ਅਮਰੀਕਾ ਨੇ H-1B ਵੀਜ਼ਾ ਨੂੰ ਲੈ ਕੇ ਵੱਡਾ ਝਟਕਾ ਦਿੱਤਾ ਹੈ । ਟਰੰਪ ਪ੍ਰਸ਼ਾਸਨ ਨੇ ਜਨਵਰੀ 2025 ਤੋਂ ਹੁਣ ਤੱਕ ਕੁੱਲ 85,000 ਵੀਜ਼ਾ ਰੱਦ ਕਰ ਦਿੱਤੇ ਹਨ। ਇਨ੍ਹਾਂ ਵਿੱਚ 8,000 ਵੀਜ਼ਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਨ । ਜੋ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਹਨ । ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ। USA ਸਟੇਟ ਡਿਪਾਰਟਮੈਂਟ ਨੇ X ‘ਤੇ ਟਵੀਟ ਕਰਕੇ ਦੱਸਿਆ ਕਿ ਜਨਵਰੀ ਤੋਂ ਲੈ ਕੇ ਹੁਣ ਤੱਕ 85000 ਵੀਜ਼ੇ ਰੱਦ ਕੀਤੇ ਗਏ ਹਨ ।
ਵੀਜ਼ਾ ਰੱਦ ਹੋਣ ਦੇ ਕਾਰਨਾਂ ਵਿੱਚ ਸ਼ਰਾਬ ਪੀ ਕੇ ਡਰਾਈਵਿੰਗ ਕਰਨਾ, ਚੋਰੀ, ਕੁੱਟਮਾਰ, ਸਿਆਸੀ ਪ੍ਰਦਰਸ਼ਨ, ਸ਼ੱਕੀ ਗਤੀਵਿਧੀਆਂ ਅਤੇ ਸੁਰੱਖਿਆ ਸਬੰਧੀ ਮਾਮਲਿਆਂ ਨੂੰ ਦੱਸਿਆ ਗਿਆ ਹੈ। ਟਰੰਪ ਪ੍ਰਸ਼ਾਸਨ ਹੁਣ 55 ਮਿਲੀਅਨ ਤੋਂ ਵੱਧ ਵੀਜ਼ਾ ਹੋਲਡਰਸ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ । H-1B ਅਤੇ ਹੋਰ ਵੀਜ਼ਾ ਦੀ ਜਾਂਚ ਵੀ ਪਹਿਲਾਂ ਤੋਂ ਵੱਧ ਸਖਤ ਕਰ ਦਿੱਤੀ ਗਈ ਹੈ । ਇਸ ਦਾ ਅਸਰ ਭਾਰਤੀ ਵਿਦਿਆਰਥੀਆਂ ਅਤੇ ਮੁਲਾਜ਼ਮਾਂ ‘ਤੇ ਵੀ ਸਿੱਧਾ ਪਵੇਗਾ । ਛੋਟੇ ਤੋਂ ਛੋਟਾ ਅਪਰਾਧ ਜਾਂ ਸ਼ੱਕ ਵੀ ਵੀਜ਼ਾ ਰੱਦ ਹੋਣ ਦਾ ਕਾਰਨ ਬਣ ਸਕਦਾ ਹੈ ।
ਟਰੰਪ ਦੇ ਦੂਜੇ ਕਾਰਜਕਾਲ ਵਿੱਚ ਸਟੇਟ ਡਿਪਾਰਟਮੈਂਟ ਨੇ ਵੀਜ਼ਾ ਅਰਜ਼ੀਆਂ ਦੀ ਸਮੀਖਿਆ ਕਰਨਾ ਤੇ ਵੀਜ਼ਾ ਧਾਰਕਾਂ ‘ਤੇ ਨਜ਼ਰ ਰੱਖਣ ਲਈ ਆਪਣੇ ਮਾਪਦੰਡ ਨੂੰ ਵਧਾਇਆ ਤੇ ਵ੍ਹਾਈਟ ਹਾਊਸ ਨੇੜੇ ਹੋਏ ਹਮਲੇ ਮਗਰੋਂ ਨਿਯਮਾਂ ਵਿਚ ਹੋਰ ਸਖਤੀ ਕਰ ਦਿੱਤੀ ਹੈ,H1B ਬਿਨੈਕਾਰਾਂ ਲਈ ਕਈ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ ਕਿਉਂਕਿ ਕਈ ਬਿਨੈਕਾਰਾਂ ਲਈ ਇੰਟਰਵਿਊ ਵੀ ਕਈ ਮਹੀਨਿਆਂ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਐਡਵਾਇਜਰੀ ਜਾਰੀ ਕਰਕੇ ਦੱਸਿਆ ਕਿ ਦਸੰਬਰ-ਜਨਵਰੀ ਦੇ ਕਈ ਇੰਟਰਵਿਊ ਹੁਣ ਮਾਰਚ 2026 ਜਾਂ ਉਸ ਤੋਂ ਬਾਅਦ ਹੋਣਗੇ।