Wednesday, 26th of November 2025

Canada speeds India trade talks, ਭਾਰਤ–ਕੈਨੇਡਾ ਵਪਾਰ ਸਮਝੌਤਾ ਫਾਸਟ ਟ੍ਰੈਕ ‘ਤੇ

Reported by: Sukhjinder Singh  |  Edited by: Jitendra Baghel  |  November 25th 2025 11:46 AM  |  Updated: November 25th 2025 11:46 AM
Canada speeds India trade talks, ਭਾਰਤ–ਕੈਨੇਡਾ ਵਪਾਰ ਸਮਝੌਤਾ ਫਾਸਟ ਟ੍ਰੈਕ ‘ਤੇ

Canada speeds India trade talks, ਭਾਰਤ–ਕੈਨੇਡਾ ਵਪਾਰ ਸਮਝੌਤਾ ਫਾਸਟ ਟ੍ਰੈਕ ‘ਤੇ

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਕਰੀਬ ਦੋ ਸਾਲਾਂ ਦੇ ਤਣਾਅਪੂਰਨ ਸਬੰਧਾਂ ਮਗਰੋਂ ਕੈਨੇਡਾ ਤੇ ਭਾਰਤ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਲਈ ਤੇਜ਼ੀ ਨਾਲ ਕੰਮ ਕਰਨਗੇ। ਆਨੰਦ ਦਾ ਇਹ ਬਿਆਨ ਹਫ਼ਤੇ ਦੇ ਅਖੀਰ ਵਿਚ ਦੱਖਣੀ ਅਫਰੀਕਾ ਵਿਚ ਜੀ20 ਸਿਖਰ ਵਾਰਤਾ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਨਰੇਂਦਰ ਮੋਦੀ ਵਿਚਾਲੇ ਹੋਈ ਬੈਠਕ ਤੋਂ ਬਾਅਦ ਆਇਆ ਹੈ।

ਬੈਠਕ ਵਿੱਚ ਦੋਵਾਂ ਆਗੂਆਂ ਨੇ ਇੱਕ ਨਵੇਂ ਵਪਾਰ ਸਮਝੌਤੇ ਲਈ ਗੱਲਬਾਤ ਮੁੜ ਸ਼ੁਰੂ ਕਰਨ ਬਾਰੇ ਸਹਿਮਤੀ ਜਤਾਈ ਹੈ। ਆਨੰਦ ਨੇ ਦੱਸਿਆ ਕਿ ਦੋਵੇਂ ਨੇਤਾਵਾਂ ਇਸ ਪ੍ਰਕਿਰਿਆ ਨੂੰ ਜਲਦੀ ਪੂਰਾ ਕਰਨ ’ਤੇ ਸਹਿਮਤ ਹਨ। ਮਾਰਕ ਕਾਰਨੀ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਭਾਰਤ ਦੀ ਯਾਤਰਾ ਵੀ ਕਰਨਗੇ। ਆਨੰਦ ਨੇ ਅਗਲੇ ਦਹਾਕੇ ਵਿਚ ਗੈਰ ਅਮਰੀਕੀ ਵਪਾਰ ਨੂੰ ਦੁੱਗਣਾ ਕਰਨ ਦੇ ਕਾਰਨੀ ਦੇ ਟੀਚੇ ਦਾ ਜ਼ਿਕਰ ਕੀਤਾ। ਕੈਨੇਡਾ ਵਿਸ਼ਵ ਦੇ ਉਨ੍ਹਾਂ ਕੁਝ ਦੇਸ਼ਾਂ ਵਿਚੋਂ ਇਕ ਹੈ ।ਜਿਨ੍ਹਾਂ ਦਾ ਅਰਥਚਾਰਾ ਵਪਾਰ ’ਤੇ ਨਿਰਭਰ ਹੈ।