Sunday, 11th of January 2026

ਦੁਖਦਾਈ ਖ਼ਬਰ: ਕੈਨੇਡਾ ਵਿੱਚ ਸੜਕ ਹਾਦਸੇ ਕਰਕੇ 23 ਸਾਲਾ ਨੌਜਵਾਨ ਦੀ ਮੌਤ

Reported by: Lakshay Anand  |  Edited by: Jitendra Baghel  |  December 10th 2025 01:44 PM  |  Updated: December 10th 2025 01:44 PM
ਦੁਖਦਾਈ ਖ਼ਬਰ: ਕੈਨੇਡਾ ਵਿੱਚ ਸੜਕ ਹਾਦਸੇ ਕਰਕੇ 23 ਸਾਲਾ ਨੌਜਵਾਨ ਦੀ ਮੌਤ

ਦੁਖਦਾਈ ਖ਼ਬਰ: ਕੈਨੇਡਾ ਵਿੱਚ ਸੜਕ ਹਾਦਸੇ ਕਰਕੇ 23 ਸਾਲਾ ਨੌਜਵਾਨ ਦੀ ਮੌਤ

ਮਲੋਟ: ਮਲੋਟ ਇਲਾਕੇ ਲਈ ਇੱਕ ਹੋਰ ਬੁਰੀ ਖ਼ਬਰ ਆਈ ਹੈ। ਬੀਤੀ ਰਾਤ ਕੈਨੇਡਾ ਵਿੱਚ ਇੱਕ ਸੜਕ ਹਾਦਸੇ ਵਿੱਚ ਪਿੰਡ ਖਾਨੇ ਕੀ ਢਾਬਾ ਦੇ ਇੱਕ 23 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਸ ਖ਼ਬਰ ਨੇ ਪੂਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਫੈਲਾ ਦਿੱਤਾ ਹੈ।

ਪਿੰਡ ਖਾਨੇ ਕੀ ਢਾਬਾ ਦੇ ਸਾਬਕਾ ਸਰਪੰਚ ਰਘਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਵਿਕਰਮਜੀਤ ਸਿੰਘ ਪੁੱਤਰ ਬਲਰਾਜ ਸਿੰਘ ਪਿਛਲੇ ਤਿੰਨ ਸਾਲਾਂ ਤੋਂ ਕੈਨੇਡਾ ਦੇ ਬਰੈਂਪਟਨ ਵਿੱਚ ਰਹਿ ਰਿਹਾ ਸੀ। ਉਹ ਟਰੱਕ ਚਲਾਉਂਦਾ ਸੀ। ਵਿਕਰਮਜੀਤ ਸਿੰਘ ਅੱਜ ਭਾਰਤ ਵਿੱਚ ਸਵੇਰੇ ਜਦੋਂ 2 ਵਜ ਰਹੇ ਸੀ, ਕੈਨੇਡਾ ਵਿੱਚ ਦੁਪਹਿਰ 2 ਵਜੇ ਦਾ ਸਮਾਂ ਸੀ, ਉਸ ਵੇਲੇ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੁਖਦਾਈ ਖ਼ਬਰ ਨੇ ਪੂਰੇ ਇਲਾਕੇ ਵਿੱਚ ਸੋਗ ਫੈਲਾ ਦਿੱਤਾ ਹੈ। ਸਿਰਫ਼ ਪੰਜ ਦਿਨ ਪਹਿਲਾਂ, ਮਲੋਟ ਸਬ-ਡਿਵੀਜ਼ਨ ਦੇ ਪਿੰਡ ਵੜਿੰਗ ਖੇੜਾ ਦੇ ਗੁਰਪ੍ਰੀਤ ਸਿੰਘ ਦੀ ਵੀ ਕੈਨੇਡਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਨੌਜਵਾਨ ਆਪਣੇ ਸੁਪਨੇ ਪੂਰੇ ਕਰਨ ਲਈ ਵਿਦੇਸ਼ਾਂ ਦਾ ਰੁਖ ਕਰਦੇ ਨੇ. ਕਈ ਵਾਰ ਦੇਖਿਆ ਗਿਆ ਹੈ ਕਿ ਕਈ ਨੌਜਵਾਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਵੀ ਹੋ ਜਾਂਦੀ ਹੈ, ਜੇਕਰ ਸਰਕਾਰ ਭਾਰਤ ਦੇ ਵਿਚ ਨੌਕਰੀਆਂ ਪੈਦਾ ਕਰਨ ਦਾ ਪੰਜਾਬ ਦੇ ਜਾਂ ਦੇਸ਼ ਦੇ ਕਿਸੇ ਵੀ ਨੌਜਵਾਨ ਨੂੰ ਵਿਦੇਸ਼ ਜਾਣ ਦੀ ਲੋੜ ਨਾ ਪਵੇ !

TAGS