Sunday, 11th of January 2026

LPG cylinder price-ਸਸਤਾ ਹੋਇਆ LPG ਸਿਲੰਡਰ

Reported by: Gurpreet Singh  |  Edited by: Jitendra Baghel  |  December 01st 2025 04:54 PM  |  Updated: December 01st 2025 04:54 PM
LPG cylinder price-ਸਸਤਾ ਹੋਇਆ LPG ਸਿਲੰਡਰ

LPG cylinder price-ਸਸਤਾ ਹੋਇਆ LPG ਸਿਲੰਡਰ

ਦਸੰਬਰ ਦਾ ਆਖ਼ਰੀ ਮਹੀਨਾ ਅੱਜ ਤੋਂ ਸ਼ੁਰੂ ਹੋ ਗਿਆ ਹੈ ਅਤੇ ਪਹਿਲੇ ਹੀ ਦਿਨ ਦੇਸ਼ ਦੀ ਕਰੋੜਾਂ ਜਨਤਾ ਲਈ ਖ਼ੁਸ਼ਖ਼ਬਰੀ ਆ ਗਈ ਹੈ। ਦਰਅਸਲ, ਅੱਜ ਤੋਂ 19 ਕਿਲੋ ਵਾਲੇ ਕਮਰਸ਼ੀਅਲ LPG ਸਿਲੰਡਰ ਦੀ ਕੀਮਤ ਘੱਟ ਹੋ ਰਹੀ ਹੈ। ਇੰਡਿਅਨ ਆਇਲ ਦੀ ਵੈਬਸਾਈਟ ‘ਤੇ ਜਾਰੀ ਤਾਜ਼ਾ ਡਾਟਾ ਮੁਤਾਬਕ, 19 ਕਿਲੋ ਵਾਲੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ ਲਗਭਗ 10 ਰੁਪਏ ਦੀ ਕਮੀ ਕੀਤੀ ਗਈ ਹੈ।

ਇਸ ਤਹਿਤ, 1 ਦਸੰਬਰ 2025 ਤੋਂ ਦਿੱਲੀ ਅਤੇ ਕੋਲਕਾਤਾ ਵਿੱਚ LPG ਦੀ ਕੀਮਤ 10-10 ਰੁਪਏ ਘਟਾਈ ਗਈ ਹੈ, ਜਦਕਿ ਮੁੰਬਈ ਅਤੇ ਚੇਨਈ ਵਿੱਚ ਦਾਮ 10.5 ਰੁਪਏ ਘਟੇ ਹਨ। ਆਓ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਿਲੈਂਡਰ ਦੇ ਨਵੇਂ ਰੇਟਾਂ ‘ਤੇ ਨਜ਼ਰ ਮਾਰਦੇ ਹਾਂ:-

 ਕਿੰਨਾ ਸਸਤਾ ਹੋਇਆ ਸਿਲੰਡਰ?

IOCL (ਇੰਡੀਅਨ ਆਇਲ ਕਾਰਪੋਰੇਸ਼ਨ) ਦੀ ਵੈਬਸਾਈਟ ‘ਤੇ ਦਿੱਤੀ ਜਾਣਕਾਰੀ ਮੁਤਾਬਕ, 19 ਕਿਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 10 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ।

ਦਿੱਲੀ ਵਿੱਚ 19 ਕਿਲੋ ਵਾਲਾ ਕਮਰਸ਼ੀਅਲ LPG ਸਿਲੰਡਰ ਹੁਣ 1580.50 ਰੁਪਏ ਵਿੱਚ ਮਿਲੇਗਾ। ਪਹਿਲਾਂ ਇਸ ਦੀ ਕੀਮਤ 1590.50 ਰੁਪਏ ਸੀ। 

ਕੋਲਕਾਤਾ ਵਿੱਚ ਹੁਣ ਇਸ ਦੀ ਕੀਮਤ 1,694 ਰੁਪਏ ਤੋਂ ਘਟ ਕੇ 1,684 ਰੁਪਏ ਹੋ ਗਈ ਹੈ।

ਮੁੰਬਈ ਵਿੱਚ ਇਸ ਦੀ ਕੀਮਤ ਹੁਣ 1,531 ਰੁਪਏ ਹੈ, ਜੋ ਪਹਿਲਾਂ 1,541 ਰੁਪਏ ਸੀ।

ਉੱਥੇ ਹੀ ਚੇਨਈ ਵਿੱਚ ਕਮਰਸ਼ੀਅਲ LPG ਸਿਲੰਡਰ ਹੁਣ 1,749.50 ਰੁਪਏ ਦੀ ਬਜਾਏ 1,739.50 ਰੁਪਏ ਵਿੱਚ ਮਿਲੇਗਾ।ਘਰੇਲੂ ਗੈਸ ਸਿਲੰਡਰ ਦੀ ਕੀਮਤ

ਘਰੇਲੂ ਗੈਸ ਸਿਲੰਡਰ ਦੀ ਕੀਮਤ

ਤੇਲ ਮਾਰਕੀਟਿੰਗ ਕੰਪਨੀਆਂ ਨੇ ਘਰੇਲੂ LPG ਸਿਲੰਡਰਾਂ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਦੇਸ਼ ਭਰ ਵਿੱਚ 14.2 ਕਿਲੋਗ੍ਰਾਮ LPG ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਜ਼ਿਆਦਾਤਰ ਸ਼ਹਿਰਾਂ ਵਿੱਚ, ਕੀਮਤ ₹850 ਤੋਂ ₹960 ਦੇ ਵਿਚਕਾਰ ਹੈ। ਰਾਜਧਾਨੀ ਦਿੱਲੀ ਵਿੱਚ, ਇੱਕ ਘਰੇਲੂ LPG ਸਿਲੰਡਰ ₹853 ਵਿੱਚ ਉਪਲਬਧ ਹੈ, ਜਦੋਂ ਕਿ ਮੁੰਬਈ ਵਿੱਚ, ਇਸਦੀ ਕੀਮਤ ₹852.50 ਹੈ। ਇਸਦੀ ਕੀਮਤ ਲਖਨਊ ਵਿੱਚ 890.50 ਰੁਪਏ, ਵਾਰਾਣਸੀ ਵਿੱਚ 916.50 ਰੁਪਏ, ਅਹਿਮਦਾਬਾਦ ਵਿੱਚ 860 ਰੁਪਏ, ਹੈਦਰਾਬਾਦ ਵਿੱਚ 905 ਰੁਪਏ ਅਤੇ ਪਟਨਾ ਵਿੱਚ 951 ਰੁਪਏ ਹੈ।