Sunday, 11th of January 2026

Kangana Ranaut Defamation Hearing Deferred||ਕੰਗਨਾ ਰਣੌਤ ਮਾਮਲੇ 'ਚ ਸੁਣਵਾਈ ਟਲੀ

Reported by: Sukhjinder Singh  |  Edited by: Jitendra Baghel  |  December 15th 2025 12:19 PM  |  Updated: December 15th 2025 04:34 PM
Kangana Ranaut Defamation Hearing Deferred||ਕੰਗਨਾ ਰਣੌਤ ਮਾਮਲੇ 'ਚ ਸੁਣਵਾਈ ਟਲੀ

Kangana Ranaut Defamation Hearing Deferred||ਕੰਗਨਾ ਰਣੌਤ ਮਾਮਲੇ 'ਚ ਸੁਣਵਾਈ ਟਲੀ

ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਭਾਜਪਾ ਸਾਂਸਦ ਕੰਗਨਾ ਰਣੌਤ ਖਿਲਾਫ਼ ਮਾਣਹਾਨੀ ਮਾਮਲੇ ਵਿੱਚ ਬਠਿੰਡਾ ਕੋਰਟ ਨੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਹੁਣ 5 ਜਨਵਰੀ 2026 ਨੂੰ ਮਾਮਲੇ 'ਤੇ ਅਗਲੀ ਸੁਣਵਾਈ ਹੋਵੇਗੀ । ਪਾਰਲੀਮੈਂਟ ਸੈਸ਼ਨ ਦੇ ਚੱਲਦਿਆਂ ਕੰਗਨਾ ਰਣੌਤ ਕੋਰਟ ਵਿੱਚ ਪੇਸ਼ ਨਹੀਂ ਹੋਏ।  

ਦੱਸ ਦਈਏ ਕਿ ਕੰਗਨਾ ਰਣੌਤ ਵੱਲੋਂ ਬੇਬੇ ਮਹਿੰਦਰ ਕੌਰ ਦੀ ਤਸਵੀਰ ਲਗਾ ਕੇ ਟਵੀਟਰ 'ਤੇ ਵਿਵਾਦਤ ਟਿੱਪਣੀ ਕੀਤੀ ਸੀ। ਜਿਸਤੋਂ ਬਾਅਦ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਰਹਿਣ ਵਾਲੀ ਮਹਿੰਦਰ ਕੌਰ ਨੇ ਕੰਗਨਾ ਰਣੌਤ ਖਿਲਾਫ ਬਠਿੰਡਾ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਸੀ। 

ਮਾਣਹਾਨੀ ਦਾ ਕੇਸ ਦਾਇਰ ਕਰਨ ਵਾਲੀ ਬੇਬੇ ਮਹਿੰਦਰ ਕੌਰ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਰਘੁਬੀਰ ਸਿੰਘ ਬਹਿਣੀਵਾਲ ਨੇ ਕਿਹਾ ਕਿ ਕੰਗਨਾ ਰਣੌਤ ਦੇ ਵਕੀਲ ਨੇ ਪੇਸ਼ ਹੋਣ ਤੋਂ ਛੋਟ ਦੀ ਬੇਨਤੀ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ 5 ਜਨਵਰੀ 2026 ਤੋਂ ਪਹਿਲਾਂ ਗਵਾਹ ਪੇਸ਼ ਕੀਤੇ ਜਾਣਗੇ ਅਤੇ ਛੋਟ ਦੀ ਅਰਜ਼ੀ 'ਤੇ ਬਹਿਸ ਕੀਤੀ ਜਾਵੇਗੀ।

ਚੇਤਾ ਰਹੇ ਕਿ ਜਦੋਂ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨ ਦਿੱਲੀ ’ਚ ਪ੍ਰਦਰਸ਼ਨ ਕਰ ਰਹੇ ਸੀ । ਬਠਿੰਡਾ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ ਰਹਿਣ ਵਾਲੀ ਬੇਬੇ ਮਹਿੰਦਰ ਕੌਰ ਨੇ ਪਟੀਸ਼ਨ ਦਾਇਰ ਕੀਤੀ ਸੀ। ਉਸ ਨੇ ਇਲਜ਼ਾਮ ਲਗਾਇਆ ਕਿ ਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਅਪਮਾਨਜਨਕ ਪੋਸਟ ਪਾਈ ਹੈ ਜਿਸ ਵਿੱਚ ਕਿਹਾ ਸੀ ਕਿ ਅਜਿਹੀਆਂ ਔਰਤਾਂ ਧਰਨਿਆਂ ਲਈ 100-100 ਰੁਪਏ ਲੈ ਕੇ ਆਉਂਦੀਆਂ ਹਨ

ਕੰਗਨਾ ਰਣੌਤ ਨੇ ਹਾਲ ਹੀ ਵਿੱਚ ਮਾਮਲੇ ਨੂੰ ਹੱਲ ਕਰਨ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ।