ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਦੌਰਾਨ ਸਭ ਤੋਂ ਵੱਡੀ ਚੁਣੌਤੀ ਬਣ ਜਾਂਦਾ ਹੈ ਨਹਾਉਣਾ। ਕੁਝ ਲੋਕ ਗਰਮ ਪਾਣੀ ਨਾਲ ਨਹਾਉਂਦੇ ਨੇ ਅਤੇ ਕੁਝ ਠੰਢੇ ਪਾਣੀ ਦੇ ਨਾਲ ਹੀ ਨਹਾ ਲੈਂਦੇ ਹਨ। ਗਰਮ ਤੇ ਠੰਢੇ ਪਾਣੀ ਨਾਲ ਨਹਾਉਣ ਦੇ ਕਈ ਫਾਇਦੇ ਤੇ ਨੁਕਸਾਨ ਹਨ। ਅੱਜੇ ਅਸੀਂ ਗਰਮ ਪਾਣੀ ਨਾਲ ਨਹਾਉਣ ਦੇ ਫਾਇਦੇ ਤੇ ਨੁਕਸਾਨ ਬਾਰੇ ਜਾਣਕਾਰੀ ਸਾਂਝੀ ਕਰਾਂਗੇ।
ਸਰਦੀਆਂ ਵਿੱਚ ਗਰਮ ਪਾਣੀ ਨਾਲ ਇਸ਼ਨਾਨ ਕਰਨਾ ਹਰ ਕੋਈ ਪਸੰਦ ਕਰਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਿਸ ਨਿੱਘ ਨੂੰ ਤੁਸੀਂ ਇੰਨਾ ਪਿਆਰ ਕਰਦੇ ਹੋ, ਉਸ ਦੇ ਨੁਕਸਾਨ ਅਤੇ ਫਾਇਦੇ ਦੋਵੇਂ ਹੋ ਸਕਦੇ ਹਨ? ਬਹੁਤ ਸਾਰੇ ਲੋਕ ਸੋਚਦੇ ਹਨ ਕਿ ਗਰਮ ਇਸ਼ਨਾਨ ਹਮੇਸ਼ਾ ਚੰਗੇ ਹੁੰਦੇ ਹਨ, ਪਰ ਸੱਚਾਈ ਇਹ ਹੈ ਕਿ ਬਹੁਤ ਜ਼ਿਆਦਾ ਜਾਂ ਗਲਤ ਵਰਤੋਂ ਤੁਹਾਡੀ ਸਿਹਤ ਅਤੇ ਚਮੜੀ ਦੋਵਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਦਰਅਸਲ ਜਦੋਂ ਸਰੀਰ ਗਰਮ ਪਾਣੀ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਸਰੀਰ ਦਾ ਤਾਪਮਾਨ ਤੇਜ਼ੀ ਨਾਲ ਵਧਦਾ ਹੈ। ਇਸ ਨਾਲ ਖੂਨ ਦੀਆਂ ਨਾੜੀਆਂ ਫੈਲ ਜਾਂਦੀਆਂ ਹਨ, ਦਿਲ ਦੀ ਧੜਕਣ ਵਧ ਜਾਂਦੀ ਹੈ ਅਤੇ ਬਲੱਡ ਪ੍ਰੈਸ਼ਰ ਵਿੱਚ ਉਤਰਾਅ-ਚੜ੍ਹਾਅ ਆਉਂਦਾ ਹੈ।
ਗਰਮ ਪਾਣੀ ਚਮੜੀ ਦੀ ਕੁਦਰਤੀ ਤੇਲ ਦੀ ਪਰਤ ਨੂੰ ਖਤਮ ਕਰ ਦਿੰਦਾ ਹੈ, ਜਿਸ ਨਾਲ ਇਹ ਸੁੱਕੀ ਅਤੇ ਚਿੜਚਿੜੀ ਰਹਿ ਜਾਂਦੀ ਹੈ। ਇਸ ਤਰ੍ਹਾਂ ਵਾਰ-ਵਾਰ ਨਹਾਉਣ ਨਾਲ ਵਾਲਾਂ ਦਾ ਝੜਨਾ, ਥਕਾਵਟ ਅਤੇ ਕਮਜ਼ੋਰ ਇਮਿਊਨ ਸਿਸਟਮ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਤੁਸੀ ਹਲਕੇ ਗੁਨਗੁਨੇ ਪਾਣੀ ਨਾਲ ਨਹਾ ਕੇ ਠੰਢ ਅਤੇ ਬਿਮਾਰੀਆਂ ਤੋਂ ਬੱਚ ਸਕਦੇ ਹੋ।
A. ਗਰਮ ਪਾਣੀ ਨਾਲ ਨਹਾਉਣ ਦੇ ਨੁਕਸਾਨ
⦁ ਇਸ ਨਾਲ ਤੁਹਾਡੀ ਚਮੜੀ ਦੇ ਕੁਦਰਤੀ ਨਰਮੀ ਖਤਮ ਹੋ ਜਾਂਦੀ ਹੈ ਅਤੇ ਚਮੜੀ ਖੁਸ਼ਕ ਤੇ ਬੇਜਾਨ ਹੋ ਜਾਂਦੀ ਹੈ
⦁ ਜ਼ਿਆਦਾ ਗਰਮ ਪਾਣੀ ਨਾਲ ਸਰੀਰ 'ਤੇ ਖੁਜਲੀ ਤੇ ਲਾਲੀ ਆ ਜਾਂਦੀ ਹੈ
⦁ ਇਸ ਕਾਰਨ ਵਾਲ ਵੀ ਝੜਣੇ ਸ਼ੁਰੂ ਹੋ ਜਾਂਦੇ ਹਨ
⦁ ਇਸ ਨਾਲ ਚਮੜੀ ਤੇ ਚੰਬਲ ਲਾਗ ਦਾ ਖ਼ਤਰਾ ਵਧ ਜਾਂਦਾ ਹੈ
⦁ ਜ਼ਿਆਦਾ ਗਰਮ ਪਾਣੀ ਬਲੱਡ ਪ੍ਰੈਸ਼ਰ 'ਚ ਵਾਧਾ ਕਰਦਾ ਹੈ
⦁ ਗਰਮ ਇਸ਼ਨਾਨ ਤੋਂ ਬਾਅਦ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ
⦁ ਗਰਮ ਭਾਫ਼ ਅੱਖਾਂ ਦੀ ਨਮੀ ਨੂੰ ਘਟਾ ਸਕਦੀ ਹੈ
⦁ ਗਰਮ ਪਾਣੀ ਦੇ ਨਾਲ ਲੱਤਾਂ ਦੀਆਂ ਨਾੜਾਂ ਕਮਜ਼ੋਰ ਹੁੰਦੀਆਂ ਹਨ
⦁ ਗਰਮ ਪਾਣੀ ਦੇ ਇਸ਼ਨਾਨ ਕਾਰਨ ਗਰਭ ਧਾਰਨ 'ਚ ਮੁਸ਼ਕਲ ਆਉਂਦੀ ਹੈ
⦁ ਮਰਦਾਂ 'ਚ ਗਰਮ ਪਾਣੀ ਨਾਲ ਸ਼ੁਕਰਾਣੂਆਂ ਦੀ ਕਮੀ ਹੁੰਦੀ ਹੈ
B. ਗਰਮ ਦੀ ਜਗ੍ਹਾ ਗੁਨਗਨਾ ਪਾਣੀ ਫਾਇਦੇਮੰਦ
⦁ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ, ਜਿਸ ਨਾਲ ਤਣਾਅ ਤੇ ਚਿੰਤਾ ਘੱਟਦੀ ਹੈ
⦁ ਰਾਤ ਨੂੰ ਸੌਣ ਤੋਂ ਪਹਿਲਾਂ ਗੁਨਗਨੇ ਪਾਣੀ ਨਾਲ ਨਹਾਉਣਾ 'ਤੇ ਨੀਂਦ ਵਧੀਆਂ ਆਉਂਦੀ ਹੈ
⦁ ਮਾਸਪੇਸ਼ੀਆਂ ਦੇ ਦਰਦ ਨੂੰ ਘਟਾਉਂਦਾ ਹੈ
⦁ ਜ਼ੁਕਾਮ ਅਤੇ ਖੰਘ ਤੋਂ ਰਾਹਤ ਮਿਲਦੀ ਹੈ
⦁ ਗੁਨਗਨੇ ਪਾਣੀ ਨਾਲ ਨਹਾਉਣ 'ਤੇ ਖੂਨ ਦੀ ਗਤੀ ਸਹੀ ਹੁੰਦੀ ਹੈ
⦁ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ
⦁ ਗੁਨਗਨੇ ਪਾਣੀ ਨਾਲ ਸਰੀਰ ਦੇ ਰੋਮ ਖੁੱਲ੍ਹਦੇ ਹਨ, ਜੋ ਸਰਦੀਆਂ ਦੇ ਮੌਸਮ ਵਿੱਚ ਲਾਹੇਵੰਦ ਹਨ
⦁ ਗੁਨਗੁਨੇ ਪਾਣੀ ਦੇ ਨਾਲ ਸਿਰ ਦਰਦ ਤੋਂ ਤੁਰੰਤ ਰਾਹਤ ਮਿਲਦੀ ਹੈ