ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁੱਕਰਵਾਰ ਨੂੰ ਰਾਜ ਸਭਾ ’ਚ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਦਾਲਾਂ ਦੀ ਪੈਦਾਵਾਰ ਵਧਾਉਣ ਲਈ ਕਈ ਉਪਾਅ ਕਰ ਰਹੀ ਹੈ।
ਚੌਹਾਨ ਨੇ ਕਿਹਾ, "ਸਰਕਾਰ ਦਾਲਾਂ ਦੀ ਪੈਦਾਵਾਰ ਵਧਾਉਣ ਲਈ ਕਈ ਉਪਾਅ ਕਰ ਰਹੀ ਹੈ। ਸਰਕਾਰ ਨੇ ਇਸ ਉਦੇਸ਼ ਲਈ 'ਦਲਹਨ ਮਿਸ਼ਨ' ਬਣਾਇਆ ਹੈ.... ਸਰਕਾਰ ਤੂਰ, ਮਸੂਰ ਅਤੇ ਉੜਦ ਦੀਆਂ ਦਾਲਾਂ ਖਰੀਦੇਗੀ। ਕਰਨਾਟਕ ਸਰਕਾਰ ਦੀ ਤੂਰ ਖਰੀਦਣ ਦੀ ਸਰਕਾਰ ਨੂੰ ਕੀਤੀ ਬੇਨਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਕਈ ਉਪਾਅ ਕੀਤੇ ਹਨ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਬਣਦਾ ਮੁੱਲ ਮਿਲੇ। ਅਸੀਂ ਹਮੇਸ਼ਾ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਾਂਗੇ।"