Saturday, 21st of November 2026

ਚੰਡੀਗੜ੍ਹ ਜਾਣ ਵਾਲੇ ਦੇਣ ਧਿਆਨ! ਇਸ ਦਿਨ ਕਈ ਸੜਕਾਂ ਰਹਿਣਗੀਆਂ ਬੰਦ, ਟ੍ਰੈਫਿਕ ਐਡਵਾਈਜ਼ਰੀ ਜਾਰੀ…

ਚੰਡੀਗੜ੍ਹ ਵਿੱਚ 22 ਨਵੰਬਰ 2026 ਨੂੰ ਹੋਣ ਵਾਲੀ 2nd ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਮੈਰਾਥਨ ਕਾਰਨ ਐਤਵਾਰ ਸਵੇਰੇ 3 ਵਜੇ ਤੋਂ ਸਵੇਰੇ 10 ਵਜੇ ਤੱਕ ਸ਼ਹਿਰ ਦੀਆਂ ਕਈ ਮੁੱਖ ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਰਹੇਗੀ।

Edited By: Lajwinder Kaur | Updated at:
ਚੰਡੀਗੜ੍ਹ ਜਾਣ ਵਾਲੇ ਦੇਣ ਧਿਆਨ! ਇਸ ਦਿਨ ਕਈ ਸੜਕਾਂ ਰਹਿਣਗੀਆਂ ਬੰਦ, ਟ੍ਰੈਫਿਕ ਐਡਵਾਈਜ਼ਰੀ ਜਾਰੀ…

ਚੰਡੀਗੜ੍ਹ ਜਾਣ ਵਾਲੇ ਦੇਣ ਧਿਆਨ! ਇਸ ਦਿਨ ਕਈ ਸੜਕਾਂ ਰਹਿਣਗੀਆਂ ਬੰਦ, ਟ੍ਰੈਫਿਕ ਐਡਵਾਈਜ਼ਰੀ ਜਾਰੀ…

ਚੰਡੀਗੜ੍ਹ ਵਿੱਚ 22 ਨਵੰਬਰ 2026 ਨੂੰ ਹੋਣ ਵਾਲੀ 2nd ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਮੈਰਾਥਨ ਕਾਰਨ ਐਤਵਾਰ ਸਵੇਰੇ 3 ਵਜੇ ਤੋਂ ਸਵੇਰੇ 10 ਵਜੇ ਤੱਕ ਸ਼ਹਿਰ ਦੀਆਂ ਕਈ ਮੁੱਖ ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਰਹੇਗੀ। ਇਸ ਦੌਰਾਨ ਕਈ ਥਾਵਾਂ 'ਤੇ ਟ੍ਰੈਫਿਕ ਡਾਇਵਰਟ ਕੀਤਾ ਜਾਵੇਗਾ, ਜਦਕਿ ਕੁਝ ਸੜਕਾਂ 'ਤੇ ਆਵਾਜਾਈ ਬੰਦ ਰਹੇਗੀ।

ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਰੂਟ ਦੀ ਜਾਣਕਾਰੀ ਜ਼ਰੂਰ ਲੈਣ ਅਤੇ ਸਫ਼ਰ ਦੌਰਾਨ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ।

ਇਨ੍ਹਾਂ ਸੜਕਾਂ 'ਤੇ ਰਹੇਗੀ ਟ੍ਰੈਫਿਕ ਪਾਬੰਦੀ

ਮੈਰਾਥਨ ਦਾ ਰੂਟ ਚੰਡੀਗੜ੍ਹ ਕਲੱਬ ਦੇ ਸਾਹਮਣੇ ਵਾਲੀ ਸੜਕ ਤੋਂ ਸ਼ੁਰੂ ਹੋ ਕੇ ਸੈਕਟਰ 1/3/4 ਚੌਂਕ (ਓਲਡ ਬੈਰੀਕੇਡ ਚੌਂਕ) ਵੱਲ ਜਾਵੇਗਾ। ਇਸ ਤੋਂ ਬਾਅਦ ਸੁਖਨਾ ਝੀਲ ਮੋੜ ਤੋਂ ਯੂ-ਟਰਨ ਲੈ ਕੇ ਵਾਪਸ ਓਲਡ ਬੈਰੀਕੇਡ ਚੌਂਕ, ਫਿਰ ਮਟਕਾ ਚੌਂਕ ਅਤੇ ਉੱਥੋਂ ਟ੍ਰਾਂਸਪੋਰਟ ਚੌਂਕ ਵੱਲ ਜਾਣ ਵਾਲੇ ਰਸਤੇ 'ਤੇ ਆਵਾਜਾਈ ਪ੍ਰਭਾਵਿਤ ਰਹੇਗੀ।

ਇਸ ਤੋਂ ਅੱਗੇ ਗੇਟ ਨੰਬਰ-3 ਨੇੜੇ SBI ਸਮਾਲ ਚੌਂਕ ਤੱਕ ਜਾ ਕੇ ਯੂ-ਟਰਨ ਰਾਹੀਂ ਮੁੜ ਮਟਕਾ ਚੌਂਕ ਅਤੇ ਫਿਰ ਚੰਡੀਗੜ੍ਹ ਕਲੱਬ ਵੱਲ ਆਉਣ ਵਾਲੇ ਰੂਟ 'ਤੇ ਵੀ ਟ੍ਰੈਫਿਕ ਪਾਬੰਦੀਆਂ ਲਾਗੂ ਰਹਿਣਗੀਆਂ।

ਇਨ੍ਹਾਂ ਬਦਲਵੇਂ ਰਸਤਿਆਂ ਦੀ ਕਰੋ ਵਰਤੋਂ

ਟ੍ਰੈਫਿਕ ਪੁਲਿਸ ਨੇ ਵਾਹਨ ਚਾਲਕਾਂ ਨੂੰ ਮੱਧ ਮਾਰਗ 'ਤੇ SBI ਸਮਾਲ ਚੌਂਕ ਤੋਂ ਟ੍ਰਾਂਸਪੋਰਟ ਲਾਈਟ ਪੁਆਇੰਟ ਤੱਕ ਅਤੇ ਜਨ ਮਾਰਗ 'ਤੇ ਮਟਕਾ ਚੌਂਕ ਤੋਂ ਓਲਡ ਬੈਰੀਕੇਡ ਚੌਂਕ ਤੱਕ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਇਸ ਦੀ ਬਜਾਏ ਲੋਕ ਸੈਕਟਰ 11/15 ਵਾਲੇ ਅੰਡਰ ਬ੍ਰਿਜ ਪਾਸੇਜ ਦੀ ਵਰਤੋਂ ਕਰ ਸਕਦੇ ਹਨ। ਕੈਂਬਾਲਾ ਅਤੇ ਕੰਸਲ ਤੋਂ ਆਉਣ ਵਾਲੇ ਲੋਕਾਂ ਨੂੰ ਨਯਾਗਾਓਂ ਵਾਲੇ ਪਾਸਿਓਂ ਸ਼ਹਿਰ ਵਿੱਚ ਦਾਖਲ ਹੋਣ ਦੀ ਸਲਾਹ ਦਿੱਤੀ ਗਈ ਹੈ।

ਉੱਥੇ ਹੀ ਗ੍ਰੇਨ ਮਾਰਕੀਟ, ਸੈਕਟਰ-26 ਜਾਣ ਵਾਲੇ ਵਾਹਨ ਚਾਲਕ ਮਾਡੈਲਾ ਲਾਈਟ ਪੁਆਇੰਟ ਤੋਂ ਟ੍ਰਾਂਸਪੋਰਟ ਲਾਈਟ ਪੁਆਇੰਟ ਵਾਲੇ ਰਸਤੇ ਦੀ ਵਰਤੋਂ ਕਰ ਸਕਦੇ ਹਨ।

ਮੈਰਾਥਨ 'ਚ ਹਿੱਸਾ ਲੈਣ ਵਾਲਿਆਂ ਲਈ ਪਾਰਕਿੰਗ ਦੀ ਵਿਵਸਥਾ

ਮੈਰਾਥਨ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਲਈ ਪਾਰਕਿੰਗ ਸਬੰਧੀ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਭਾਗੀਦਾਰਾਂ ਨੂੰ ਕਿਹਾ ਗਿਆ ਹੈ ਕਿ ਉਹ ਸਵੇਰੇ 3 ਵਜੇ ਤੋਂ ਪਹਿਲਾਂ ਆਪਣੇ ਵਾਹਨ PEC ਪਾਰਕਿੰਗ ਵਿੱਚ ਖੜ੍ਹੇ ਕਰਨ।

ਟ੍ਰੈਫਿਕ ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਫ਼ਰ ਦੀ ਪਹਿਲਾਂ ਤੋਂ ਯੋਜਨਾ ਬਣਾਉਣ, ਸਮੇਂ ਸਿਰ ਘਰੋਂ ਨਿਕਲਣ ਅਤੇ ਡਿਊਟੀ 'ਤੇ ਤਾਇਨਾਤ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ, ਤਾਂ ਜੋ ਮੈਰਾਥਨ ਦੌਰਾਨ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਿਆ ਜਾ ਸਕੇ।