Saturday, 10th of January 2026

Priyanka Gandhi Son Engagement: ਪ੍ਰਿਯੰਕਾ ਗਾਂਧੀ ਦੇ ਪੁੱਤਰ ਦੀ ਹੋਈ ਮੰਗਣੀ, ਫੋਟੋਆਂ ਵਾਇਰਲ

Reported by: GTC News Desk  |  Edited by: Gurjeet Singh  |  January 03rd 2026 04:49 PM  |  Updated: January 03rd 2026 04:49 PM
Priyanka Gandhi Son Engagement: ਪ੍ਰਿਯੰਕਾ ਗਾਂਧੀ ਦੇ ਪੁੱਤਰ ਦੀ ਹੋਈ ਮੰਗਣੀ, ਫੋਟੋਆਂ  ਵਾਇਰਲ

Priyanka Gandhi Son Engagement: ਪ੍ਰਿਯੰਕਾ ਗਾਂਧੀ ਦੇ ਪੁੱਤਰ ਦੀ ਹੋਈ ਮੰਗਣੀ, ਫੋਟੋਆਂ ਵਾਇਰਲ

ਜਦੋਂ ਤੋਂ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਦੇ ਪੁੱਤਰ ਦੀ ਮੰਗਣੀ ਦੀ ਖ਼ਬਰ ਆਈ ਹੈ, ਉਨ੍ਹਾਂ ਦੀ ਹੋਣ ਵਾਲੀ ਨੂੰਹ ਬਾਰੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਫੋਟੋਆਂ ਵੀ ਵਾਇਰਲ ਹੋ ਰਹੀਆਂ ਹਨ, ਜੋ ਉਨ੍ਹਾਂ ਦੀ ਸੁੰਦਰਤਾ ਨੂੰ ਦਰਸਾਉਂਦੀਆਂ ਹਨ।

ਹੁਣ ਰੇਹਾਨ ਵਾਡਰਾ ਨੇ ਆਪਣੀ ਮਾਂ ਪ੍ਰਿਯੰਕਾ ਅਤੇ ਪਿਤਾ ਰਾਬਰਟ ਵਾਡਰਾ ਦੇ ਨਾਲ 29 ਦਸੰਬਰ ਨੂੰ ਹੋਈ ਆਪਣੀ ਮੰਗਣੀ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ ਅਤੇ ਉਹ ਜਲਦੀ ਹੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਈਆਂ। ਜਿਸ ਵਿੱਚ ਰੇਹਾਨ ਅਤੇ ਅਵੀਵਾ ਬੇਗ ਦਾ ਸਟਾਈਲ ਸ਼ਾਨਦਾਰ ਲੱਗ ਰਿਹਾ ਹੈ।

ਰੇਹਾਨ ਅਤੇ ਅਵੀਵਾ ਦੀ ਮੰਗਣੀ ਇੱਕ ਨਿੱਜੀ ਪ੍ਰੋਗਰਾਮ ਦੌਰਾਨ ਹੋਈ, ਜਿਸ ਵਿੱਚ ਪਰਿਵਾਰਕ ਮੈਂਬਰ ਸ਼ਾਮਲ ਹੋਏ। ਹੋਣ ਵਾਲੀ ਦੁਲਹਨ ਨੇ ਲਹਿੰਗਾ ਪਾ ਕੇ ਆਪਣੀ ਦੇਸੀ ਸੁੰਦਰਤਾ ਦਾ ਪ੍ਰਦਰਸ਼ਨ ਕੀਤਾ, ਅਤੇ ਲਾੜਾ ਵੀ ਓਨਾ ਹੀ ਸੁੰਦਰ ਲੱਗ ਰਿਹਾ ਸੀ। ਹਾਲਾਂਕਿ ਵਿਆਹ ਦੀ ਤਾਰੀਖ਼ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਕਿਹਾ ਜਾ ਰਿਹਾ ਹੈ ਕਿ ਉਹ ਇਸ ਸਾਲ ਵਿਆਹ ਦੇ ਬੰਧਨ ਵਿੱਚ ਬੱਝਣਗੇ। ਇਸ ਸਮੇਂ ਜੋੜੇ ਦੇ ਮੰਗਣੀ ਵਾਲੇ ਲੁੱਕ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

ਪ੍ਰਿਯੰਕਾ ਅਤੇ ਰਾਬਰਟ ਨੇ ਆਪਣੇ ਪੁੱਤਰ ਨੂੰ ਮੰਗਣੀ ਦੀ ਵਧਾਈ ਦਿੱਤੀ ਅਤੇ ਬਹੁਤ ਸਾਰਾ ਪਿਆਰ ਵੰਡਿਆ। ਇਸ ਦੇ ਨਾਲ ਹੀ ਸੰਸਦ ਮੈਂਬਰ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਇੱਕ ਦੂਜੇ ਨੂੰ 3 ਸਾਲ ਦੀ ਉਮਰ ਤੋਂ ਜਾਣਦੇ ਹਨ, ਅਤੇ ਉਨ੍ਹਾਂ ਦੀ ਦੋਸਤੀ ਇੱਕ ਸੁੰਦਰ ਰਿਸ਼ਤੇ ਵਿੱਚ ਖਿੜ ਰਹੀ ਹੈ, ਜਿਸ ਤੋਂ ਦੋਵੇਂ ਪਰਿਵਾਰ ਬਹੁਤ ਖੁਸ਼ ਹਨ।

ਇੰਸਟਾਗ੍ਰਾਮ 'ਤੇ 22,200 ਫਾਲੋਅਰਜ਼ ਵਾਲੀ ਅਵੀਵਾ ਅਕਸਰ ਹੀ ਆਪਣੀ ਸਟਾਈਲਿਸ਼ ਲੁੱਕ ਸ਼ੇਅਰ ਕਰਦੀ ਰਹਿੰਦੀ ਹੈ। ਜਿੱਥੇ ਉਸ ਦਾ ਕਦੀ ਦੇਸੀ, ਕਦੀ ਮਾਡਨ ਲੁੱਕ ਦੇਖਣ ਨੂੰ ਮਿਲਦਾ ਹੈ। ਹੁਣ ਆਪਣੀ ਮੰਗਣੀ ਲਈ ਉਸ ਨੇ ਇੱਕ ਲਹਿੰਗਾ ਪਾਇਆ ਸੀ। ਇਸ ਵਿੱਚ ਉਹ ਬਹੁਤ ਸ਼ਾਨਦਾਰ ਲੱਗ ਰਹੀ ਸੀ, ਜਦੋਂ ਕਿ ਰੇਹਾਨ ਦਾ ਛੋਟਾ ਬੰਦ ਗਲਾ ਅਤੇ ਮੈਚਿੰਗ ਟਰਾਊਜ਼ਰ ਵਿੱਚ ਸ਼ਾਨਦਾਰ ਲੱਗ ਰਿਹਾ ਸੀ।