Tuesday, 10th of November 2026

ਸੰਗੀਤ ਜਗਤ ਤੋਂ ਦੁਖਦਾਈ ਖ਼ਬਰ: 22 ਸਾਲਾ ਮਸ਼ਹੂਰ ਗਾਇਕ ਦੀ ਸੜਕ ਹਾਦਸੇ ‘ਚ ਗਈ ਜਾਨ, ਪਿਤਾ ਨੇ ਭਾਵੁਕ ਪੋਸਟ ਸਾਂਝਾ ਕੀਤਾ ਦਰਦ

ਸੰਗੀਤ ਜਗਤ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਦੇ ਫਲੋਰੀਡਾ ਵਿੱਚ 22 ਸਾਲਾ ਕੰਟਰੀ ਗਾਇਕ ਸੀਜੇ ਬੀਚ (CJ Beach) ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਸ ਖ਼ਬਰ ਤੋਂ ਬਾਅਦ ਸੰਗੀਤ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਹੈ।

Edited By: Lajwinder Kaur | Updated at:

ਜਾਣਕਾਰੀ ਅਨੁਸਾਰ, ਇਹ ਹਾਦਸਾ 7 ਨਵੰਬਰ ਨੂੰ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਸੀਜੇ ਬੀਚ ਦੀ ਕਾਰ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਉਤਰ ਗਈ ਅਤੇ ਕਈ ਦਰੱਖਤਾਂ ਨਾਲ ਟਕਰਾ ਗਈ। ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ, ਹਾਦਸੇ ਸਮੇਂ ਉਨ੍ਹਾਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਕੁਝ ਰਿਪੋਰਟਾਂ ਵਿੱਚ ਉਨ੍ਹਾਂ ਦੀ ਮੌਕੇ 'ਤੇ ਮੌਤ ਹੋਣ ਦੀ ਗੱਲ ਕਹੀ ਗਈ ਹੈ, ਜਦਕਿ ਕੁਝ ਮੁਤਾਬਕ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ।

ਪਿਤਾ ਨੇ ਫੇਸਬੁੱਕ 'ਤੇ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਸੀਜੇ ਬੀਚ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਪਿਤਾ ਨੇ ਫੇਸਬੁੱਕ 'ਤੇ ਇੱਕ ਭਾਵੁਕ ਪੋਸਟ ਰਾਹੀਂ ਕੀਤੀ। ਉਨ੍ਹਾਂ ਦੱਸਿਆ ਕਿ ਲੋਕ ਉਨ੍ਹਾਂ ਦੇ ਪੁੱਤਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰ ਰਹੇ ਹਨ। ਇਨ੍ਹਾਂ ਨੂੰ ਦੇਖਣਾ ਉਨ੍ਹਾਂ ਲਈ ਬਹੁਤ ਮੁਸ਼ਕਲ ਹੈ, ਪਰ ਉਹ ਇਸ ਗੱਲ ਲਈ ਧੰਨਵਾਦੀ ਹਨ ਕਿ ਉਨ੍ਹਾਂ ਦੇ ਪੁੱਤਰ ਨੂੰ ਬਹੁਤ ਸਾਰੇ ਲੋਕ ਪਿਆਰ ਕਰਦੇ ਸਨ।

ਹੈਰਾਨੀ ਦੀ ਗੱਲ ਇਹ ਹੈ ਕਿ ਹਾਦਸੇ ਤੋਂ ਕੁਝ ਘੰਟੇ ਪਹਿਲਾਂ ਹੀ ਸੀਜੇ ਨੇ ਫਲੋਰੀਡਾ ਦੇ ਪਨਾਸੀਆ ਸਥਿਤ ਰੈਸਟੋਰੈਂਟ ਅਤੇ ਸੰਗੀਤ ਸਥਾਨ 'ਦ ਸਾਲਟੀ ਡੌਂਕੀ' ਵਿੱਚ ਲਾਈਵ ਪਰਫਾਰਮੈਂਸ ਦਿੱਤੀ ਸੀ।

ਪਿਤਾ ਨੇ ਸੜਕ 'ਤੇ ਚੇਤਾਵਨੀ ਲਾਈਟਾਂ ਲਗਾਉਣ ਦੀ ਕੀਤੀ ਮੰਗ

ਪੁੱਤਰ ਦੀ ਮੌਤ ਤੋਂ ਬਾਅਦ ਪਿਤਾ ਨੇ ਸੜਕ ਸੁਰੱਖਿਆ ਦਾ ਮੁੱਦਾ ਵੀ ਚੁੱਕਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਰੇਵਿੰਕਲ ਰੋਡ 'ਤੇ ਉਸ ਮੋੜ ਦੇ ਦੋਵੇਂ ਪਾਸੇ ਚੇਤਾਵਨੀ ਲਾਈਟਾਂ ਅਤੇ ਸਾਈਨ ਬੋਰਡ ਲਗਵਾਉਣ ਲਈ ਕਾਉਂਟੀ ਕਮਿਸ਼ਨਰਾਂ ਨਾਲ ਸੰਪਰਕ ਕੀਤਾ ਜਾਵੇ।

ਉਨ੍ਹਾਂ ਦੱਸਿਆ ਕਿ ਇਸੇ ਥਾਂ 'ਤੇ ਪਹਿਲਾਂ ਵੀ ਹਾਦਸਾ ਵਾਪਰ ਚੁੱਕਾ ਹੈ। ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸੜਕ 'ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ।

ਕੌਣ ਸੀ ਸੀਜੇ ਬੀਚ?

ਸੀਜੇ ਬੀਚ ਫਲੋਰੀਡਾ ਦੇ ਇੱਕ ਉੱਭਰਦੇ ਕੰਟਰੀ ਗਾਇਕ ਸਨ। ਉਹ ਇਕੱਲੇ ਵੀ ਗੀਤ ਗਾਉਂਦੇ ਸਨ ਅਤੇ ਆਪਣੇ ਬੈਂਡ 'ਸੀਜੇ ਐਂਡ ਦ ਡੈੱਡਮੈਨ' ਨਾਲ ਵੀ ਪੇਸ਼ਕਾਰੀਆਂ ਕਰਦੇ ਸਨ। ਉਹ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਸਨ ਅਤੇ ਅਕਸਰ ਆਪਣੇ ਗੀਤਾਂ ਦੀਆਂ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਸਨ।

ਇਸ ਤੋਂ ਇਲਾਵਾ, ਉਹ 'ਡੈੱਡਮੈਨ ਵਾਕਿੰਗ ਮਿਊਜ਼ਿਕ ਫੈਸਟੀਵਲ' ਦੇ ਸੰਸਥਾਪਕਾਂ ਵਿੱਚੋਂ ਇੱਕ ਸਨ। ਇਸ ਫੈਸਟੀਵਲ ਰਾਹੀਂ ਸਥਾਨਕ ਲੋਕਾਂ ਅਤੇ ਗਾਇਕਾਂ ਨੂੰ ਲਾਈਵ ਸੰਗੀਤ ਨਾਲ ਜੁੜਨ ਦਾ ਮੌਕਾ ਮਿਲਦਾ ਸੀ। ਉਨ੍ਹਾਂ ਨੇ ਆਖਰੀ ਵਾਰ 3 ਨਵੰਬਰ ਨੂੰ ਇੰਸਟਾਗ੍ਰਾਮ 'ਤੇ ਆਪਣਾ ਗੀਤ 'ਸਿਗਰੇਟਸ' ਗਾਉਂਦੇ ਹੋਏ ਇੱਕ ਵੀਡੀਓ ਸਾਂਝੀ ਕੀਤੀ ਸੀ।