ਅਮਰੀਕਾ:- ਅਮਰੀਕਾ ਦੇ ਰਾਜ ਕੈਲੀਫੋਰਨੀਆ ਦੇ ਕਲੋਵਿਸ ਸ਼ਹਿਰ ਵਿੱਚ ਵਸਦੇ ਭਾਰਤੀ ਭਾਈਚਾਰੇ ਦੀਆਂ ਮੁਸ਼ਕਿਲਾਂ ਸੁਣਨ ਲਈ ਬੀਤੇ ਦਿਨ ਐਤਵਾਰ ਨੂੰ ਕਲੋਵਿਸ ਦੇ ਮੇਅਰ ਵੋਂਗ ਮੌਆਨੂਟੌਆ ਨੇ ਇਕ ਵਿਸ਼ੇਸ਼ ਬੈਠਕ ਦਾ ਪ੍ਰਬੰਧ ਕੀਤਾ। ਇਸ ਬੈਠਕ ਵਿਚ ਮੇਅਰ ਨੇ ਜਿੱਥੇ ਕਲੋਵਿਸ ਸ਼ਹਿਰ ਵਿਚ ਸ਼ੁਰੂ ਹੋਣ ਵਾਲੇ ਨਵੇਂ ਪ੍ਰੋਜੈਕਟਸ ਬਾਰੇ ਜਾਣਕਾਰੀ ਦਿੱਤੀ, ਉੱਥੇ ਭਾਰਤੀ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ।
ਜਿਥੇ ਬੀਤੇ ਦਿਨ ਕਲੋਵਿਸ ਦੇ ਮੇਅਰ ਵੋਂਗ ਮੌਆਨੂਟੌਆ ਨੇ ਭਾਰਤੀ ਭਾਈਚਾਰੇ ਨਾਲ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਮੇਅਰ ਦੇ ਨਾਲ ਸ਼ਹਿਰ ਦੇ ਸਿਟੀ ਮੈਨੇਜਰ, ਪੁਲਿਸ ਮਹਿਕਮੇ ਦੇ ਅਧਿਕਾਰੀ ਅਤੇ ਹੋਰ ਕਈ ਅਧਿਕਾਰੀ ਵੀ ਮੌਜੂਦ ਸਨ, ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ।
ਇਸ ਦੌਰਾਨ ਮੇਅਰ ਵੋਂਗ ਮੌਆਨੂਟੌਆ ਨੇ ਜਿਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਕਲੋਵਿਸ ਸਿਟੀ ਵੱਲੋਂ ਸ਼ੁਰੂ ਕੀਤੀ ਜਾ ਰਹੇ, ਨਵੇਂ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ, ਓਥੇ ਓਹਨਾਂ ਦੀਆਂ ਮੁਸ਼ਕਿਲਾਂ ਨੂੰ ਵੀ ਬੜੇ ਧਿਆਨ ਨਾਲ ਸੁਣਿਆ ਅਤੇ ਓਹਨਾ ਦਾ ਹਾਲ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਥੇ ਇਹ ਦੱਸਣਯੋਗ ਹੈ ਕਿ ਮੇਅਰ ਵੋਂਗ ਮੌਆਨੂਟੌਆ ਵੱਖ-ਵੱਖ ਦਿਨਾਂ ਵਿਚ ਹਰ ਭਾਈਚਾਰੇ ਦੇ ਲੋਕਾਂ ਨਾਲ ਵੱਖ-ਵੱਖ ਮੀਟਿੰਗਾਂ ਕਰ ਰਹੇ ਨੇ ਅਤੇ ਇਹ ਮੀਟਿੰਗ ਵੀ ਉਸੇ ਲੜੀ ਦਾ ਹੀ ਇਕ ਹਿੱਸਾ ਹੈ।