰਡਨ 336, ਆਈ.ਟੀ.ਓ. ਦਿੱਲੀ 387, ਆਈ ਆਈ.ਟੀ.ਓ.-436, ਜਹਾਂਗੀਰਪੁਰੀ 447, ਜਵਾਹਰ ਲਾਲ ਨਹਿਰੂ ਸਟੇਡੀਅਮ 417 'ਤੇ AQI ਦਰਜ ਕੀਤਾ ਗਿਆ ਹੈ । ਜੋ ਕਿ ਗੰਭੀਰ ਸ਼੍ਰੇਣੀ ਵਿੱਚ ਆਉਂਦਾ ਹੈ । ਇਸਤੋਂ ਇਲਾਵਾ ਲੋਧੀ ਰੋਡ 'ਤੇ 368 AQI ਦਰਜ ਕੀਤਾ ਗਿਆ ਹੈ ।
ਇਸ ਵਿਚਾਲੇ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਉਦਯੋਗਿਕ ਇਕਾਈਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। 411 ਅਜਿਹੀਆਂ ਇਕਾਈਆਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਜੋ ਬਿਨਾਂ ਇਜਾਜ਼ਤ ਦੇ ਚੱਲ ਰਹੀਆਂ ਸਨ ਅਤੇ ਹਵਾ ਅਤੇ ਪਾਣੀ ਦੋਵਾਂ ਨੂੰ ਪ੍ਰਦੂਸ਼ਿਤ ਕਰ ਰਹੀਆਂ ਸਨ । ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਦਿੱਲੀ ਦੇ ਵਾਤਾਵਰਣ ਅਤੇ ਜੰਗਲਾਤ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੇ ਹੁਕਮਾਂ 'ਤੇ ਕਾਰਵਾਈ ਕੀਤੀ ਹੈ ।