ਦਿੱਲੀ ਵਿੱਚ ਵੀਰਵਾਰ ਨੂੰ ਸਖ਼ਤ ਪ੍ਰਦੂਸ਼ਣ ਕੰਟਰੋਲ ਨਿਯਮ ਲਾਗੂ ਹੋਏ। ਇਸ ਦੇ ਬਾਵਜੂਦ, ਸ਼ੁੱਕਰਵਾਰ ਨੂੰ ਲਗਾਤਾਰ ਛੇਵੇਂ ਦਿਨ ਹਵਾ ਦੀ ਗੁਣਵੱਤਾ ਬਹੁਤ ਮਾੜੀ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ, ਦਿੱਲੀ ਵਿੱਚ ਹਵਾ ਦੀ ਗੁਣਵੱਤਾ ਸਵੇਰੇ 8 ਵਜੇ ਦੇ ਕਰੀਬ 387 ਦਰਜ ਕੀਤੀ ਗਈ।
ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਵੀਰਵਾਰ ਦੇ ਮੁਕਾਬਲੇ ਹੋਰ ਵੀ ਵਿਗੜ ਗਈ ਹੈ। ਕੱਲ੍ਹ, ਸ਼ਾਮ 4 ਵਜੇ AQI 373 ਸੀ। ਪ੍ਰਦੂਸ਼ਣ ਦੇ ਨਾਲ-ਨਾਲ, ਸ਼ਹਿਰ ਦੇ ਜ਼ਿਆਦਾਤਰ ਹਿੱਸੇ ਜ਼ਹਿਰੀਲੇ ਧੂੰਏਂ ਵਿੱਚ ਘਿਰੇ ਹੋਏ ਹਨ। ITO, ਗਾਜ਼ੀਪੁਰ, ਪਾਲਮ ਅਤੇ ਗ੍ਰੇਟਰ ਨੋਇਡਾ ਦੇ ਆਲੇ-ਦੁਆਲੇ ਦੇ ਖੇਤਰ ਵੀ ਧੁੰਦ ਦੀ ਮੋਟੀ ਪਰਤ ਵਿੱਚ ਢੱਕੇ ਹੋਏ ਸਨ।
ਦਿੱਲੀ ਦੇ IGI ਹਵਾਈ ਅੱਡੇ 'ਤੇ ਦਿਨ ਭਰ ਲਈ 152 ਉਡਾਣਾਂ ਰੱਦ ਕੀਤੀਆਂ ਗਈਆਂ ਹਨ।ਕਈ ਉਡਾਣਾਂ ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਹਨ।
ਏਅਰ ਇੰਡੀਆ, ਇੰਡੀਗੋ ਅਤੇ ਸਪਾਈਸਜੈੱਟ ਸਮੇਤ ਕਈ ਏਅਰਲਾਈਨਾਂ ਨੇ ਉਡਾਣਾਂ ਦੇ ਸੰਭਾਵੀ ਵਿਘਨ ਬਾਰੇ ਅੰਨੋਉਨਸਮੇਂਟ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ, ਧੁੰਦ ਨੇ ਹਵਾਈ ਅੱਡੇ 'ਤੇ ਵਿਜ਼ਿਬਲਿਟੀ ਨੂੰ 100 ਮੀਟਰ ਤੋਂ ਘੱਟ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ 27 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। 100 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ। 80 ਤੋਂ ਵੱਧ ਰੇਲਗੱਡੀਆਂ ਦੇਰੀ ਨਾਲ ਚੱਲੀਆਂ।