Tuesday, 6th of October 2026

ਕਬੱਡੀ ਜਗਤ ਨੂੰ ਵੱਡਾ ਘਾਟਾ: ਨਾਮਵਰ ਜਾਫੀ ਗੋਰਾ ਸਮਾਲਸਰ ਦਾ ਬਿਮਾਰੀ ਕਾਰਨ ਦੇਹਾਂਤ, ਪੰਜਾਬ ‘ਚ ਸੋਗ ਦੀ ਲਹਿਰ….

ਖੇਡ ਜਗਤ ਤੋਂ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜੀ ਹਾਂ ਮਾਂ ਖੇਡ ਕਬੱਡੀ ਦਾ ਨਾਮੀ ਖਿਡਾਰੀ ਗੋਰਾ ਸਮਾਲਸਰ ਦਾ ਦੇਹਾਂਤ ਹੋ ਗਿਆ ਹੈ। ਬਿਮਾਰੀ ਦੇ ਚੱਲਦੇ ਉਨ੍ਹਾਂ ਨੇ DMC ਹਸਪਤਾਲ 'ਚ ਆਖਰੀ ਸਾਹ ਲਿਆ। ਪੰਜਾਬ ਦੇ ਵਿੱਚ ਸੋਗ ਦੀ ਲਹਿਰ ਛਾ ਗਈ।

Edited By: Lajwinder Kaur | Updated at:
ਕਬੱਡੀ ਜਗਤ ਨੂੰ ਵੱਡਾ ਘਾਟਾ: ਨਾਮਵਰ ਜਾਫੀ ਗੋਰਾ ਸਮਾਲਸਰ ਦਾ ਬਿਮਾਰੀ ਕਾਰਨ ਦੇਹਾਂਤ, ਪੰਜਾਬ ‘ਚ ਸੋਗ ਦੀ ਲਹਿਰ….

ਕਬੱਡੀ ਜਗਤ ਨੂੰ ਵੱਡਾ ਘਾਟਾ: ਨਾਮਵਰ ਜਾਫੀ ਗੋਰਾ ਸਮਾਲਸਰ ਦਾ ਬਿਮਾਰੀ ਕਾਰਨ ਦੇਹਾਂਤ, ਪੰਜਾਬ ‘ਚ ਸੋਗ ਦੀ ਲਹਿਰ….

ਮਾਂ ਖੇਡ ਕਬੱਡੀ ਨਾਲ ਜੁੜੀ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹਾ ਮੋਗਾ ਦੇ ਕਸਬਾ ਅਤੇ ਪਿੰਡ ਸਮਾਲਸਰ ਦੇ ਰਹਿਣ ਵਾਲੇ ਕਬੱਡੀ ਦੇ ਮਸ਼ਹੂਰ ਸੁਪਰਸਟਾਰ ਜਾਫੀ ਗੋਰਾ ਸਮਾਲਸਰ ਦਾ ਲੁਧਿਆਣਾ ਦੇ ਡੀ.ਐੱਮ.ਸੀ. (DMC) ਹਸਪਤਾਲ ਵਿਖੇ ਬਿਮਾਰੀ ਦੇ ਚਲਦਿਆਂ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਬੇਵਕਤੀ ਮੌਤ ਨਾਲ ਪੂਰੇ ਖੇਡ ਜਗਤ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

10 ਦਿਨਾਂ ਤੋਂ DMC ‘ਚ ਜ਼ੇਰੇ ਇਲਾਜ

ਹਸਪਤਾਲ ਵਿੱਚ ਜ਼ਰੇ ਇਲਾਜ ਸਨ ਗੋਰਾ ਸਮਾਲਸਰ  ਪ੍ਰਾਪਤ ਜਾਣਕਾਰੀ ਅਨੁਸਾਰ ਗੋਰਾ ਸਮਾਲਸਰ ਪਿਛਲੇ 10 ਦਿਨਾਂ ਤੋਂ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਵਿੱਚ ਦਾਖ਼ਲ ਸਨ। ਉਹ ਕਿਡਨੀ (ਗੁਰਦੇ) ਦੀ ਸਮੱਸਿਆ ਤੋਂ ਪੀੜਤ ਸਨ, ਜਿਸ ਕਾਰਨ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਡਾਕਟਰਾਂ ਵੱਲੋਂ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਉਹ ਬਿਮਾਰੀ ਅੱਗੇ ਹਾਰ ਗਏ ਅਤੇ ਆਖ਼ਰੀ ਸਾਹ ਲਏ।

ਕਬੱਡੀ ਜਗਤ ਦਾ ਸੀ ਨਾਮਵਾਰ ਖਿਡਾਰੀ

ਕਬੱਡੀ ਵਿੱਚ ਰਿਹਾ ਸ਼ਾਨਦਾਰ ਸਫ਼ਰਗੋਰਾ ਸਮਾਲਸਰ ਆਪਣੇ ਸਮੇਂ ਦੇ ਚਰਚਿਤ ਅਤੇ ਨਾਮਵਰ ਖਿਡਾਰੀ ਸਨ। ਉਨ੍ਹਾਂ ਨੇ ਆਪਣੀ ਖੇਡ ਦੇ ਦਮ 'ਤੇ ਕਬੱਡੀ ਜਗਤ ਵਿੱਚ ਵੱਖਰੀ ਪਛਾਣ ਬਣਾਈ ਸੀ। ਉਹ ਮੁਕਤਸਰ, ਫਰੀਦਕੋਟ ਕਬੱਡੀ ਕਲੱਬ, ਫਰੈਂਡਜ਼ ਕਬੱਡੀ ਕਲੱਬ ਬਾਜਾਖਾਨਾ, ਸ਼ੰਕਰਾਪੁਰੀ ਕਲੱਬ ਅਤੇ ਪੱਤੋ ਹੀਰਾ ਸਿੰਘ ਸਮੇਤ ਕਈ ਨਾਮਵਰ ਕਲੱਬਾਂ ਅਤੇ ਟੀਮਾਂ ਲਈ ਖੇਡ ਚੁੱਕੇ ਸਨ।  ਕੁਝ ਘਰੇਲੂ ਪਰੇਸ਼ਾਨੀਆਂ ਦੇ ਚਲਦਿਆਂ ਉਹ ਸਾਲ 2015 ਵਿੱਚ ਕਬੱਡੀ ਜਗਤ ਤੋਂ ਕੁਝ ਸਮੇਂ ਲਈ ਪਿੱਛੇ ਹਟ ਗਏ ਸਨ, ਪਰ ਖੇਡ ਪ੍ਰਤੀ ਉਨ੍ਹਾਂ ਦਾ ਜਨੂੰਨ ਘੱਟ ਨਹੀਂ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2018 ਵਿੱਚ ਸ਼ਾਨਦਾਰ ਵਾਪਸੀ ਕੀਤੀ ਅਤੇ ਕਈ ਵੱਡੇ ਮੈਚ ਆਪਣੇ ਨਾਂ ਕੀਤੇ।

ਪਰਿਵਾਰਕ ਪਿਛੋਕੜ ਅਤੇ ਸੋਗ ਦੀ ਲਹਿਰ  

ਮਰਹੂਮ ਗੋਰਾ ਸਮਾਲਸਰ ਆਪਣੇ ਪਿੱਛੇ ਇੱਕ ਛੋਟੀ ਬੱਚੀ ਅਤੇ ਪਰਿਵਾਰ ਨੂੰ ਛੱਡ ਗਏ ਹਨ। ਉਨ੍ਹਾਂ ਦੇ ਅਚਾਨਕ ਚਲਾਣ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਕਬੱਡੀ ਪ੍ਰੇਮੀਆਂ, ਸਾਥੀ ਖਿਡਾਰੀਆਂ ਅਤੇ ਵੱਖ-ਵੱਖ ਖੇਡ ਕਲੱਬਾਂ ਨੇ ਗੋਰਾ ਸਮਾਲਸਰ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।