Sunday, 9th of August 2026

ਮੋਗਾ ਵਿਖੇ 1989 ਦੇ ਸ਼ਹੀਦਾਂ ਨੂੰ MP ਤਰੁਣ ਚੁੱਘ ਵੱਲੋਂ ਸ਼ਰਧਾਂਜਲੀ; ਕਿਹਾ- "ਅਸੀਂ ਕਦੇ ਨਹੀਂ ਭੁੱਲਾਂਗੇ"

Edited By: Lajwinder Kaur | Updated at: June 25th 2026 11:25 AM
Trending News
ਮੋਗਾ ਵਿਖੇ 1989 ਦੇ ਸ਼ਹੀਦਾਂ ਨੂੰ MP ਤਰੁਣ ਚੁੱਘ ਵੱਲੋਂ ਸ਼ਰਧਾਂਜਲੀ; ਕਿਹਾ- "ਅਸੀਂ ਕਦੇ ਨਹੀਂ ਭੁੱਲਾਂਗੇ"

ਮੋਗਾ ਵਿਖੇ 1989 ਦੇ ਸ਼ਹੀਦਾਂ ਨੂੰ MP ਤਰੁਣ ਚੁੱਘ ਵੱਲੋਂ ਸ਼ਰਧਾਂਜਲੀ; ਕਿਹਾ- "ਅਸੀਂ ਕਦੇ ਨਹੀਂ ਭੁੱਲਾਂਗੇ"

ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਅੱਜ (25 ਜੂਨ) ਮੋਗਾ ਪਹੁੰਚ ਕੇ 25 ਜੂਨ 1989 ਨੂੰ ਵਾਪਰੇ ਦੁਖਦਾਈ ਕਾਂਡ ਦੇ ਸ਼ਹੀਦਾਂ ਨੂੰ ਯਾਦ ਕੀਤਾ। ਉਨ੍ਹਾਂ ਸ਼ਹੀਦ ਸਮਾਰਕ 'ਤੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਸ ਮੌਕੇ 'ਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਕਿਹਾ ਕਿ 37 ਸਾਲ ਪਹਿਲਾਂ ਅੱਤਵਾਦੀਆਂ ਨੇ ਸ਼ਾਖਾ 'ਤੇ "ਭਾਰਤ ਮਾਤਾ ਦੀ ਜੈ" ਦੇ ਨਾਅਰੇ ਲਗਾ ਰਹੇ ਨਿਹੱਥੇ ਅਤੇ ਮਾਸੂਮ ਸਵਯਮਸੇਵਕਾਂ 'ਤੇ ਗੋਲੀਆਂ ਚਲਾਈਆਂ ਸਨ। ਉਨ੍ਹਾਂ ਕਿਹਾ ਕਿ ਇਹ ਹਮਲਾ ਸਿਰਫ਼ ਵਿਅਕਤੀਆਂ 'ਤੇ ਨਹੀਂ, ਸਗੋਂ ਪੰਜਾਬ ਦੀ ਸ਼ਾਂਤੀ, ਭਾਈਚਾਰੇ ਅਤੇ ਦੇਸ਼ ਦੀ ਏਕਤਾ 'ਤੇ ਹਮਲਾ ਸੀ।

ਉਨ੍ਹਾਂ ਨੇ ਐਕਸ ਅਕਾਊਂਟ ਉੱਤੇ ਕੁੱਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ- ‘ਅੱਜ ਮੋਗਾ ਵਿਖੇ ਸ਼ਹੀਦ ਸਮਾਰਕ 'ਤੇ, 25 ਜੂਨ, 1989 ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸ਼ਾਖਾ 'ਤੇ ਪਾਕਿਸਤਾਨ-ਪ੍ਰਯੋਜਿਤ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਬਹਾਦਰ ਸਵਯਮਸੇਵਕਾਂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕੀਤੀ ਗਈ।

37 ਸਾਲ ਪਹਿਲਾਂ, ਅੱਤਵਾਦੀਆਂ ਨੇ ਸ਼ਾਖਾ 'ਤੇ "ਭਾਰਤ ਮਾਤਾ ਦੀ ਜੈ" ਦੇ ਨਾਅਰੇ ਲਗਾ ਰਹੇ ਨਿਹੱਥੇ ਅਤੇ ਮਾਸੂਮ ਸਵਯਮਸੇਵਕਾਂ 'ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾਈਆਂ ਸਨ। ਇਹ ਹਮਲਾ ਸਿਰਫ਼ ਸਵਯਮਸੇਵਕਾਂ 'ਤੇ ਹਮਲਾ ਨਹੀਂ ਸੀ, ਸਗੋਂ ਪੰਜਾਬ ਦੀ ਸ਼ਾਂਤੀ, ਭਾਈਚਾਰੇ ਅਤੇ ਸਮਾਜਿਕ ਸਦਭਾਵਨਾ ਦੇ ਨਾਲ-ਨਾਲ ਦੇਸ਼ ਦੀ ਏਕਤਾ ਦੇ ਵਿਰੁੱਧ ਇੱਕ ਹਮਲਾ ਸੀ।’’

ਨਾ ਤਾਂ ਭੁੱਲੇ ਹਾਂ ਅਤੇ ਨਾ ਹੀ ਕਦੇ ਭੁੱਲਾਂਗੇ-ਤਰੁਣ ਚੁੱਘ

ਉਨ੍ਹਾਂ ਨੇ ਅੱਗੇ ਲਿਖਿਆ- ‘ਇੰਨੇ ਵੱਡੇ ਕਤਲੇਆਮ ਦੇ ਬਾਵਜੂਦ, ਅਗਲੇ ਹੀ ਦਿਨ ਉਸੇ ਪਵਿੱਤਰ ਸਥਾਨ 'ਤੇ ਸ਼ਾਖਾ ਦੁਬਾਰਾ ਆਯੋਜਿਤ ਕੀਤੀ ਗਈ, ਦੇਸ਼ ਭਗਤੀ, ਹਿੰਮਤ ਅਤੇ ਅਟੱਲ ਇਰਾਦੇ ਦਾ ਇੱਕ ਵਿਲੱਖਣ ਪ੍ਰਮਾਣ ਹੈ। ਅਸੀਂ ਸਾਰੇ ਪ੍ਰਣ ਕਰਦੇ ਹਾਂ ਕਿ ਅਸੀਂ ਸਨਾਤਨ ਕਦਰਾਂ-ਕੀਮਤਾਂ, ਪੰਜਾਬੀਅਤ ਅਤੇ ਖੁਦ ਪੰਜਾਬ ਦੀ ਰੱਖਿਆ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ। ਅਸੀਂ ਨਾ ਤਾਂ ਭੁੱਲੇ ਹਾਂ ਅਤੇ ਨਾ ਹੀ ਕਦੇ ਭੁੱਲਾਂਗੇ, ਅਤੇ ਨਾ ਹੀ ਕਦੇ ਇਸਨੂੰ ਭੁੱਲਣ ਦੇਵਾਂਗੇ।'

Punjabi Shorts

Latest News