2027 ਵਿਧਾਨ ਸਭਾ ਚੋਣਾਂ ਦੀਆਂ ਖਿੱਚੀਆਂ ਤਿਆਰੀਆਂ: 'ਅਕਾਲੀ ਦਲ ਵਾਰਿਸ ਪੰਜਾਬ ਦੇ' ਨੇ ਜਾਰੀ ਕੀਤੀ 28 ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ
ਪੰਜਾਬ ਦੀ ਸਿਆਸਤ ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆਈ ਹੈ। ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਲਈ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ। 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਵੱਲੋਂ ਕਮਰ ਕੱਸ ਲਈ ਗਈ ਹੈ। ਪਾਰਟੀ ਨੇ ਕੁੱਲ 28 ਆਗੂਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਅਤੇ ਸ਼ਹਿਰੀ ਤੇ ਦਿਹਾਤੀ ਹਲਕਿਆਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ।
ਪੰਜਾਬ ਦੀ ਸਿਆਸਤ ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆਈ ਹੈ। ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਲਈ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ। 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਵੱਲੋਂ ਕਮਰ ਕੱਸ ਲਈ ਗਈ ਹੈ। ਪਾਰਟੀ ਨੇ ਕੁੱਲ 28 ਆਗੂਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਅਤੇ ਸ਼ਹਿਰੀ ਤੇ ਦਿਹਾਤੀ ਹਲਕਿਆਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ।
ਪਾਰਟੀ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ। ਇਸ ਵਿੱਚ ਅੰਮ੍ਰਿਤਸਰ ਸ਼ਹਿਰੀ ਤੋਂ ਅਮਨਦੀਪ ਸਿੰਘ ਡੱਡੂਆਣਾ ਅਤੇ ਅੰਮ੍ਰਿਤਸਰ ਦਿਹਾਤੀ ਤੋਂ ਜਸਕਰਨ ਸਿੰਘ ਰਿਆੜ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਨੇ ਨਵੀਆਂ ਜ਼ਿੰਮੇਵਾਰੀਆਂ ਮਿਲਣ 'ਤੇ ਸਾਰੇ ਆਗੂਆਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।
ਪੜ੍ਹੋ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਪੂਰੀ ਸੂਚੀ:
1. ਅੰਮ੍ਰਿਤਸਰ (ਸ਼ਹਿਰੀ) – ਅਮਨਦੀਪ ਸਿੰਘ ਡੱਡੂਆਣਾ
2. ਅੰਮ੍ਰਿਤਸਰ (ਦਿਹਾਤੀ) – ਜਸਕਰਨ ਸਿੰਘ ਰਿਆੜ
3. ਬਠਿੰਡਾ – ਪ੍ਰਗਟ ਸਿੰਘ ਵਿਰਕ
4. ਸ੍ਰੀ ਫਤਿਹਗੜ੍ਹ ਸਾਹਿਬ – ਪਵਿੱਤਰ ਸਿੰਘ
5. ਫਰੀਦਕੋਟ – ਨਛੱਤਰ ਸਿੰਘ ਦੱਬੜੀਖਾਨਾ
6. ਜਲੰਧਰ – ਮਹਿੰਦਰ ਸਿੰਘ ਬਾਜਵਾ
7. ਮਾਨਸਾ – ਹਰਜੀਤ ਸਿੰਘ ਭੂੰਦੜ
8. ਬਰਨਾਲਾ – ਹਰਜੀਤ ਸਿੰਘ
9. ਪਟਿਆਲਾ – ਸੁਖਬੀਰ ਸਿੰਘ ਬਲਬੇੜਾ
10. ਸੰਗਰੂਰ – ਅਵਤਾਰ ਸਿੰਘ ਕਾਹਨਗੜ੍ਹ
11. ਮਲੇਰਕੋਟਲਾ – ਜਗਦੇਵ ਸਿੰਘ ਚੌਦਾ
12. ਫਾਜ਼ਿਲਕਾ – ਪ੍ਰਤਾਪ ਸਿੰਘ
13. ਪਠਾਨਕੋਟ – ਉਮਰਾਓ ਸਿੰਘ
14. ਤਰਨ ਤਾਰਨ ਸਾਹਿਬ – ਚਮਕੌਰ ਸਿੰਘ ਧੁੰਨ
15. ਫਿਰੋਜ਼ਪੁਰ – ਜਗਦੀਪ ਸਿੰਘ ਭੁੱਲਰ
16. ਸ੍ਰੀ ਮੁਕਤਸਰ ਸਾਹਿਬ – ਜਸਵਿੰਦਰ ਸਿੰਘ ਬਾਦਲ
17. ਕਪੂਰਥਲਾ – ਰਛਪਾਲ ਸਿੰਘ
18. ਮੋਹਾਲੀ – ਕੁਲਦੀਪ ਸਿੰਘ ਸਰਸੀਣੀ
19. ਗੁਰਦਾਸਪੁਰ (ਦਿਹਾਤੀ) – ਮਨਜਿੰਦਰ ਸਿੰਘ ਬੱਲ
20. ਗੁਰਦਾਸਪੁਰ – ਗੁਰਪ੍ਰੀਤ ਸਿੰਘ
21. ਲੁਧਿਆਣਾ (ਦਿਹਾਤੀ) – ਅਮਨਦੀਪ ਸਿੰਘ ਹਸਨਪੁਰ
22. ਲੁਧਿਆਣਾ (ਸ਼ਹਿਰੀ)-1 – ਰੋਹਿਤ ਖੁੱਲਰ
23. ਮੋਗਾ – ਕਰਮਜੀਤ ਸਿੰਘ
24. ਰੂਪਨਗਰ – ਐਡਵੋਕੇਟ ਸਰਬਜੀਤ ਸਿੰਘ
25. ਹੁਸ਼ਿਆਰਪੁਰ (ਸ਼ਹਿਰੀ) – ਮਨਦੀਪ ਸਿੰਘ
26. ਹੁਸ਼ਿਆਰਪੁਰ (ਦਿਹਾਤੀ) – ਮਨਜਿੰਦਰ ਸਿੰਘ ਰੜਾ
27. ਮੋਗਾ (ਸ਼ਹਿਰੀ) – ਅਮਨਦੀਪ ਸਿੰਘ ਖਾਲਸਾ
28. ਲੁਧਿਆਣਾ (ਸ਼ਹਿਰੀ)-2 – ਗੁਰਪ੍ਰੀਤ ਸਿੰਘ ਪ੍ਰਿੰਸ
ਸੰਗਠਨ ਨੂੰ ਮਜ਼ਬੂਤ ਕਰਨ ਦੀ ਵੱਡੀ ਪਹਿਲ
ਪਾਰਟੀ ਨੇ ਨਵੇਂ ਨਿਯੁਕਤ ਹੋਏ ਸਮੂਹ ਅਹੁਦੇਦਾਰਾਂ ਨੂੰ ਵਧਾਈਆਂ ਦਿੰਦਿਆਂ ਆਸ ਪ੍ਰਗਟਾਈ ਹੈ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਲਹਿਰ ਨੂੰ ਘਰ-ਘਰ ਪਹੁੰਚਾਉਣ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ। ਅੰਮ੍ਰਿਤਸਰ ਸ਼ਹਿਰੀ ਤੋਂ ਅਮਨਦੀਪ ਸਿੰਘ ਡੱਡੂਆਣਾ ਅਤੇ ਦਿਹਾਤੀ ਤੋਂ ਜਸਕਰਨ ਸਿੰਘ ਰਿਆੜ ਵਰਗੇ ਪ੍ਰਮੁੱਖ ਚਿਹਰਿਆਂ ਨੂੰ ਜ਼ਿੰਮੇਵਾਰੀ ਦੇ ਕੇ ਪਾਰਟੀ ਨੇ ਮਾਝੇ ਵਿੱਚ ਆਪਣੀ ਪਕੜ ਹੋਰ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ ਹੈ।